ਕ੍ਰੋਮੋਸੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕ੍ਰੋਮੋਸੋਮ (ਯੂਨਾਨੀ ਸ਼ਬਦ χρῶμα ਰੰਗ ਅਤੇ σῶμα ਸਰੀਰ ਦਾ ਮੇਲ) ਜਿਊਂਦੇ ਪ੍ਰਾਣੀਆਂ ਵਿੱਚ ਮੌਜੂਦ ਧਾਗਿਆਂ ਵਰਗੀਆਂ ਰਚਨਾਵਾਂ ਹਨ ਜਿਹਨਾਂ ਵਿੱਚ ਆਨੁਵੰਸ਼ਿਕਤਾ ਦੇ ਤੱਤ ਮੌਜੂਦ ਹੁੰਦੇ ਹਨ ਅਤੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੇ ਹਨ।[1]

ਬੱਚੇ ਦੇ ਲਿੰਗ[ਸੋਧੋ]

ਬੱਚੇ ਦੇ ਲਿੰਗ ਨਿਰਧਾਰਨ ਵਿੱਚ ਔਰਤ ਦੀ ਥਾਂ ਮਰਦ ਦਾ ਰੋਲ ਅਹਿਮ ਹੈ। ਪੁਰਸ਼ ਵਿੱਚ ਐਕਸ ਕਰੋਮੋਸਮ, ਵਾਈ ਕਰੋਮੋਸਮ ਦੋਨੋਂ ਹੁੰਦੇ ਹਨ ਜਦਕਿ ਔਰਤ ਵਿੱਚ ਸਿਰਫ਼ ਐਕਸ ਐਕਸ ਕਰੋਮੋਸਮ ਹੁੰਦੇ ਹਨ। ਮਨੁੱਖ ਵਿੱਚ ਕਰੋਮੋਸਮ ਦੇ ਤੇਈ ਜੋੜੇ ਹੁੰਦੇ ਹਨ ਜਿਹਨਾਂ ’ਚੋਂ 22 ਜੋੜੇ ਇੱਕ ਸਮਾਨ ਹੁੰਦੇ ਹਨ ਜਦੋਂਕਿ ਇੱਕ ਜੋੜਾ ਐਕਸ ਵਾਈ (ਪੁਰਸ਼) ਜਾਂ ਐਕਸ ਐਕਸ (ਔਰਤ) ਹੁੰਦਾ ਹੈ। ਔਰਤ ਨੇ ਸਿਰਫ਼ ਐਕਸ ਕਰੋਮੋਸਮ ਦੇਣਾ ਹੈ ਜਦੋਂਕਿ ਮਰਦ ਐਕਸ ਜਾਂ ਫਿਰ ਵਾਈ ਕਰੋਮੋਸਮ ਦੇਵੇਗਾ। ਜਦੋਂ ਪੁਰਸ਼ ਅਤੇ ਇਸਤਰੀ ਦੇ ਕਰੋਮੋਸਮ ਮਿਲਦੇ ਹਨ ਤਾਂ ਪੰਜਾਹ ਫ਼ੀਸਦੀ ਸੰਭਾਵਨਾ ਹੁੰਦੀ ਹੈ ਹੈ ਕਿ ਬੱਚਾ ਲੜਕਾ ਹੋਵੇਗਾ ਜਾਂ ਫਿਰ ਪੰਜਾਹ ਫ਼ੀਸਦੀ ਸੰਭਾਵਨਾ ਹੁੰਦੀ ਹੈ ਕਿ ਬੱਚਾ ਲੜਕੀ ਹੋਵੇਗੀ। ਜੇ ਪੁਰਸ਼ ਦਾ ਐਕਸ ਕਰੋਮੋਸਮ ਇਸਤਰੀ ਦੇ ਐਕਸ ਕਰੋਮੋਸਮ ਨਾਲ ਮਿਲਦਾ ਲੱਗਦਾ ਹੈ ਤਾਂ ਬੱਚਾ ਲੜਕੀ ਹੋਵੇਗੀ। ਇਸੇ ਤਰ੍ਹਾਂ ਜੇ ਪੁਰਸ਼ ਦਾ ਵਾਈ ਕਰੋਮੋਸਮ ਇਸਤਰੀ ਦੇ ਐਕਸ ਕਰੋਮੋਸਮ ਨਾਲ ਮਿਲਦਾ ਹੈ ਤਾਂ ਬੱਚਾ ਲੜਕਾ ਹੋਵੇਗਾ। ਪੁਰਸ਼ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਹੜਾ ਕਰੋਮੋਸਮ ਇਸਤਰੀ ਦੇ ਐਕਸ ਕਰੋਮੋਸਮ ਨਾਲ ਜਾ ਕੇ ਲੱਗੇਗਾ।

ਖੋਜ[ਸੋਧੋ]

ਸ਼ਬਦ ਕ੍ਰੋਮੋਸੋਮ ਯੂਨਾਨੀ ਸ਼ਬਦ χρῶμα (ਕ੍ਰੋਮਾ, "colour") ਅਤੇ σῶμα (ਸੋਮਾ, "body") ਤੋਂ ਬਣਿਆ ਹੈ ਜੋ ਇਸ ਵਿੱਚ ਮੌਜੂਦ ਰੰਗਕ ਪਦਾਰਥ ਕਰਕੇ ਰੱਖਿਆ ਗਿਆ ਹੈ। ਇਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਵਿਲਹੈਮ ਫਾਨ ਵੈਲਡੇਅਰ-ਹਾਰਟਜ਼ ਦੁਆਰਾ 1888 ਵਿੱਚ ਕੀਤੀ ਗਈ ਸੀ।[1]

ਹਵਾਲੇ[ਸੋਧੋ]

  1. 1.0 1.1 ਰਛਪਾਲ ਸਿੰਘ ਗਿੱਲ (2001). ਪੰਜਾਬੀ ਵਿਸ਼ਵ ਕੋਸ਼ ਜਿਲਦ ਸੱਤਵੀਂ. ਭਾਸ਼ਾ ਵਿਭਾਗ ਪੰਜਾਬ. p. 81.