ਕੰਥਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਿੰਡ ਕੰਥਾਲਾ ਚੰਡੀਗੜ ਦਾ ਇੱਕ ਪਿੰਡ ਹੈ। ਪੁਰਾਤਨਤਾ ਉਦੋਂ ਦੀ ਦੱਸੀ ਜਾਂਦੀ ਹੈ ਜਦੋਂ ਪੰਜਾਬ ਵਿੱਚ ਪਿੰਡਾਂ ਦੇ ਇਲਾਕੇ ਛੋਟੇ-ਛੋਟੇ ਰਾਜਿਆਂ ਦੇ ਅਧੀਨ ਹੁੰਦੇ ਸਨ। ਮਹਾਰਾਜਾ ਕੈਂਥ ਦੇ ਨਾਮ ’ਤੇ ਪਿੰਡ ਦਾ ਨਾਮ ਕੰਥਾਲਾ ਪੈ ਗਿਆ।

ਇਤਿਹਾਸ[ਸੋਧੋ]

ਹੜ ਤੋਂ ਪ੍ਰਭਾਵਿਤ ਹੋਣ ਤੋਂ ਪਹਿਲਾਂ ਇਸ ਪਿੰਡ ਦੇ ਲਗਪਗ 70 ਘਰ ਸਨ ਅਤੇ ਪਿੰਡ ਦੀ ਵਸੋਂ 800 ਸੀ। ਪਿੰਡ ਦੀ ਕਾਸ਼ਤਯੋਗ ਜ਼ਮੀਨ ਦਾ ਰਕਬਾ ਕਰੀਬ 2800 ਵਿੱਘੇ ਸੀ। ਪਿੰਡ ਦੀ ਧਰਮਸ਼ਾਲਾ ’ਤੇ ਨਾਥਾਂ ਦਾ ਡੇਰਾ ਹੁੰਦਾ ਸੀ। ਹੜ ਤੋਂ ਪ੍ਰਭਾਵਿਤ ਹੋਣ ਤੇ ਮਾਸਟਰ ਜਸਮੇਰ ਸਿੰਘ ਦੇ ਯਤਨਾਂ ਕਰਕੇ ਪਿੰਡ ਦੇ ਗੁਰਦੁਆਰੇ, ਬਾਬਾ ਬਾਲਕ ਨਾਥ ਮੰਦਰ ਤੇ ਧਰਮਸ਼ਾਲਾ ਸੁਰੱਖਿਅਤ ਰਹਿ ਗਏ। ਇਸ ਪਿੰਡ ਵਿੱਚ ਸੱਤ ਬੋਹੜ (ਬਰੋਟੇ) ਸਨ ਜਿੱਥੇ ਮਜਲਸਾਂ ਜੁੜਦੀਆਂ, ਅਖਾੜੇ ਲਗਦੇ, ਬਰਾਤਾਂ ਠਹਿਰਦੀਆਂ ਤੇ ਜਲਸੇ ਲਗਦੇ। ਇਸ ਤੋਂ ਬਿਨਾਂ ਅੰਬਾਂ ਦੇ ਬਾਗ਼ ਹੁੰਦੇ ਸਨ। ਪਿੰਡ ਦੀ ਜ਼ਮੀਨ ’ਤੇ ਸੈਕਟਰ-31 ਵਸਾਇਆ ਗਿਆ ਤੇ ਪੈਟਰੋਲ ਪੰਪ ਵੀ ਇਸੇ ਪਿੰਡ ਦੀ ਹਦੂਦ ਵਿੱਚ ਆਉਂਦਾ ਹੈ। ਸੈਕਟਰ 29 ਸਥਿਤ ਟ੍ਰਿਬਿਊਨ ਅਦਾਰਾ ਵੀ ਇਸ ਪਿੰਡ ਦੀ ਜ਼ਮੀਨ ’ਤੇ ਹੀ ਉਸਾਰਿਆ ਗਿਆ ਹੈ। ਇਸ ਤੋਂ ਇਲਾਵਾ ‘ਦੇਸ਼ ਸੇਵਕ’ ਅਖ਼ਬਾਰ ਦਾ ਦਫ਼ਤਰ ਅਤੇ ਬਾਬਾ ਸੋਹਨ ਸਿੰਘ ਭਕਨਾ ਯਾਦਗਾਰੀ ਭਵਨ ਇਸੇ ਪਿੰਡ ਦੀ ਜ਼ਮੀਨ ’ਤੇ ਉਸਰੇ ਹੋਏ ਹਨ। ਪਿੰਡ ਦੀ ਹੋਂਦ ਨੂੰ ਯਾਦ ਕਰਾਉਂਦਾ ਸੁੰਦਰ ਸਰੂਪ ਵਾਲਾ ‘ਸਿੰਘ ਸਭਾ ਗੁਰਦੁਆਰਾ ਕੰਥਾਲਾ’ ਹੈ ਜਿੱਥੇ ਇਸ ਵੇਲੇ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਹੈ ਜਿੱਥੋਂ ਅੰਗਰੇਜ਼ੀ ਵਿੱਚ ਤ੍ਰੈਮਾਸਿਕ ਰਸਾਲਾ ਛਪਦਾ ਹੈ।[1]

ਹਵਾਲੇ[ਸੋਧੋ]

  1. "ਚੰਡੀਗਡ਼੍ਹ ਲਈ ਉਠਾਲੇ ਦੀ ਭੇਟ ਚਡ਼੍ਹਿਆ 'ਕੰਥਾਲਾ'". Retrieved 26 ਫ਼ਰਵਰੀ 2016.  Check date values in: |access-date= (help)