ਕੰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੰਨ
Ear BNC.jpg
ਮਨੁੱਖੀ (ਬਾਹਰਲਾ) ਕੰਨ
ਲਾਤੀਨੀAuris
Gray'sp.1029
Systemਸੁਣਨ ਪ੍ਰਬੰਧ

ਕੰਨ ਉਹ ਅੰਗ ਹੁੰਦਾ ਹੈ ਜੋ ਅਵਾਜ਼ ਦੀ ਸੂਹ ਕੱਢੇ ਭਾਵ ਜੋ ਅਵਾਜ਼ ਨੂੰ ਫੜੇ। ਇਹ ਸਿਰਫ਼ ਅਵਾਜ਼ ਹੀ ਨਹੀਂ ਫੜਦਾ ਸਗੋਂ ਸੰਤੁਲਨ ਅਤੇ ਸਰੀਰਕ ਦਸ਼ਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਹ ਸੁਣਨ ਪ੍ਰਬੰਧ ਦਾ ਹਿੱਸਾ ਹੈ। ਕੰਨ ਦੇ ਤਿੰਨ ਭਾਗ ਹੁੰਦੇ ਹਨ। ਬਾਹਰੀ, ਵਿਚਕਾਰਲਾ ਤੇ ਅੰਦਰਲਾ। ਬਾਹਰ ਦਿਸਦੇ ਕੰਨ ਦੇ ਹਿੱਸੇ ਰਾਹੀਂ ਆਵਾਜ਼ ਦੀਆਂ ਤਰੰਗਾਂ ਕੰਨ ਦੇ ਪਰਦੇ ਉੱਤੇ ਦਸਤਕ ਦਿੰਦੀਆਂ ਹਨ। ਕੰਨ ਦੇ ਵਿਚਕਾਰਲੇ ਹਿੱਸੇ ਵਿੱਚ ਪਈਆਂ ਤਿੰਨ ਨਿੱਕੀਆਂ ਹੱਡੀਆਂ ਇਨ੍ਹਾਂ ਤਰੰਗਾਂ ਨੂੰ ਕੁੱਝ ਵਧਾ ਕੇ ਅੰਦਰਲੇ ਹਿੱਸੇ ਤਕ ਪੰਹੁਚਾ ਦਿੰਦੀਆਂ ਹਨ। ਅੰਦਰਲੇ ਹਿੱਸੇ ਵਿੱਚ ਇਹ ਤਰੰਗਾਂ ਕੌਕਲੀਆ ਵਿੱਚ ਪਏ ਪਾਣੀ ਵਿੱਚੋਂ ਲੰਘਦੀਆਂ ਹਨ। ਕੌਕਲੀਆ ਵਿਚਲੇ ਨਰਵ ਸੈੱਲਾਂ ਉੱਤੇ ਹਜ਼ਾਰਾਂ ਨਿੱਕੇ ਨਿੱਕੇ ਵਾਲ ਹੁੰਦੇ ਹਨ ਜੋ ਇਨ੍ਹਾਂ ਤਰੰਗਾਂ ਨੂੰ ਇਲੈਕਟ੍ਰਿਕ ਸਿਗਨਲ ਵਿੱਚ ਤਬਦੀਲ ਕਰ ਕੇ ਦਿਮਾਗ਼ ਤਕ ਸੁਣੇਹਾ ਪਹੁੰਚਾ ਦਿੰਦੇ ਹਨ।

ਪੰਜਾਬੀ ਲੋਕਧਾਰਾ ਵਿੱਚ[ਸੋਧੋ]

ਯੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁਦਰਾਂ,
ਮੁਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ,
ਵੇ ਮੈ ਜੇਹੜੇ ਪਾਸੇ ਦੇਖਾ,
ਮੈਨੂੰ ਤੂੰ ਦਿਸਦਾ,
ਵੇ ਮੈ ਜੇਹੜੇ ਪਾਸੇ ........