ਕ੍ਰਿਸ਼ਨ ਦੇਵ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕ੍ਰਿਸ਼ਨ ਦੇਵ ਰਾਏ (ਕੰਨਡ: ಶ್ರೀ ಕೃಷ್ಣದೇವರಾಯ, ਤੇਲੁਗੁ: శ్రీకృష్ణదేవరాయ ;) (ਰਾਜ 1509 - 1529 CE) ਵਿਜੈਨਗਰ ਸਾਮਰਾਜ ਦਾ ਇੱਕ ਰਾਜਾ ਸੀ ਜਿਸਨੇ 1509 ਤੋਂ ਲੈਕੇ 1529 ਤੱਕ ਰਾਜ ਕੀਤਾ। ਇਹ ਤੁਲਵ ਵੰਸ਼ ਦਾ ਤੀਜਾ ਰਾਜਾ ਸੀ। ਬੀਜਾਪੁਰ ਤੇ ਗੋਲਕੁੰਡਾ ਦੇ ਸੁਲਤਾਨਾਂ ਅਤੇ ਊੜੀਸਾ ਦੇ ਰਾਜੇ ਨੂੰ ਹਰਾਉਣ ਤੋਂ ਬਾਅਦ ਇਹ ਦੱਖਣੀ ਭਾਰਤ ਦਾ ਸਭ ਤੋਂ ਸ਼ਕਤੀਸ਼ਾਲੀ ਰਾਜਾ ਬਣ ਗਿਆ ਸੀ। ਉਸਦੇ ਮੁੱਖ ਦਰਬਾਰੀ ਰਾਜਪੁਰੋਹਿਤ ਤਥਾਚਾਰਿਆ, ਤੇਨਾਲੀ ਰਾਮਾ ਤੇ ਮਹਾਮਂਤ੍ਰੀ ਤਿੱਮਾਰਸੁ ਸਨ। ਕ੍ਰਿਸ਼ਨ ਦੇਵ ਰਾਏ ਦੀ ਪਹਿਲੀ ਪਤਨੀ ਦਾ ਨਾਮ ਚਿੱਨਾਦੇਵੀ ਤੇ ਦੂਜੀ ਪਤਨੀ ਦਾ ਨਾਮ ਤਿਰੂਮਾਲਾਦੇਵੀ ਸੀ।

ਪੁਰਤਗੇਜੀ ਯਾਤਰੀ ਡੋਮਿੰਗੋ ਪੇਸ ਅਤੇ ਫਰਨਾਓ ਨੂਨੀਜ਼ ਵਿਜੇਨਗਰ ਸਾਮਰਾਜ ਵਿੱਚ ਇਸ ਦੇ ਰਾਜ ਦੌਰਾਨ ਆਏ ਸੀ।