ਸਮੱਗਰੀ 'ਤੇ ਜਾਓ

ਕੋਚੀ ਸਮੀਕਰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਚੀ ਦੀ ਸਮੀਕਰਨ ਇੱਕ ਵਿਸ਼ੇਸ਼ ਪਾਰਦਰਸ਼ੀ ਸਮੱਗਰੀ ਲਈ ਰਿਫਰੈੈਕਟਿਵ ਇੰਡੈਕਸ ਅਤੇ ਰੌਸ਼ਨੀ ਦੀਆਂ ਤਰੰਗਾਂ (ਵੇਵਲੈਂਥ) ਦੇ ਵਿਚਕਾਰ ਇੱਕ ਪ੍ਰਯੋਗਿਕ ਸੰਬੰਧ ਹੈ। ਇਸਦਾ ਨਾਮ ਗਣਿਤਕਾਰ ਆਗਸਟੀਨ-ਲੂਈ ਕੋਚੀ ਤੋਂ ਬਾਅਦ ਪਿਆ, ਜਿਸ ਨੇ 1836 ਵਿੱਚ ਇਸਨੂੰ ਪ੍ਰਭਾਸ਼ਿਤ ਕੀਤਾ।

ਸਮੀਕਰਨ

[ਸੋਧੋ]

ਕੋਚੀ ਦੀ ਸਮੀਕਰਨ ਦਾ ਸਭ ਤੋਂ ਆਮ ਤਰੀਕਾ ਹੈ:

ਜਿੱਥੇ n ਰਿਫਲੈਕਟਿਵ ਇੰਡੈਕਸ ਹੈ, λ ਵੇਵਲੈਂਥ ਹੈ, B, C , D ਆਦਿ ਕੋਐਫੀਸ਼ੈਂਟ ਹਨ, ਕੋਐਫੀਸ਼ੈਂਟਾਂ ਨੂੰ λ ਦੇ ਤੌਰ 'ਤੇ ਵਰਤਿਆ ਜਾਂਦਾ ਹੈ ਕਿਓਂਕਿ ਵੈਕਿਊਮ ਵੇਵੈਂਬਲੈਂਥ ਮਾਈਕਰੋਮੀਟਰ ਵਿੱਚ ਮਾਪੀ ਜਾਂਦੀ ਹੈ।

ਆਮ ਤੌਰ 'ਤੇ, ਇਹ ਸਮੀਕਰਨ ਦਾ ਦੋ-ਅਵਧੀ ਵਾਲਾ ਰੂਪ ਵਰਤਣ ਲਈ ਕਾਫੀ ਹੈ:

ਜਿੱਥੇ ਕੋਫੀਸ਼ੈਂਟੀਸ ਬੀ ਅਤੇ ਸੀ ਖਾਸ ਤੌਰ 'ਤੇ ਸਮੀਕਰਨ ਦੇ ਇਸ ਫਾਰਮ ਲਈ ਨਿਰਧਾਰਤ ਕੀਤੇ ਜਾਂਦੇ ਹਨ।

ਆਮ ਆਪਟੀਕਲ ਸਮੱਗਰੀ ਲਈ ਕੋਐਫੀਸ਼ੈਂਟਾਂ ਦੀ ਇੱਕ ਸਾਰਣੀ ਹੇਠਾਂ ਦਰਸਾਈ ਗਈ ਹੈ:

ਸਮੱਗਰੀ B C (μm2)
ਫਿਊਜ਼ਡ ਸਿਲਿਕਾ 1.4580 0.00354
ਬੋਰੋਸੀਲੀਕੇੇਟ ਗਲਾਸ 1.5046 0.00420
ਠੋਸ ਕ੍ਰਾਉਨ ਗਲਾਸ 1.5220 0.00459
ਬੈਰੀਅਮ ਕ੍ਰਾਉਨ ਗਲਾਸ 1.5690 0.00531
ਬੈਰੀਅਮ ਫਲਿਨਟ ਗਲਾਸ 1.6700 0.00743
ਗਾੜਾ ਫਲਿਨਟ ਗਲਾਸ 1.7280 0.01342

ਹਵਾਲੇ

[ਸੋਧੋ]