ਕੰਨਾਂ ਵਿੱਚੋਂ ਮੈਲ਼ ਕੱਢਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿਹੋੜਾ ਮੰਡੀ ਵਿੱਚ ਕੰਨਾਂ ਵਿੱਚੋਂ ਮੈਲ ਕੱਢਣ ਵਾਲਾ ਇੱਕ ਵਿਅਕਤੀ।

ਕੰਨਾਂ ਵਿੱਚੋਂ ਮੈਲ ਕੱਢਣਾ ਇੱਕ ਲੋਕ ਕਿੱਤਾ ਹੈ ਜਿਸ ਵਿੱਚ ਕੁਝ ਆਮ ਸੰਦਾਂ ਦੀ ਮਦਦ ਨਾਲ ਕੰਨਾਂ ਦੀ ਮੈਲ ਕੱਢੀ ਜਾਂਦੀ ਹੈ। ਇਹ ਕਿੱਤਾ ਕਰਨ ਵਾਲੇ ਨੂੰ ਕੰਨਾਂ ਵਿੱਚੋਂ ਮੈਲ ਕੱਢਣ ਵਾਲਾ ਕਿਹਾ ਜਾਂਦਾ ਹੈ।

ਤਰੀਕਾ[ਸੋਧੋ]

ਕੰਨ ਸਾਫ਼ ਕਰਨ ਵਾਲੇ ਸੰਦ; ਸਲਾਈ ਅਤੇ ਫੰਭਾ।

ਮੈਲ ਕੱਢਣ ਦੇ ਲਈ ਸਭ ਤੋਂ ਪਹਿਲਾਂ ਵਿਅਕਤੀ ਨੂੰ ਇੱਕ ਲੱਕੜ ਦੀ ਪੀੜ੍ਹੀ ਜਾਂ ਅਜਿਹੀ ਹੋਰ ਕਿਸੀ ਜਗ੍ਹਾ ਉੱਤੇ ਬੈਠਾਇਆ ਜਾਂਦਾ ਹੈ। ਫਿਰ ਮੈਲ ਕੱਢਣ ਵਾਲਾ ਪੈਰਾਂ ਭਾਰ ਬਹਿ ਜਾਂਦਾ ਹੈ ਅਤੇ ਇੱਕ-ਇੱਕ ਕਰ ਕੇ ਦੋਨੋਂ ਕੰਨ ਸਾਫ਼ ਕਰਦਾ ਹੈ। ਕੰਨਾਂ ਦੀ ਸਫ਼ਾਈ ਕਰਨ ਲਈ ਪਹਿਲਾਂ "ਸਲਾਈ" ਨਾਲ ਕੰਨ ਦੇ ਵੱਖ-ਵੱਖ ਕੋਨਿਆਂ ਵਿੱਚੋਂ ਮੈਲ ਕੱਢੀ ਜਾਂਦੀ ਹੈ। ਫਿਰ "ਫੰਭੇ" ਉੱਤੇ ਰੂੰ ਨੂੰ ਲਪੇਟ ਲਿਆ ਜਾਂਦਾ ਹੈ ਅਤੇ ਇਸਨੂੰ ਕੰਨ ਵਿੱਚ ਘੁਮਾਇਆ ਜਾਂਦਾ ਹੈ ਤਾਂਕਿ ਰਹਿੰਦੀ ਖੂੰਧੀ ਮੈਲ ਇਸ ਉੱਤੇ ਲੱਗ ਜਾਵੇ।

ਖ਼ਤਰੇ[ਸੋਧੋ]

ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਕੰਨਾਂ ਦੀ ਸਫ਼ਾਈ ਕਰਨ ਨਾਲ ਕੋਈ ਲਾਭ ਨਹੀਂ ਹੁੰਦਾ। ਕੰਨਾਂ ਦੀ ਮੈਲ ਅਸਲ ਵਿੱਚ ਇੱਕ ਕੁਦਰਤੀ ਵਰਤਾਰਾ ਹੈ ਜੋ ਕੰਨ ਦੇ ਅੰਦਰਲੇ ਹਿੱਸੇ ਨੂੰ ਪਾਣੀ, ਕੀਟ, ਰੋਗਾਣੂਆਂ ਅਤੇ ਉੱਲੀ ਤੋਂ ਬਚਾਉਂਦੀ ਹੈ।[1][2]

ਹਵਾਲੇ[ਸੋਧੋ]

  1. McCarter, Daniel F.; et al. (May 2007). "Cerumen।mpaction". American Family Physician. 75 (10): 1523–1528. Retrieved 5 September 2012. 
  2. Earwax at the American Hearing Research Foundation. Chicago,।llinois 2008.