ਸਮੱਗਰੀ 'ਤੇ ਜਾਓ

ਕੰਧ ਚਿੱਤਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਤਸਵੀਰ:ਗੁਰੂ ਨਾਨਕ ਸਾਹਿਬ ਜੀ ਦਾ ਇੱਕ ਕੰਧ ਚਿੱਤਰ.jpg
ਕੰਧ ਚਿੱਤਰ ਵਿੱਚ ਗੁਰੂ ਨਾਨਕ ਸਾਹਿਬ ਜੀ

ਪੰਜਾਬ ਵਿੱਚ ਕੰਧ ਚਿੱਤਰਾਂ ਬਾਰੇ ਕੋਈ ਬਹੁਤ ਖੋਜ ਨਹੀਂ ਹੋਈ। ਪੁਰਾਤਨ ਇਮਾਰਤਾਂ ਤੇ ਇਹ ਕਲਾ ਦੇਖਣ ਨੂੰ ਮਿਲਦੀ ਹੈ। ਇਹ ਕਲਾ ਵਾਲੀਆਂ ਸੈਂਕੜੇ ਇਮਾਰਤਾਂ ਪੁਰਾਣੀਆਂ ਹੋਣ ਕਰਕੇ ਖੰਡਰ ਹੋ ਗਈਆਂ ਹਨ ਜਿਸ ਕਾਰਨ ਇਹ ਕਲਾ ਦਾ ਅੰਤ ਹੋ ਰਿਹਾ ਹੈ। ਸ੍ਰੀ ਅੰਮ੍ਰਿਤਸਰ ਵਿੱਚ ਬਾਬਾ ਅਟੱਲ ਦਾ ਬੁਰਜ ਕੰਧ ਕਲਾ ਦਾ ਉੱਤਮ ਨਮੂਨਾ ਹੈ। ਬਾਬਾ ਅਟੱਲ ਡਾ.ਕੰਵਰਜੀਤ ਸਿੰਘ ਕੰਗ ਨੇ ਇਸ ਕਲਾ ਤੇ ਖੋਜ ਭਰਪੂਰ ਪੁਸਤਕ 'ਪੰਜਾਬ ਦੀ ਕੰਧ ਕਲਾ' ਲਿਖੀ ਹੈ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।