ਕੌਲੂਨ ਮਸਜਿਦ ਅਤੇ ਇਸਲਾਮੀ ਕੇਂਦਰ
Coordinates: 22°17′55″N 114°10′18″E / 22.298733°N 114.171719°E
ਕੌਲੂਨ ਮਸਜਿਦ ਅਤੇ ਇਸਲਾਮੀ ਕੇਂਦਰ ਜ ਕੌਲੂਨ ਮੌਸਕਿਊ ਅਤੇ ਇਸਲਾਮੀ ਕੇਂਦਰ (ਚੀਨੀ: 九龍清真寺暨伊斯蘭中心) ਹਾਂਗਕਾਂਗ ਵਿੱਚ ਬਣੀਆਂ ਪੰਜ ਪ੍ਰਮੁੱਖ ਮਸਜਿਦਾਂ ਵਿੱਚੋਂ ਦੂਜੀ ਹੈ।[1] ਕੌਲੂਨ ਪਾਰਕ ਦੇ ਕੋਲ ਨਾਥਾਨ ਰੋਡ ਅਤੇ ਹੈਫੌਂਗ ਰੋਡ ਦੇ ਕੋਨੇ 'ਤੇ ਕੋਲੂਨ ਵਿੱਚ ਸਥਿਤ, ਇਹ ਮਸਜਿਦ ਇਸ ਵੇਲੇ ਸ਼ਹਿਰ 'ਚ ਸਭ ਤੋਂ ਵੱਡਾ ਇਸਲਾਮਿਕ ਭਵਨ ਹੈ।ਮਸਜਿਦ ਵਿੱਚ ਰੋਜ਼ਾਨਾ 5 ਨਮਾਜਾਂ ਪੜ੍ਹੀਆਂ ਜਾਂਦੀਆਂ ਹਨ ਅਤੇ ਇਸ ਵਿੱਚ ਲਗਭਗ 3,500 ਲੋਕਾਂ ਦੇ ਬੈਠਣ ਦੀ ਜਗ੍ਹਾ ਹੈ।
ਇਤਿਹਾਸ
[ਸੋਧੋ]ਕੌਲੂ ਮਸਜਿਦ ਅਤੇ ਇਸਲਾਮੀ ਕੇਂਦਰ ਦੀ ਪਹਿਲਾਂ 1896 ਵਿੱਚ ਉਸ ਥਾਂ ਸਥਾਪਿਤ ਕੀਤੀ ਗਈ ਸੀ, ਜਿਥੇ ਹੁਣ ਸੀਮ ਸ਼ਾ ਸ਼ੂਈ ਪੁਲਿਸ ਸਟੇਸ਼ਨ ਹੈ। ਇਹ ਮੂਲ ਰੂਪ ਵਿੱਚ ਉਸ ਥਾਂ ਦੇ ਨੇੜੇ ਵ੍ਹਿਟਫੀਲਡ ਬੈਰਕਾਂ ਵਿੱਚ ਤਾਇਨਾਤ ਬ੍ਰਿਟਿਸ਼ ਫੌਜ ਦੇ ਭਾਰਤੀ ਮੁਸਲਿਮ ਜਵਾਨਾਂ ਦੇ ਲਈ ਬਣਾਈ ਗਈ ਸੀ। ਹੁਣ ਇਹ ਕੌਲੂਨ ਪਾਰਕ ਦੇ ਕੋਲ ਹੈ।
1970 ਦੇ ਦਹਾਕੇ ਦੇ ਅਖੀਰ ਵਿੱਚ, ਇਮਾਰਤ ਨੂੰ ਮਾਸ ਟ੍ਰਾਂਜ਼ਿਟ ਰੇਲਵੇ ਲਈ ਕੀਤੀ ਭੂਮੀਗਤ ਉਸਾਰੀ ਦੇ ਕਾਰਨ ਢਾਂਚਾਗਤ ਖਰਾਬੀਆਂ ਦਾ ਸਾਹਮਣਾ ਕਰਨਾ ਪਿਆ। ਮਾਸ ਟ੍ਰਾਂਜ਼ਿਟ ਰੇਲਵੇ ਕਾਰਪੋਰੇਸ਼ਨ ਦੁਆਰਾ ਦਿੱਤੇ ਮੁਆਵਜ਼ੇ ਅਤੇ ਮੁਸਲਮਾਨਾਂ ਤੋਂ ਇੱਕਤਰ ਦਾਨ-ਰਾਸ਼ੀ ਦੇ ਨਾਲ, 105 ਨਾਥਨ ਰੋਡ, ਸਿਮ ਸ਼ਾਸੂਈ ਵਿਖੇ ਮੌਜੂਦਾ ਸਾਈਟ ਤੇ ਇੱਕ ਨਵੀਂ ਮਸਜਿਦ ਬਣਾਈ ਗਈ ਸੀ ਅਤੇ 11 ਮਈ 1984 ਨੂੰ ਨਵੀਂ ਥਾਂ ਤੇ ਮਸਜਿਦ ਦਾ ਉਦਘਾਟਨ ਕੀਤਾ ਗਿਆ ਸੀ।
ਵਰਤਮਾਨ ਵਿੱਚ, ਮਸਜਿਦ ਮੁੱਖ ਰੂਪ ਵਿੱਚ ਦੱਖਣੀ ਏਸ਼ੀਆ ਅਤੇ ਇੰਡੋਨੇਸ਼ੀਆ ਤੋਂ ਮੂਲ ਮੁਸਲਮਾਨਾਂ ਦੇ ਲਈ ਹੈ। ਉਹਨਾਂ ਵਿਚੋਂ ਬਹੁਤ ਸਾਰੇ ਚੰਗਕਿੰਗ ਮੈਨਸ਼ਨਜ਼ ਦੇ ਨੇੜੇ ਮਸਜਿਦ ਦੇ ਆਲੇ-ਦੁਆਲੇ ਦੇ ਖੇਤਰ ਰਹਿੰਦੇ ਹਨ ਜਿੱਥੇ ਨਸਲੀ ਘੱਟਗਿਣਤੀਆਂ ਦਾ ਵੱਸੀਆਂ ਹੋਈਆਂ ਹਨ। ਇਹ ਇਸ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਕੌਲੂਨ ਮਸਜਿਦ ਹੋਂਗ ਕਾਂਗ ਵਿੱਚ ਗ਼ੈਰ-ਚੀਨੀ ਮੁਸਲਮਾਨਾਂ ਲਈ ਇੱਕ ਸੱਭਿਆਚਾਰਕ ਥਾਂ ਦੇ ਰੂਪ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। [2]
ਚੰਗਕਿੰਗ ਮੈਨਸ਼ਨਜ਼ ਵਿੱਚ ਦੱਖਣ ਏਸ਼ੀਆ ਨਾਲ ਸਬੰਧਤ ਚੀਜ਼ਾਂ ਵੇਚਣ ਵਾਲੇ ਵਿਕਰੇਤਾ ਕੌਲੂਨ ਮਸਜਿਦ ਦੇ ਨੇੜੇ ਹੀ ਹਨ।[3]
ਇਮਾਰਤ
[ਸੋਧੋ]ਮਸਜਿਦ, ਆਰਕੀਟੈਕਟ ਆਈ. ਐਮ. ਕਾਦਰੀ ਦੁਆਰਾ ਡਿਜ਼ਾਇਨ ਕੀਤੀ ਗਈ ਹੈ ਅਤੇ ਇਹ ਹਾਂਗਕਾਂਗ ਵਿੱਚ ਮੁਸਲਿਮ ਭਾਈਚਾਰੇ ਦੀ ਵਿਲੱਖਣ ਪਛਾਣ ਨੂੰ ਦਰਸਾਉਂਦੀ ਹੈ। ਮਸਜਿਦ ਦਾ ਸਜਿਆ ਅਤੇ ਵਿਸਤ੍ਰਿਤ ਰਵਾਇਤੀ ਮੁਸਲਿਮ ਆਰਕੀਟੈਕਚਰ ਇਸਨੂੰ ਨੇੜਲੀਆਂ ਵਪਾਰਕ ਇਮਾਰਤਾਂ ਦੇ ਰੈਸ਼ਨਲ ਅਤੇ ਆਧੁਨਿਕ ਆਰਕੀਟੈਕਚਰ ਤੋਂ ਵੱਖਰਾਉਂਦਾ ਹੈ। ਇਮਾਰਤ ਦੀਆਂ ਸਭ ਤੋਂ ਪ੍ਰਮੁੱਖ ਵਿਸ਼ੇਸ਼ਤਾਵਾਂ ਵਿੱਚ ਚਾਰ 11 ਮੀਟਰ ਉੱਚੇ ਮੀਨਾਰੇ ਹਨ ਜੋ ਉਪਰਲੀ ਟੈਰੇਸ ਦੇ ਕੋਨਿਆਂ ਨੂੰ ਦਰਸਾਉਂਦੇ ਹਨ ਅਤੇ ਫ਼ਰਸ਼ ਅਤੇ ਬਾਹਰੀ ਪਾਸਿਆਂ ਤੇ ਚਿੱਟੇ ਸੰਗਮਰਮਰ ਦੀ ਕੀਤੀ ਵਿਆਪਕ ਵਰਤੋਂ ਹੈ।
ਤਿੰਨ ਪ੍ਰਾਰਥਨਾ ਹਾਲ ਅਤੇ ਕਮਿਊਨਿਟੀ ਹਾਲ ਦੇ ਇਲਾਵਾ, ਇਥੇ ਇੱਕ ਮੈਡੀਕਲ ਕਲੀਨਿਕ ਅਤੇ ਲਾਇਬ੍ਰੇਰੀ ਹੈ। ਪਹਿਲੀ ਮੰਜ਼ਲ ਤੇ ਮੁੱਖ ਹਾਲ ਵਿੱਚ 1000 ਲੋਕ ਨਮਾਜ ਅਦਾ ਕਰ ਸਕਦੇ ਹਨ। ਇੱਕ ਛੋਟਾ, ਮਹਿਲਾਵਾਂ ਦਾ ਪ੍ਰਾਰਥਨ ਹਾਲ ਉੱਪਰਲੀ ਮੰਜ਼ਲ ਤੇ ਹੈ ਅਤੇ ਇਸਦੇ ਦੁਆਲੇ ਇੱਕ ਟੈਰੇਸ ਹੈ। ਇਸ ਉੱਪਰਲੇ ਹਾਲ ਦੇ ਉੱਤੇ 5 ਮੀਟਰ ਦੇ ਵਿਆਸ ਅਤੇ 9 ਮੀਟਰ ਦੀ ਉਚਾਈ ਵਾਲਾ ਗੁੰਬਦ ਬਣਿਆ ਹੋਇਆ ਹੈ।
ਮੁਲਾਜ਼ਮ
[ਸੋਧੋ]2001 ਤੋਂ ਹਾਂਗਕਾਂਗ ਦਾ ਚੀਫ ਇਮਾਮ ਮੁਫਤੀ ਮੁਹੰਮਦ ਅਰਸ਼ਦ (ਮਾਸਟਰ ਆਫ਼ ਆਰਟਸ ਆਫ ਇਸਲਾਮਿਕ ਸਟੱਡੀਜ਼) ਇਸ ਮਸਜਿਦ ਦੇ ਇਮਾਮ ਅਤੇ ਖ਼ਾਤੀਬ ਦੇ ਤੌਰ 'ਤੇ ਸੇਵਾ ਨਿਭਾ ਰਿਹਾ ਹੈ। ਉਹ ਅਰਬੀ ਭਾਸ਼ਾ ਕੋਰਸ ਵੀ ਸਿਖਾਉਂਦਾ ਹੈ ਅਤੇ ਉਰਦੂ, ਅੰਗਰੇਜ਼ੀ ਅਤੇ ਅਰਬੀ ਵਿੱਚ ਸ਼ੁੱਕਰਵਾਰ ਨੂੰ ਉਪਦੇਸ਼ ਦਿੰਦਾ ਹੈ। ਉਹ ਫ਼ਤਵੇ ਅਤੇ ਕੁਰਾਨ ਦੇ ਮਕਤਬ ਜਾਰੀ ਕਰਨ ਲਈ ਵੀ ਜ਼ਿੰਮੇਵਾਰ ਹੈ। ਉਹ ਹਾਂਗਕਾਂਗ ਦੀ ਬੈਪਟਿਸਟ ਯੂਨੀਵਰਸਿਟੀ ਦਾ ਇੱਕ ਇੰਸਟਰਕਟਰ ਹੈ। 2009 ਵਿੱਚ ਉਸਨੂੰ ਸੰਸਾਰ ਦੇ ਸਭ ਤੋਂ ਪ੍ਰਭਾਵਸ਼ਾਲੀ 500 ਮੁਸਲਮਾਨ ਨੇਤਾਵਾਂ ਦੀ ਸੂਚੀ ਵਿੱਚ ਦਰਜ ਕੀਤਾ ਗਿਆ ਸੀ।
ਹਵਾਲੇ
[ਸੋਧੋ]- ↑ http://www.islam.org.hk/eng/E-HKmosque.asp
- ↑ https://openaccess.leidenuniv.nl/bitstream/handle/1887/16773/ISIM_10_Contested_Mosques_in_Hong_Kong.pdf?sequence=1
- ↑ Paul O'Connor (1 ਸਤੰਬਰ 2012). Islam in Hong Kong: Muslims and Everyday Life in China's World City. Hong Kong University Press. pp. 102–. ISBN 978-988-8139-57-6.