ਸਮੱਗਰੀ 'ਤੇ ਜਾਓ

ਕੋਟਸੁਖੀਏ ਦਾ ਮੇਲਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੋਟਸੁਖੀਏ ਵਿੱਚ 2 ਭਾਦੋਂ ਨੂੰ ਸੰਤ ਮੋਹਨ ਦਾਸ ਦੀ ਯਾਦ ਵਿੱਚ ਮੇਲਾ ਲਗਦਾ ਹੈ। ਇਸ ਸਥਾਨ ਦੇ ਪੂਜਨੀਕ ਹੋਣ ਦਾ ਸੰਬੰਧ ਸੰਤ ਤਵਸੀ ਨਾਲ ਜੁੜਿਆ ਹੋਇਆ ਹੈ ਜਿਸ ਦੇ ਚੇਲੇ ਸੰਤ ਮੋਹਨ ਦਾਸ ਸਨ ਉਹਨਾਂ ਨੇ ਇਸ ਸਥਾਨ ਨੂੰ ਡੇਰੇ ਵਿੱਚ ਤਬਦੀਲ ਕੀਤਾ ਅਤੇ ਨਾਲ ਹੀ ਲੋਕਾਂ ਤੋਂ ਦਾਨ ਵਿੱਚ ਮਿਲੀ ਜਮੀਨ ਤੇ ਗਊਸ਼ਾਲਾ ਦਾ ਨਿਰਮਾਣ ਕੀਤਾ। ਕੇਹਾ ਜਾਂਦਾ ਹੈ ਕਿ ਓਹਨਾਂ ਨੇ ਆਪ ਵੀ 12 ਸਾਲ ਭਗਤੀ ਕੀਤੀ ਤੇ ਗਊਆਂ ਚਾਰੀਆਂ। ਜਿਸ ਭੋਰੇ ਚ ਓਹਨਾਂ ਨੇ ਭਗਤੀ ਕੀਤੀ ਲੋਕ ਓਥੇ ਰਖੀਆ ਮੂਰਤੀਆਂ ਦੀ ਪੂਜਾ ਕਰਦੇ ਹਨ ਸੰਤ ਤਵਸੀ ਦੀ ਯਾਦ ਵਿੱਚ ਚੋਥਾ ਸ਼ਰਾਧ ਮਨਾਇਆ ਜਾਂਦਾ ਹੈ ਦੋਵੇ ਹੀ ਦਿਨ (ਮੇਲੇ ਵਾਲੇ ਦਿਨ ਤੇ ਸ਼ਰਾਧ ਵਾਲੇ ਦਿਨ) ਏਥੇ ਦੂਰੋਂ ਨੇੜੇਓ ਪਿੰਡਾਂ ਤੋਂ ਮਨੋਤ ਲਈ ਆਏ ਲੋਕਾਂ ਦਾ ਭਾਰੀ ਇਕਠ ਹੁੰਦਾ ਹੈ। ਇਹ ਮੇਲਾ ਤਿਨ ਦਿਨ ਦਾ ਲਗਦਾ ਹੈ। ਜਿਸ ਦੇ ਪਹਿਲੇ ਦੋ ਦਿਨ ਜਿਆਦਾ ਤਰ ਔਰਤਾਂ ਜਾਂਦੀਆਂ ਹਨ ਅਤੇ ਖੁਲੇ ਆਖੰਡ ਪਾਠ ਵਿੱਚ ਲੰਗਰ ਦੀ ਸੇਵਾ ਕਰਦੀਆਂ ਹਨ। ਪਰ ਤੀਜੇ ਦਿਨ ਖੇਡਾਂ ਦੇ ਜੋਰ ਕਾਰਨ ਮਰਦਾਂ ਦੀ ਗਿਣਤੀ ਜਿਆਦਾ ਹੁੰਦੀ ਹੈ ਇਹ ਦਿਨਾਂ ਦੋਰਾਨ ਮਾਨਤਾ ਪੂਰਤੀ ਲਈ ਜਿਆਦਾਤਰ ਗਊਸ਼ਾਲਾ ਲਈ ਧਨ ਦਾਨ ਕੀਤਾ ਜਾਂਦਾ ਹੈ। ਸਿੱਖ ਇਤਿਹਾਸ ਵਿੱਚ ਸੰਤ ਮੋਹਨ ਦਾਸ ਦਾ ਜ਼ਿਕਰ ਸਨ 1984 ਦੀ ਘਟਨਾ ਨਾਲ ਵੀ ਸੰਬੰਧਤ ਹੈ। 1984 ਸਮੇਂ ਸਿਖਾਂ ਨੇ ਸੰਤ ਜੀ ਤੋਂ ਰਸਦ ਲਈ ਮਦਦ ਮੰਗੀ ਪਰ ਸੰਤ ਜੀ ਨੇ ਮਦਦ ਕਰਨ ਦੀ ਵਜਾਏ ਓਹਨਾਂ ਨੂੰ ਗਿਰਫਤਾਰ ਕਰਵਾ ਦਿਤਾ। ਜਿਸ ਦੇ ਨਤੀਜੇ ਵਜੋਂ ਬਦਲਾ ਲੈਣ ਦੀ ਖਾਤਰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਇਸ ਦੇ ਵਾਵਜੂਦ ਵੀ ਓਹਨਾਂ ਦੀ ਭਰਪੂਰ ਮਾਨਤਾ ਹੈ।