ਕੌਮਾਂਤਰੀ ਇਕਾਈ ਢਾਂਚਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
The।nternational System of Units SI ਕਿਤਾਬਚੇ ਦਾ ਮੁੱਖ ਪੰਨਾ
ਤਿੰਨ ਦੇਸ਼ਾਂ ਨੇ ਆਧਿਕਾਰਿਕ ਰੂਪ ਤੇ ਇਸ ਪ੍ਰਣਾਲੀ ਨੂੰ ਆਪਣੀ ਪੂਰਨ ਯਾ ਮੁਢਲੀ ਮਾਪ ਪ੍ਰਣਾਲੀ ਸਵੀਕਾਰ ਨਹੀਂ ਕੀਤਾ। ਇਹ ਦੇਸ਼ ਹਨ: ਲਾਇਬੇਰੀਆ, ਮਯਾਂਮਾਰ ਤੇ ਸੰਯੁਕਤ ਰਾਜ ਅਮਰੀਕਾ

ਅੰਤਰਦੇਸ਼ੀ ਇਕਾਈ ਪ੍ਰਣਾਲੀ (ਸੰਖੇਪ ਵਿੱਚSI, ਫ੍ਰੈਂਚ Le Système International d'unitésਦਾ ਸੰਖੇਪ ਰੂਪ), ਮੀਟ੍ਰਿਕ ਪ੍ਰਣਾਲੀ ਦਾ ਆਧੁਨਿਕ ਰੂਪ ਹੈ। ਇਹ ਆਮ ਤੌਰ 'ਤੇ ਦਸ਼ਮਲਵ ਅਤੇ ਦਸ ਦੇ ਗੁਣਾਂਕਾਂ ਵਿੱਚ ਬਣਾਈ ਗਈ ਹੈ। ਇਹ ਵਿਗਿਆਨ ਅਤੇ ਵਪਾਰ ਦੇ ਖੇਤਰ ਵਿੱਚ ਸੰਸਾਰ ਦੀ ਸਭ ਤੋਂ ਵੱਧ ਵਰਤੀ ਜਾਣ ਵਾਲੀ ਪ੍ਰਣਾਲੀ ਹੈ।[1][2][3]

ਪੁਰਾਣੀ ਮੀਟ੍ਰਿਕ ਪ੍ਰਣਾਲੀ ਵਿੱਚ ਕਈ ਇਕਾਈਆਂ ਦੇ ਇਕੱਠੇ ਇਸਤੇਮਾਲ ਕੀਤੇ ਜਾਂਦੇ ਸਨ। SI ਨੂੰ 1960 ਵਿੱਚ ਪੁਰਾਣੀ ਸੇਂਟੀਮੀਟਰ-ਗ੍ਰਾਮ-ਸੈਕੰਡ ਪ੍ਰਣਾਲੀ ਦੀ ਥਾਂ ਜਿਸ ਅੰਦਰ ਕਈ ਔਕੜਾਂ ਸਨ ਮੀਟਰ-ਕਿਲੋਗ੍ਰਾਮ-ਸੈਕੰਡ ਯਾਨੀ (MKS) ਪ੍ਰਣਾਲੀ ਰਾਹੀਂ ਮੋਕਲਾ ਕੀਤਾ ਗਿਆ ਸੀ। SI ਪ੍ਰਣਾਲੀ ਸਥਿਰ ਨਹੀਂ ਰਹਿੰਦੀ, ਇਹ ਲਗਾਤਾਰ ਵਧਦੀ ਰਹਿੰਦੀ ਹੈ, ਪਰੰਤੂ ਇਹ ਸੱਚ ਹੈ ਕਿ ਇਕਾਈਆਂ ਅੰਤਰਦੇਸ਼ੀ ਸਮਝੌਤਿਆਂ ਰਾਹੀਂ ਹੀ ਬਣਾਈਆਂ ਤੇ ਬਦਲੀਆਂ ਜਾਂਦੀਆਂ ਹਨ।

ਇਹ ਪ੍ਰਣਾਲੀ ਲਗਭਗ ਸੰਸਾਰ ਵਿਆਪੀ ਪੱਧਰ ਤੇ ਲਾਗੂ ਹੈ ਅਤੇ ਬਹੁਤੇ ਦੇਸ਼ ਇਸ ਤੋਂ ਇਲਾਵਾ ਕਿਸੇ ਹੋਰ ਪ੍ਰਣਾਲੀ ਨੂੰ ਮਾਨਤਾ ਨਹੀਂ ਦਿੰਦੇ ਪਰ ਸੰਯੁਕਤ ਰਾਜ ਅਮਰੀਕਾ ਤੇ ਬ੍ਰਿਟੇਨ ਇਸ ਦੇ ਅਪਵਾਦ ਹਨ, ਜਿਥੇ ਹੁਣ ਵੀ ਗੈਰ-SI ਇਕਾਈਆਂ ਦੀਆ ਪੁਰਾਣੀਆਂ ਪ੍ਰਣਾਲੀਆਂ ਲਾਗੂ ਹਨ। ਭਾਰਤ ਵਿੱਚ ਇਹ ਪ੍ਰਣਾਲੀ 1 ਅਪ੍ਰੈਲ, 1957 ਵਿੱਚ ਲਾਗੂ ਹੋਈ। ਇਸਦੇ ਨਾਲ ਹੀ ਇਥੇ ਨਵਾਂ ਪੈਸਾ ਵੀ ਲਾਗੂ ਹੋਇਆ, ਜੋ ਕਿ ਖੁਦ ਦਸ਼ਮਲਵ ਪ੍ਰਣਾਲੀ 'ਤੇ ਆਧਾਰਿਤ ਹੈ।[4]

ਇਸ ਪ੍ਰਣਾਲੀ ਵਿੱਚ ਕਈ ਨਵੀਆਂ ਇਕਾਈਆਂ ਮੁਕੱਰਰ ਕੀਤੀਆਂ ਗਈਆਂ ਹਨ। ਇਸ ਪ੍ਰਣਾਲੀ ਵਿੱਚ ਸੱਤ ਅਧਾਰ ਇਕਾਈਆਂ ਜਾਂ ਮੂਲ ਇਕਾਈਆਂ(ਮੀਟਰ, ਕਿਲੋਗ੍ਰਾਮ, ਸੈਕੰਡ, ਐਮਪੀਅਰ, ਕੈਲਵਿਨ, ਮੋਲ, ਕੈਂਡੇਲਾ, ਕੂਲੰਬ) ਤੇ ਹੋਰ ਕਈ ਸੰਤਾਨ ਇਕਾਈਆਂ ਹਨ। ਕੁਛ ਵਿਗਿਆਨਕ ਤੇ ਸੱਭਿਆਚਾਰਕ ਖੇਤਰਾਂ ਵਿੱਚ ਐਸ ਆਈ ਪ੍ਰਣਾਲੀ ਦੇ ਨਾਲ ਨਾਲ ਹੋਰ ਇਕਾਈਆਂ ਵੀ ਵਰਤੋਂ ਵਿੱਚ ਲਿਆਈਆਂ ਜਾਂਦੀਆਂ ਹਨ। SI ਉਪਸਰਗਾਂ ਦੇ ਮਾਧਿਅਮ ਰਾਹੀਂ ਬਹੁਤ ਛੋਟੀਆਂ ਤੇ ਬਹੁਤ ਵਡੀਆਂ ਮਿਣਤੀਆਂ ਨੂੰ ਅਸਾਨੀ ਨਾਲ ਬਿਆਨ ਕੀਤਾ ਜਾ ਸਕਦਾ ਹੈ।

ਇਕਾਈਆ ਦਾ ਕਾਰ ਵਿਹਾਰ ਵਿੱਚ ਰੂਪਮਾਨ ਹੋਣਾ[ਸੋਧੋ]

ਕਿਸੀ ਇਕਾਈ ਦੇ ਮੂਲ ਵਰਨਣ ਤੇ ਉਸ ਦੇ ਕਾਰ ਵਿਹਾਰ ਵਿੱਚ ਰੂਪਮਾਨ ਹੋਣ ਵਿੱਚ ਬਹੁਤ ਫ਼ਰਕ ਹੈ। ਹਰੇਕ SI ਅਧਾਰ ਇਕਾਈ ਦਾ ਵਰਨਣ ਬਹੁਤ ਸਾਵਧਾਨੀ ਨਾਲ ਬਿਆਨ ਕੀਤਾ ਗਿਆ ਹੈ ਤਾਂ ਕਿ ਉਹ ਲਾਮਿਸਾਲ ਹੋਵੇ ਅਤੇ ਨਾਲ-ਨਾਲ ਇੱਕ ਠੋਸ ਅਧਾਰ ਪੇਸ਼ ਕਰੇ ਜਿਸ ਤੇ ਅਧਾਰ ਰੱਖ ਕੇ ਸਭ ਤੋਂ ਸ਼ੁੱਧ ਮਾਪਨ ਕੀਤੇ ਜਾ ਸਕਣ।

ਹਵਾਲੇ[ਸੋਧੋ]

  1. Official BIPM defintions
  2. SI ਇਕਾਈਆਂ ਦਿ ਸਮੁੱਚੇ ਤੌਰ 'ਤੇ ਵਿਆਖਿਆ ਅੱਗੇ ਦਿੱਤੀ ਬਾਹਰੀ ਅਮਤਰਜਾਲ ਕੜੀ NIST ਤੇ ਕੀਤੀ ਗਈ ਹੈ। ਇਸ ਵਿੱਚ SI ਇਕਾਈਆਂ ਤੇ ਆਧਾਰਸ਼ੁਦਾ, ਗੁਲਾਮ ਇਕਾਈਆ ਦੇ ਵਿੱਚਲੇ ਰਿਸ਼ਤੇ ਦੀਖਾਕਾ ਤਸਵੀਰ ਵੀ ਸ਼ਾਮਲ ਹੈ। ਮੂਲ ਇਕਾਈਆਂ ਦਾ ਵਰਨਣ ਭੀ ਇਸ ਸਾਈਟ ਤੇ ਮਿਲੇਗਾ।
  3. "In the।nternational System of Units (SI) (BIPM, 2006), the definition of the meter fixes the speed of light in vacuum c0, the definition of the ampere fixes the magnetic constant (also called the permeability of vacuum) μ0, and the definition of the mole fixes the molar mass of the carbon 12 atom M(12C) to have the exact values given in the table [Table 1, p.7]। Since the electric constant (also called the permittivity of vacuum) is related to μ0 by ε0 = 1/μ0c02, it too is known exactly." CODATA report
  4. [1]