ਕੰਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੰਜ

ਕੰਜ ਸੱਪ ਦੀ ਕੰਜ ਦਾ ਉੱਪਰਲਾ ਹਿੱਸਾ ਹੁੰਦਾ ਹੈ। ਜਿਸਦਾ ਨੁਕਸਾਨ ਹੁੰਦਾ ਰਹਿੰਦਾ ਹੈ। ਇਸ ਲਈ ਉਹ ਸਮੇਂ ਸਮੇਂ 'ਤੇ ਆਪਣੀ ਪੁਰਾਣੀ ਕੰਜ ਨੂੰ ਦੇ ਰੂਪ ਵਿੱਚ ਉਤਾਰਦਾ ਹੈ। ਇਸ ਨਾਲ ਜਿੱਥੇ ਉਸ ਦੇ ਸਰੀਰ ਦੀ ਸਫ਼ਾਈ ਹੁੰਦੀ ਹੈ, ਉੱਥੇ ਉਹ ਕੰਜ 'ਤੇ ਪੈਦਾ ਹੋ ਰਹੇ ਸੰਕਰਮਣ ਤੋਂ ਵੀ ਮੁਕਤ ਹੋ ਜਾਂਦਾ ਹੈ।

ਸੱਪ ਦੀ ਕੰਜ ਜਾਂ ਤਾਂ ਇੱਕ ਜੀਵਿਤ ਸੱਪ ਦੀ ਕੰਜ, ਪਿਘਲਣ ਤੋਂ ਬਾਅਦ ਇੱਕ ਸੱਪ ਦੀ ਸ਼ੈੱਡ ਕੰਜ, ਜਾਂ ਇੱਕ ਕਿਸਮ ਦੇ ਚਮੜੇ ਦਾ ਹਵਾਲਾ ਦੇ ਸਕਦੀ ਹੈ ਜੋ ਇੱਕ ਮਰੇ ਹੋਏ ਸੱਪ ਦੀ ਛੁਪਣ ਤੋਂ ਬਣੀ ਹੈ। ਸੱਪ ਦੀ ਖੱਲ ਅਤੇ ਸਕੇਲਾਂ ਵਿੱਚ ਵੱਖੋ-ਵੱਖਰੇ ਪੈਟਰਨ ਅਤੇ ਰੰਗ ਬਣ ਸਕਦੇ ਹਨ, ਜੋ ਸ਼ਿਕਾਰੀਆਂ ਤੋਂ ਛੁਟਕਾਰਾ ਰਾਹੀਂ ਸੁਰੱਖਿਆ ਪ੍ਰਦਾਨ ਕਰਦੇ ਹਨ। ਇਹਨਾਂ ਪੈਮਾਨਿਆਂ ਵਿੱਚ ਰੰਗ ਅਤੇ ਚਿੜਚਿੜਾਪਨ ਸੱਪ ਦੀ ਕੰਜ ਦੀ ਕੰਜ ਵਿੱਚ ਸਥਿਤ ਕ੍ਰੋਮੈਟੋਫੋਰਸ ਦੀਆਂ ਕਿਸਮਾਂ ਅਤੇ ਮਾਤਰਾ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ। ਸੱਪ ਦੀ ਕੰਜ ਅਤੇ ਪੈਮਾਨੇ ਵੀ ਉਹਨਾਂ ਦੀ ਹਿਲਜੁਲ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹਨ, ਜੋ ਸੁਰੱਖਿਆ ਪ੍ਰਦਾਨ ਕਰਦੇ ਹਨ ਅਤੇ ਸਤ੍ਹਾ ਉੱਤੇ ਗਲਾਈਡਿੰਗ ਕਰਦੇ ਸਮੇਂ ਰਗੜ ਨੂੰ ਘੱਟ ਕਰਦੇ ਹਨ।

ਹੋਰ[ਸੋਧੋ]

ਹਰ ਸੱਪ ਦੀ ਖੱਲ ਦੀ ਬਣਤਰ ਤੇ ਮੋਟਾਈ ਵੱਖੋ-ਵੱਖਰੀ ਹੁੰਦੀ ਹੈ। ਪਰ ਇਨ੍ਹਾਂ ਵਿਚ ਇਕ ਆਮ ਗੱਲ ਪਾਈ ਜਾਂਦੀ ਹੈ ਕਿ ਸਾਰੇ ਸੱਪਾਂ ਦੀ ਕੰਜ ਬਾਹਰੋਂ ਮਜ਼ਬੂਤ ਅਤੇ ਅੰਦਰੋਂ ਨਰਮ ਹੁੰਦੀ ਜਾਂਦੀ ਹੈ। ਇਸ ਦਾ ਫ਼ਾਇਦਾ ਕੀ ਹੁੰਦਾ ਹੈ? ਇਕ ਖੋਜਕਾਰ ਮਰੀ-ਕ੍ਰਿਸਟਨ ਕਲਾਈਨ ਕਹਿੰਦੀ ਹੈ: “ਜਦ ਬਾਹਰੋਂ ਸਖ਼ਤ ਤੇ ਅੰਦਰੋਂ ਲਚਕੀਲੀ ਕਿਸੇ ਵੀ ਚੀਜ਼ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਹੈ, ਤਾਂ ਪ੍ਰੈਸ਼ਰ ਇੱਕੋ ਜਗ੍ਹਾ ਪੈਣ ਦੀ ਬਜਾਇ ਜ਼ਿਆਦਾ ਹਿੱਸੇ ਵਿਚ ਫੈਲ ਜਾਂਦਾ ਹੈ।” ਸੱਪ ਦੀ ਕੰਜ ਦੀ ਅਨੋਖੀ ਬਣਤਰ ਕਰਕੇ ਉਸ ਦੀ ਜ਼ਮੀਨ ਉੱਤੇ ਕਾਫ਼ੀ ਜਕੜ ਹੁੰਦੀ ਹੈ ਜਿਸ ਕਾਰਨ ਇਹ ਜ਼ਮੀਨ ’ਤੇ ਰੀਂਗ ਸਕਦਾ ਹੈ। ਨਾਲੇ ਤਿੱਖੇ ਪੱਥਰਾਂ ਦਾ ਦਬਾਅ ਕੰਜ ਦੇ ਜ਼ਿਆਦਾ ਹਿੱਸੇ ਵਿਚ ਫੈਲ ਜਾਂਦਾ ਹੈ ਜਿਸ ਕਾਰਨ ਇਸ ਨੂੰ ਇੰਨਾ ਨੁਕਸਾਨ ਨਹੀਂ ਪਹੁੰਚਦਾ। ਸੱਪ ਦੀ ਖੱਲ ਦਾ ਹੰਢਣਸਾਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੱਪ ਆਮ ਤੌਰ ਤੇ ਹਰ 2-3 ਮਹੀਨਿਆਂ ਬਾਅਦ ਆਪਣੀ ਕੰਜ ਲਾਹ ਦਿੰਦੇ ਹਨ।

ਮਿਸਾਲ ਲਈ, ਜੇ ਸੱਪ ਦੀ ਖੱਲ ਵਰਗੀਆਂ ਚੀਜ਼ਾਂ ਡਾਕਟਰੀ ਖੇਤਰ ਲਈ ਬਣਾਈਆਂ ਜਾਣ, ਤਾਂ ਕਾਫ਼ੀ ਫ਼ਾਇਦਾ ਹੋ ਸਕਦਾ ਹੈ। ਇਨ੍ਹਾਂ ਚੀਜ਼ਾਂ ਦੀ ਖ਼ਾਸੀਅਤ ਇਹ ਹੋਵੇਗੀ ਕਿ ਇਹ ਨਾ ਤਾਂ ਫਿਸਲਣਗੀਆਂ ਤੇ ਨਾ ਹੀ ਘਸਣਗੀਆਂ। ਨਾਲੇ ਜੇ ਫੈਕਟਰੀ ਦੀਆਂ ਮਸ਼ੀਨਾਂ ਦੇ ਪੁਰਜੇ ਸੱਪ ਦੀ ਖੱਲ ਵਰਗੇ ਬਣਾਏ ਜਾਣ, ਤਾਂ ਸ਼ਾਇਦ ਥੋੜ੍ਹਾ ਹੀ ਤੇਲ ਪਾਉਣ ਦੀ ਲੋੜ ਪਵੇਗੀ।