ਸਮੱਗਰੀ 'ਤੇ ਜਾਓ

ਕੋਸ਼ੰਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਣਿਤ ਵਿੱਚ, ਇੱਕ ਕੋਸ਼ੰਟ (ਲੈਟਿਨ ਭਾਸ਼ਾ ਤੋਂ ਆਇਆ ਸ਼ਬਦ: ˈkwoʊʃənt ਜਿਸਦਾ ਉੱਚਾਰਣ quotiens ਹੈ, ਯਾਨਿ ‘ਕਿੰਨੀ ਵਾਰ’) ਤਕਸੀਮ ਦਾ ਨਤੀਜਾ ਹੁੰਦਾ ਹੈ। ਉਦਾਹਰਨ ਦੇ ਤੌਰ 'ਤੇ, ਜਦੋਂ 6 ਨੂੰ 3 ਨਾਲ ਭਾਗ ਕੀਤਾ ਜਾਂਦਾ ਹੈ, ਤਾਂ ਕੋਸ਼ੰਟ 2 ਮਿਲਦਾ ਹੈ। ਜਦੋਂਕਿ 6 ਨੂੰ ਡਿਵੀਡੰਡ, ਅਤੇ 3 ਨੂੰ ਡਿਵੀਜ਼ਰ ਕਿਹਾ ਜਾਂਦਾ ਹੈ। ਕੋਸ਼ੰਟ ਨੂੰ ਹੋਰ ਅੱਗੇ ਉੰਨੇ ਵਕਤ ਦੀ ਗਿਣਤੀ ਵਿੱਚ ਦਰਸਾਇਆ ਜਾਂਦਾ ਹੈ ਜਿੰਨੀ ਵਾਰ ਡਿਵੀਜ਼ਰ ਡਿਵੀਡੰਡ ਵਿੱਚ ਵੰਡਿਆ ਨਹੀਂ ਜਾਂਦਾ, ਜਿਵੇਂ, 3, 6 ਵਿੱਚ 2 ਵਾਰ ਵੰਡਿਆ ਜਾਂਦਾ ਹੈ। ਇੱਕ ਕੋਸ਼ੰਟ ਨੂੰ ਨਤੀਜੇ ਦਾ ਇੰਟਜਰ ਹਿੱਸਾ ਵੀ ਕਿਹਾ ਜਾ ਸਕਦਾ ਹੈ ਜੋ ਯੁਕਿਲਡਨ ਡਿਵੀਜ਼ਨ ਵਿੱਚ ਦੋ ਪੂਰਨ ਅੰਕਾਂ ਨੂੰ ਤਕਸੀਮ ਕਰਨ ਨਾਲ ਮਿਲਦਾ ਹੈ। ਉਦਾਹਰਨ ਦੇ ਤੌਰ 'ਤੇ, 13 ਨੂੰ 5 ਨਾਲ ਤਕਸੀਮ ਕਰਨ ਤੇ ਕੋਸ਼ੰਟ 2 ਹੁੰਦਾ ਹੈ, ਜਦੋਂਕਿ ਬਾਕੀ 3 ਬਚਦਾ ਹੈ।