ਕੰਗਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੰਗਣੀ ਚੀਣੇ ਦੀ ਤਰ੍ਹਾਂ ਦਾ ਇਕ ਅੰਨ ਹੈ। ਇਸ ਦਾ ਪੌਦਾ ਕਣਕ ਦੇ ਪੌਦੇ ਵਰਗਾ ਹੁੰਦਾ ਹੈ। ਦਾਣੇ ਇਸ ਦੇ ਬਾਜਰੇ ਦੇ ਦਾਣਿਆਂ ਵਰਗੇ ਹੁੰਦੇ ਹਨ। ਪਰ ਰੰਗ ਦੇ ਪੀਲੇ ਹੁੰਦੇ ਹਨ। ਕੰਗਣੀ ਦੀ ਵਰਤੋਂ ਪਸ਼ੂਆਂ ਦੇ ਚਾਰੇ ਦੇ ਤੌਰ 'ਤੇ ਕੀਤੀ ਜਾਂਦੀ ਹੈ। ਦਾਣੇ ਚਿੜੀਆਂ, ਤਿੱਤਰਾਂ, ਬਟੇਰਿਆਂ ਅਤੇ ਹੋਰ ਛੋਟੇ ਪੰਛੀਆਂ ਨੂੰ ਚੋਗੇ ਦੇ ਤੌਰ ’ਤੇ ਵੀ ਪਾਏ ਜਾਂਦੇ ਹਨ। ਕੰਗਣੀ ਦੀ ਫ਼ਸਲ ਜੇ ਵਿਰਲੀ ਬੀਜੀ ਜਾਵੇ ਤਾਂ ਹੀ ਵਧੀਆ ਝਾੜ ਦਿੰਦੀ ਹੈ। ਕੰਗਣੀ ਦੀ ਇਕ ਕਿਸਮ ਵੰਡਕੰਗਣਾ ਹੈ ਜਿਸ ਦੇ ਦਾਣੇ ਮੋਟੇ ਹੁੰਦੇ ਹਨ।

ਜਦ ਪੰਜਾਬ ਵਿਚ ਸਾਰੀ ਖੇਤੀ ਮੀਹਾਂ 'ਤੇ ਨਿਰਭਰ ਸੀ ਉਸ ਸਮੇਂ ਕੰਗਣੀ ਦੀ ਫ਼ਸਲ ਬੀਜੀ ਜਾਂਦੀ ਸੀ। ਹੁਣ ਸਾਰੇ ਪੰਜਾਬ ਵਿਚ ਕੋਈ ਵੀ ਜਿਮੀਂਦਾਰ ਕੰਗਣੀ ਨਹੀਂ ਬੀਜਦਾ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.