ਸਮੱਗਰੀ 'ਤੇ ਜਾਓ

ਕ੍ਰੀਮੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਰੀਮੀਆਈ ਪ੍ਰਾਇਦੀਪ

ਕਰੀਮੀਆਈ ਪ੍ਰਾਇਦੀਪ (Ukrainian: Кримський півострів, ਰੂਸੀ: Крымский полуостров, ਕ੍ਰੀਮੀਆਈ ਤਤਰ: [Qırım yarımadası] Error: {{Lang}}: text has italic markup (help)) ਪੂਰਬੀ ਯੂਰਪ ਵਿੱਚ ਯੁਕਰੇਨ ਦੇਸ਼ ਦਾ ਇੱਕ ਖੁਦਮੁਖਤਾਰ ਅੰਗ ਹੈ ਜੋ ਉਸ ਰਾਸ਼ਟਰ ਦੀ ਪ੍ਰਸ਼ਾਸਨ ਪ੍ਰਣਾਲੀ ਵਿੱਚ ਇੱਕ ਖੁਦਮੁਖਤਾਰ ਲੋਕ-ਰਾਜ ਦਾ ਦਰਜਾ ਰੱਖਦਾ ਹੈ। ਇਹ ਕਾਲਾ ਸਾਗਰ ਦੇ ਉੱਤਰੀ ਤਟ ਉੱਤੇ ਸਥਿਤ ਇੱਕ ਪ੍ਰਾਇਦੀਪ ਹੈ ਜੋ ਲਗਪਗ ਪਾਣੀ ਨਾਲ ਘਿਰਿਆ ਹੋਇਆ ਹੈ। ਇਸ ਖੇਤਰ ਦੇ ਇਤਹਾਸ ਵਿੱਚ ਕਰੀਮਿਆ ਦਾ ਮਹੱਤਵ ਰਿਹਾ ਹੈ ਅਤੇ ਬਹੁਤ ਸਾਰੇ ਦੇਸ਼ਾਂ ਅਤੇ ਜਾਤੀਆਂ ਵਿੱਚ ਇਸ ਉੱਤੇ ਕਬਜ਼ੇ ਨੂੰ ਲੈ ਕੇ ਝੜਪਾਂ ਹੋਈਆਂ ਹਨ।