ਸਮੱਗਰੀ 'ਤੇ ਜਾਓ

ਕੋਰੇਗਾਂਵ ਦੀ ਲੜਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੋਰੇਗਾਂਵ ਦੀ ਲੜਾਈ 1 ਜਨਵਰੀ 1818 ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਅਤੇ ਅਤੇ ਮਰਾਠਾ ਮਹਾਸੰਘ ਦੇ ਪੇਸ਼ਵਾ ਗੁਟ ਦੇ ਵਿੱਚ ਕੋਰੇਗਾਂਵ ਭੀਮਾ ਵਿੱਚ ਲੜੀ ਗਈ ਸੀ। ਬਾਜੀਰਾਓ ਦੂਸਰੇ ਦੇ ਅਗਵਾਈ ਵਿੱਚ 28 ਹਜ਼ਾਰ ਮਰਾਠਾ ਸੈਨਾ ਨੇ ਪੁਣੇ ਉੱਤੇ ਹਮਲਾ ਕਰਨਾ ਸੀ। ਰਸਤੇ ਵਿੱਚ ਉਹਨਾਂ ਦਾ ਸਾਮਣਾ ਕੰਪਨੀ ਦੀ ਫੌਜੀ ਸ਼ਕਤੀ ਨੂੰ ਮਜ਼ਬੂਤ ਕਰਨ ਪੁਣੇ ਜਾ ਰਹੀ ਇੱਕ 800 ਸੈਨਿਕਾਂ ਦੀ ਟੁਕੜੀ ਨਾਲ ਹੋ ਗਿਆ। ਪੇਸ਼ਵਾ ਨੇ ਕੋਰੇਗਾਂਵ ਵਿੱਚ ਤੈਨਾਤ ਇਸ ਕੰਪਨੀ ਸੈਨਾ ਉੱਤੇ ਹਮਲਾ ਕਰਨ ਲਈ 2 ਹਜ਼ਾਰ ਫੌਜੀ ਭੇਜੇ। ਕਪਤਾਨ ਫਰਾਂਸਿਸ ਸਟੌਂਟਨ ਦੀ ਅਗਵਾਈ ਵਿੱਚ ਕੰਪਨੀ ਦੇ ਫੌਜੀ ਲੱਗਪਗ 12 ਘੰਟੇ ਤੱਕ ਡਟੇ ਰਹੇ। ਆਖੀਰ ਜਨਰਲ ਜੋਸੇਫ ਸਮਿਥ ਦੀ ਅਗਵਾਈ ਵਿੱਚ ਇੱਕ ਵੱਡੀ ਬ੍ਰਿਟਿਸ਼ ਫੌਜ ਦੇ ਆਗਮਨ ਦੀ ਸੰਭਾਵਨਾ ਦੇ ਕਾਰਨ ਪੇਸ਼ਵਾ ਦੀ ਸੈਨਾ ਪਿਛੇ ਹੱਟ ਗਈ।

ਕੰਪਨੀ ਦੀਆਂ ਭਾਰਤੀ ਮੂਲ ਦੀਆਂ ਫ਼ੌਜਾਂ ਵਿੱਚ ਬੰਬਈ ਨੇਟਿਵ ਇਨਫੈਂਟਰੀ ਨਾਲ ਸੰਬੰਧਿਤ ਮਹਾਰ ਦਲਿਤ ਸਿਪਾਹੀ ਸ਼ਾਮਲ ਸਨ ਅਤੇ ਇਸ ਲਈ ਦਲਿਤ ਕਾਰਕੁਨ ਇਸ ਲੜਾਈ ਨੂੰ ਦਲਿਤ ਇਤਿਹਾਸ ਵਿੱਚ ਇੱਕ ਬਹਾਦਰੀ ਦੀ ਘਟਨਾ ਦੇ ਰੂਪ ਵਿੱਚ ਮੰਨਦੇ ਹਨ।

ਪਿਛੋਕੜ 

[ਸੋਧੋ]

1800ਵਿਆਂ ਤੱਕ ਮਰਾਠੇ ਇੱਕ ਢਿਲੇ ਜਿਹੇ ਮਹਾਸੰਘ ਵਿੱਚ ਸੰਗਠਿਤ ਹੋ ਗਏ, ਜਿਸ ਵਿੱਚ ਪ੍ਰਮੁੱਖ ਘਟਕ ਪੁਣੇ ਦੇ ਪੇਸ਼ਵੇ, ਗਵਾਲੀਅਰ ਦੇ ਸਿੰਧੀਆ, ਇੰਦੌਰ ਦੇ ਹੋਲਕਰ, ਬੜੌਦਾ ਦੇ ਗਾਇਕਵਾੜ ਅਤੇ ਨਾਗਪੁਰ ਦੇ ਭੋਸਲੇ ਸਨ। [1] ਬ੍ਰਿਟਿਸ਼ ਨੇ ਇਨ੍ਹਾਂ ਗੁੱਟਾਂ ਦੇ ਨਾਲ ਸ਼ਾਂਤੀ ਸੰਧੀਆਂ ਉੱਤੇ ਹਸਤਾਖਰ ਕੀਤੇ, ਉਹਨਾਂ ਦੀ ਰਾਜਧਾਨੀਆਂ ਉੱਤੇ ਰੈਜੀਡੈਂਸੀਆਂ ਦੀ ਸਥਾਪਨਾ ਕੀਤੀ। ਬ੍ਰਿਟਿਸ਼ ਨੇ ਪੇਸ਼ਵਾ ਅਤੇ ਗਾਇਕਵਾੜ ਦੇ ਵਿੱਚ ਮਾਮਲਾ-ਵੰਡਣ ਦੇ ਵਿਵਾਦ ਵਿੱਚ ਦਖਲ ਦਿੱਤਾ, ਅਤੇ 13 ਜੂਨ 1817 ਨੂੰ, ਕੰਪਨੀ ਨੇ ਪੇਸ਼ਵਾ ਬਾਜੀ ਰਾਵ ਦੂਸਰਾ ਨੂੰ ਗਾਇਕਵਾੜ ਦੇ ਮਾਲੀਏ ਤੇ ਦਾਹਵਿਆਂ ਨੂੰ ਛੱਡਣ ਅਤੇ ਅੰਗਰੇਜ਼ਾਂ ਲਈ ਵੱਡੇ ਖੇਤਰ ਛਡ ਦੇਣ ਲਈ ਸਮੱਝੌਤੇ ਉੱਤੇ ਹਸਤਾਖਰ ਕਰਣ ਲਈ ਮਜਬੂਰ ਕੀਤਾ। ਪੁਣੇ ਦੀ ਇਸ ਸੰਧੀ ਨੇ ਰਸਮੀ ਤੌਰ 'ਤੇ ਹੋਰ ਮਰਾਠਾ ਸਰਦਾਰਾਂ ਉੱਤੇ ਪੇਸ਼ਵਾ ਦੀ ਹਕੂਮਤ ਖ਼ਤਮ ਕਰ ਦਿੱਤੀ, ਇਸ ਪ੍ਰਕਾਰ ਆਧਿਕਾਰਿਕ ਤੌਰ ਉੱਤੇ ਮਰਾਠਾ ਸੰਘ ਦਾ ਅੰਤ ਹੋ ਗਿਆ।[2][3] ਇਸਦੇ ਤੁਰੰਤ ਬਾਅਦ, ਪੇਸ਼ਵਾ ਨੇ ਪੁਣੇ ਵਿੱਚ ਬ੍ਰਿਟਿਸ਼ ਰੈਜੀਡੈਂਸੀ ਨੂੰ ਸਾੜ ਦਿੱਤਾ, ਲੇਕਿਨ 5 ਨਵੰਬਰ 1817 ਨੂੰ ਪੁਣੇ ਦੇ ਕੋਲ fਖੜਕੀ ਦੇ ਲੜਾਈ ਵਿੱਚ ਹਾਰ ਗਿਆ ਸੀ।[4]

ਪੇਸ਼ਵਾ ਫਿਰ ਸਾਤਾਰਾ ਤੋਂ ਭੱਜ ਗਿਆ, ਅਤੇ ਕੰਪਨੀ ਬਲਾਂ ਨੇ ਪੁਣੇ ਦਾ ਪੂਰਾ ਕੰਟਰੋਲ ਹਾਸਲ ਕੀਤਾ। ਪੁਣੇ ਨੂੰ ਕਰਨਲ ਚਾਰਲਸ ਬਾਰਟਨ ਬੁਰ ਦੇ ਤਹਿਤ ਰੱਖਿਆ ਗਿਆ ਸੀ, ਜਦੋਂ ਕਿ ਜਨਰਲ ਸਮਿਥ ਨੇ ਇੱਕ ਬ੍ਰਿਟਿਸ਼ ਫੌਜ ਦੇ ਅਗਵਾਈ ਵਿੱਚ ਪੇਸ਼ਵਾ ਨੂੰ ਅਪਣਾਇਆ ਸੀ। ਸਮਿਥ ਨੂੰ ਡਰ ਸੀ ਕਿ ਪੇਸ਼ਵਾ  ਕੋਂਕਣ ਨੂੰ ਬਚ ਕੇ ਜਾ ਸਕਦਾ ਸੀ ਅਤੇ ਉੱਥੇ ਛੋਟੀ ਬ੍ਰਿਟਿਸ਼ ਟੁਕੜੀ ਉੱਤੇ ਕਬਜ਼ਾ ਕਰ ਸਕਦਾ ਸੀ। ਇਸਲਈ, ਉਸ ਨੇ ਕਰਨਲ ਬੁਰ ਨੂੰ ਨਿਰਦੇਸ਼ਤ ਕੀਤਾ ਕਿ ਉਹ ਕੋਂਕਣ ਨੂੰ ਹੋਰ ​​ਫੌਜ ਭੇਜ ਦੇਵੇ, ਅਤੇ ਬਦਲੇ ਵਿੱਚ, ਲੋੜ ਪੈਣ ਤੇ ਸ਼ਿਰੂਰ ਤੋਂ  ਸੈਨਿਕ ਬੁਲਾ ਲਵੇ।  ਇਸ ਦੌਰਾਨ, ਪੇਸ਼ਵਾ ਸਮਿਥ ਦੇ ਪਿੱਛਾ ਕਰਨ ਤੋਂ ਬਚ ਕੇ ਭੱਜਣ ਵਿੱਚ ਕਾਮਯਾਬ ਰਿਹਾ, ਲੇਕਿਨ ਉਸਦੀ ਦੱਖਣ ਵੱਲ ਯਾਤਰਾ ਨੂੰ ਜਨਰਲ ਥਿਓਫਿਲਸ ਪ੍ਰਿਟਜ਼ਰ ਦੀ ਅਗਵਾਈ ਵਿੱਚ ਕੰਪਨੀ ਦੀ ਸੈਨਾ ਦੀ ਰੋਕ ਪੈ ਗਈ। ਉਸਦੇ ਬਾਅਦ ਉਸ ਨੇ ਆਪਣੇ ਰਸਤਾ ਬਦਲ ਲਿਆ, ਪੂਰਬ ਵੱਲ ਮੁੜ ਗਿਆ ਅਤੇ  ਫਿਰ ਉੱਤਰ-ਪੱਛਮ ਵੱਲ ਨਾਸਿਕ ਦੇ ਵੱਲ ਹੋ ਗਿਆ। ਇਹ ਸੋਚ ਕੇ ਕਿ ਜਨਰਲ ਸਮਿਥ ਉਸਨੂੰ ਰੋਕਣ ਦੀ ਹਾਲਤ ਵਿੱਚ ਸੀ, ਉਹ ਅਚਾਨਕ ਪੁਣੇ ਦੀ ਤਰਫ ਦੱਖਣ ਦੇ ਵੱਲ ਚਲਾ ਗਿਆ।[5] ਦਸੰਬਰ ਦੇ ਅਖੀਰ ਵਿੱਚ, ਕਰਨਲ ਬੁਰ ਨੂੰ ਸਮਾਚਾਰ ਮਿਲਿਆ ਕਿ ਪੇਸ਼ਵਾ ਦਾ ਪੁਣੇ ਉੱਤੇ ਹਮਲਾ ਕਰਨ ਦਾ ਇਰਾਦਾ ਸ, ਅਤੇ ਉਸਨੇ ਸ਼ਿਰੂਰ ਵਿੱਚ ਮਦਦ ਲਈ ਤੈਨਾਤ ਕੰਪਨੀ ਦੇ ਸੈਨਿਕਾਂ ਨੂੰ ਬੁਲਾਵਾ ਭੇਜ ਦਿੱਤਾ। ਸ਼ਿਰੂਰ ਤੋਂ ਭੇਜੇ ਗਏ ਫੌਜੀ ਪੇਸ਼ਵਾ ਦੀ ਫੌਜ ਨੂੰ ਰਾਹ ਵਿੱਚ ਟੱਕਰ ਗਏ, ਜਿਸਦੇ ਨਤੀਜੇ ਵਜੋਂ ਕੋਰੇਗਨ ਦੀ ਲੜਾਈ ਹੋਈ।[6]

ਪੇਸ਼ਵਾ ਦੀ ਫੌਜ 

[ਸੋਧੋ]

ਪੇਸ਼ਵਾ ਦੀ ਫੌਜ ਵਿੱਚ 20,000 ਘੁੜਸਵਾਰ ਅਤੇ 8,000 ਪੈਦਲ ਫੌਜ ਸ਼ਾਮਿਲ ਸੀ। ਇਹਨਾਂ ਵਿਚੋਂ ਲੱਗਪੱਗ 2,000 ਆਦਮੀਆਂ ਨੂੰ ਕਾਰਵਾਈ ਵਿੱਚ ਤੈਨਾਤ ਕੀਤਾ ਗਿਆ ਸੀ, ਲਗਾਤਾਰ ਲੜਾਈ ਦੇ ਦੌਰਾਨ ਹੋਰ ਆਦਮੀ ਲਾਏ ਜਾ ਰਹੇ ਸਨ। [7] ਜਿਸ ਸੈਨਾ ਨੇ ਉਸ ਕੰਪਨੀ ਦੇ ਸੈਨਿਕਾਂ ਉੱਤੇ ਹਮਲਾ ਕੀਤਾ ਸੀ, ਉਹਨਾਂ ਵਿੱਚ 600 - 600 ਸੈਨਿਕਾਂ ਵਾਲੇਤਿੰਨ ਪੈਦਲ ਫੌਜ ਵਾਲੀਆਂ ਟੁਕੜੀਆਂ ਸ਼ਾਮਿਲ ਸਨ।[8] ਇਨ੍ਹਾਂ ਸੈਨਿਕਾਂ ਵਿੱਚ ਅਰਬ, ਗੋਸਾਈਂ ਅਤੇ ਮਰਾਠੇ (ਜਾਤੀ) ਸ਼ਾਮਿਲ ਸਨ। [7] ਬਹੁਗਿਣਤੀ ਹਮਲਾਵਰ ਅਰਬ (ਭਾਰਤ ਵਿੱਚ ਆਏ ਭਾੜੇ ਤੇ ਲੜਨ ਵਾਲੇ ਅਤੇ ਉਹਨਾਂ ਦੇ ਵਾਰਸ) ਸਨ, ਜੋ ਪੇਸ਼ਵਾ ਦੇ ਸੈਨਿਕਾਂ ਦੇ ਵਿੱਚ ਉੱਤਮ ਮੰਨੇ ਜਾਂਦੇ ਸਨ। [9][10] ਹਮਲਾਵਰਾਂ ਨੂੰ ਇੱਕ ਘੁੜਸਵਾਰ ਅਤੇ ਆਰਟਿਲਰੀ ਦੀਆਂ ਦੋ ਟੁਕੜੀਆਂ ਸਮਰਥਨ ਦੇ ਰਹੀਆਂ ਸਨ।[5]

ਇਸ ਹਮਲੇ ਨੂੰ ਬਾਪੂ ਗੋਖਲੇ, ਅੱਪਾ ਦੇਸਾਈ ਅਤੇ ਤਰਿੰਬਕਜੀ ਡੇਂਗਲੇ  ਨਿਰਦੇਸ਼ਨ ਦੇ ਰਹੇ ਸੀ। ਹਮਲੇ ਦੇ ਦੌਰਾਨ ਇੱਕ ਵਾਰ ਕੋਰੇਗਾਂਵ ਪਿੰਡ ਵਿੱਚ ਪਰਵੇਸ਼ ਕਰਨ ਵਾਲੇ ਤਰਿਅੰਬਕਜੀ ਇਕੱਲੇ ਸਨ। ਪੇਸ਼ਵਾ ਅਤੇ ਹੋਰ ਸਰਦਾਰਹ ਕੋਰਗਾਂਵ ਦੇ ਕੋਲ ਫੂਲਸ਼ੇਰ (ਆਧੁਨਿਕ ਫੂਲਗਾਂਵ) ਵਿੱਚ ਠਹਿਰੇ ਸਨ।[11] ਨਾਮਾਂਕਿਤ ਮਰਾਠਾ ਛਤਰਪਤੀ, ਸਾਤਾਰਾ ਦੇ ਪ੍ਰਤਾਪ ਸਿੰਘ ਵੀ  ਪੇਸ਼ਵਾ ਦੇ ਨਾਲ ਵੀ ਸੀ।

ਹਵਾਲੇ

[ਸੋਧੋ]
  1. Surjit Mansingh (2006). Historical Dictionary of।ndia. Scarecrow Press. p. 388. ISBN 978-0-8108-6502-0.
  2. Mohammad Tarique (2008). Modern।ndian History. Tata McGraw-Hill. pp. 1.15–1.16. ISBN 978-0-07-066030-4.
  3. Gurcharn Singh Sandhu (1987). The।ndian Cavalry: History of the।ndian Armoured Corps. Vision Books. p. 211. ISBN 978-81-7094-013-5.
  4. John F. Riddick (2006). The History of British।ndia: A Chronology. Greenwood Publishing Group. p. 34. ISBN 978-0-313-32280-8.
  5. 5.0 5.1 Peter Auber (1837). Rise and progress of the British power in।ndia. Vol. 2. W. H. Allen & Co. pp. 542–550.
  6. Charles Augustus Kincaid; Dattātraya Baḷavanta Pārasanīsa (1918). A history of the Maratha people. Oxford University Press. pp. 212–216. Archived from the original on 2016-03-04. Retrieved 2018-01-03. {{cite book}}: Unknown parameter |dead-url= ignored (|url-status= suggested) (help)
  7. 7.0 7.1 Reginald George Burton (2008). Wellington's Campaigns in।ndia. Lancer. pp. 164–165. ISBN 978-0-9796174-6-1.
  8. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Gazetteer1885
  9. Henry Thoby Prinsep (1825). History of the Political and Military Transactions in।ndia During the Administration of the Marquess of Hastings, 1813-1823. Vol. 2. Kingsbury, Parbury & Allen. pp. 158–167.
  10. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named RVR_1916
  11. Thomas Edward Colebrooke (2011) [1884]. Life of the Honourable Mountstuart Elphinstone. Vol. 2. Cambridge University Press. pp. 16–17.