ਕੌੜਾ ਵੱਟਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

‘ਪਰਿਵਾਰ ਵਿੱਚ ਜਦੋਂ ਕਿਸੇ ਮੈਂਬਰ ਦੀ ਮੌਤ ਹੋ ਜਾਂਦੀ ਹੈ ਤਾਂ ਉਦੋਂ ਤੱਕ ਘਰ ਦੀ ਕੋਈ ਚੀਜ਼-ਵਸਤੂ ਮੂੰਹ ਨਹੀਂ ਲਗਾਉਂਦੇ ਜਦੋਂ ਕਿ ਦੇਹ ਦਾ ਸੰਸਕਾਰ ਨਾ ਹੋ ਜਾਵੇ। ਘਰ ਵਿੱਚ ਚੌਥੇ ਦੀ ਰਸਮ ਤੱਕ ਰੋਟੀ ਨਹੀਂ ਪਕਾਈ ਜਾਂਦੀ। ਮ੍ਰਿਤੂ ਵਾਲੇ ਘਰ ਬਰਾਦਰੀ ਵਿਚੋਂ ਹੀ ਕੋਈ ਰੋਟੀ ਭੇਜਦਾ ਹੈ। ਪਹਿਲੀ ਰੋਟੀ ਜੇ ਵਿਆਹਿਆ ਹੋਇਆ ਮਰੇ ਤਾਂ ਉਸ ਦੇ ਸਹੁਰੇ ਦਿੰਦੇ ਹਨ। ਜੇ ਬਜ਼ੁਰਗ ਮਰੇ ਤਾਂ ਉਸ ਦੇ ਕੁੜਮ ਅਤੇ ਜੇਕਰ ਜੁਆਨ ਜਾਂ ਕੁਆਰਾ ਮਰੇ ਤਾਂ ਉਸ ਦੇ ਚਾਚੇ-ਤਾਏ ਜਾਂ ਮਾਮੇ ਰੋਟੀ ਦਿੰਦੇ ਹਨ। ਪਹਿਲੀ ਰੋਟੀ ਨੂੰ ਕੋੜੀ ਰੋਟੀ ਕਹਿੰਦੇ ਹਨ।

ਮ੍ਰਿਤੂ ਦੇ ਸਮੇਂ ਇਸ ਤਰ੍ਹਾਂ ਜੇ ਕਿਸੇ ਦੀ ਕੌੜੀ ਰੋਟੀ ਲਈ ਹੋਵੇ, ਤਾਂ ਦੂਜੇ ਦੇ ਘਰ ਹੋਈ ਮੌਤ ਦੇ ਮੌਕੇ ਤੇ ਮੋੜਵੀਂ ਰੋਟੀ ਦੇਣ ਨੂੰ ‘ਕੌੜਾ-ਵੱਟਾ’ ਕਹਿੰਦੇ ਹਨ।’
ਕੌੜੇ-ਵੱਟੇ ਦੀ ਰੋਟੀ ਆਮ ਤੌਰ 'ਤੇ ਸਾਦੀ ਹੁੰਦੀ ਹੈ। ਬਸ ਦਾਲ, ਰੋਟੀ ਜਾਂ ਇੱਕ ਅੱਧ ਸਬਜ਼ੀ। ਪਰ ਜੇਕਰ ਕੋਈ ਵਡੇਰਾ ਮਰਿਆ ਹੋਵੇ ਤਾਂ ਕੜਾਹ ਵੀ ਬਣਾ ਲਿਆ ਜਾਂਦਾ ਹੈ।[1]

ਹਵਾਲੇ[ਸੋਧੋ]

  1. ਸੋਹਿੰਦਰ ਸਿੰਘ ਵਣਜਾਰਾ ਬੇਦੀ (ਡਾ.), ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਜ਼ਿਲਦ-5, 1991, ਪੰਨਾ 1177