ਕੌਂਚ ਫਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੌਂਚ ਫਲੀ
ਕੌਂਚ ਫਲੀ ਫੁੱਲਾਂ ਨਾਲ ਲੱਦੀ
Scientific classification
Kingdom:
(unranked):
(unranked):
(unranked):
Order:
Family:
Subfamily:
Tribe:
Genus:
Species:
ਮ. ਪਰੂਰੀਅੰਸ
Binomial name
ਮਿਉਕੂਨਾ ਪਰੂਰੀਅੰਸ
Synonyms

Many, see text

ਕੌਂਚ ਫਲੀ (ਵਿਗਿਆਨਕ ਨਾਮ: Mucuna pruriens -ਮਿਉਕੂਨਾ ਪਰੂਰੀਅੰਸ) ਇੱਕ ਤਪਤਖੰਡੀ ਇੱਕਸਾਲਾ ਬੂਟਾ ਹੈ। ਇਹ ਮੂਲ ਤੌਰ 'ਤੇ ਏਸ਼ੀਆ ਅਤੇ ਅਫਰੀਕਾ ਵਿੱਚ ਮਿਲਣ ਵਾਲੀ[1] ਅਤੇ ਆਯੁਰਵੈਦਿਕ ਦਵਾਈਆਂ ਵਿੱਚ ਖੂਬ ਕੰਮ ਆਉਣ ਵਾਲੀ ਫਲੀਦਾਰ ਵੇਲ ਹੈ।

ਹੁਲੀਆ[ਸੋਧੋ]

10-15 ਫੁੱਟ ਲੰਬੀ ਇੱਕ ਸਾਲਾਨਾ ਵੇਲ ਹੈ। ਇਸ ਦੇ ਤਿੰਨ ਪੱਤੀਆਂ ਵਾਲੇ ਸੰਯੁਕਤ ਪੱਤੇ ਅਤੇ ਪੱਤੀਆਂ ਅੰਡਾਕਾਰ ਅਤੇ ਲੂੰ ਛੋਟੇ ਹੁੰਦੇ ਹਨ। ਫੁੱਲ ਬੈਂਗਣੀ ਰੰਗ ਦੇ ਅਤੇ ਫਲੀ 5 ਤੋਂ 10 ਸਮ ਲੰਬੀ ਅਤੇ 1.2 ਤੋਂ 1.8 ਸਮ ਚੌੜੀ ਅਤੇ 4 ਤੋਂ 6 ਬੀਜਾਂ ਵਾਲੀ ਹੁੰਦੀ ਹੈ। ਬੀਜ ਅੰਡਾਕਾਰ ਅਤੇ ਸਫ਼ੈਦ ਜਾਂ ਕਾਲੇ ਰੰਗ ਦੇ ਹੁੰਦੇ ਹਨ। ਕੌਂਚ ਫਲੀ, ਭਾਰਤ ਦੇ ਕੁਲ ਮੈਦਾਨੀ ਖੇਤਰਾਂ ਵਿੱਚ ਜੰਗਲੀ ਵੇਲ ਦੇ ਰੂਪ ਵਿੱਚ ਮਿਲਦੀ ਹੈ। ਇਹ ਹਿਮਾਲਾ ਦੇ ਹੇਠਲੇ ਖੇਤਰਾਂ ਵਿੱਚ ਜੰਗਲਾਂ ਵਿੱਚ ਮਿਲਦੀ ਹੈ। ਬੂਟਾ ਜਦੋਂ ਜਵਾਨ ਹੁੰਦਾ ਹੈ, ਇਹ ਲਗਭਗ ਪੂਰੀ ਤਰ੍ਹਾਂ ਦੇ ਲੂੰਦਾਰ ਹੁੰਦਾ ਹੈ, ਪਰ ਵੱਡੀ ਉਮਰ ਵਿੱਚ ਲਗਭਗ ਪੂਰੀ ਤਰ੍ਹਾਂ ਲੂੰ-ਮੁਕਤ ਹੁੰਦਾ ਹੈ।

ਹਵਾਲੇ[ਸੋਧੋ]

  1. USDA, ARS, National Genetic Resources Program. Germplasm Resources।nformation Network - (GRIN) [Online Database]. National Germplasm Resources Laboratory, Beltsville, Maryland.USDA Taxon: Mucuna pruriens (L.) DC. Archived 2015-09-24 at the Wayback Machine.