ਕੰਨ ਪਾਟੇ ਜੋਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੰਨ ਪਾਟੇ ਜੋਗੀ ਓੁਹਨਾਂ ਗੋਰਖ ਪੰਥੀ ਜੋਗੀਆਂ ਨੂੰ ਆਖਦੇ ਹਨ ਜੋ ਕੰਨਾਂ ਨੂੰ ਪੜਵਾ ਕੇ ਉਹਨਾਂ ਵਿੱਚ ਮਿੱਟੀ,ਲਾਖ,ਧਾਤ,ਸਿੰਗ,ਕੱਚ ਜਾਂ ਅਜਿਹੇ ਕਿਸੇ ਹੋਰ ਪਦਾਰਥ ਦੀਆਂ ਮੁੰਦਰਾਂ,ਤੁੰਗਲ ਜਾਂ ਕੁੰਡਲ ਪਾ ਲੈਂਦੇ ਹਨ।ਗੋਰਖ-ਪੰਥੀਆਂ ਵਿੱਚ ਇਹ ਰਵਾਇਤ ਪ੍ਰਚੱਲਿਤ ਹੈ ਕਿ ਜਦੋਂ ਭਰਥਰੀ ਹਰੀ ਨੇ ਗੋਰਖ ਤੋਂ ਯੋਗ ਲਿਆ ਸੀ ਤਾਂ ਗੋਰਖ ਨੇ ਪਹਿਲਾਂ ਭਰਥਰੀ ਦੇ ਕੰਨਾਂ ਵਿੱਚ ਛੇਕ ਕੀਤੇ ਤੇ ਮਗਰੋਂ ਇਹਨਾਂ ਛੇਕਾਂ ਵਿੱਚ ਮਿੱਟੀ ਦੀਆਂ ਮੁੰਦਰਾਂ ਪਾ ਦਿੱਤੀਆਂ।ਹੁਣ ਵੀ ਕਈ ਜੋਗੀ ਮਿੱਟੀ ਦੀਆਂ ਮੁੰਦਰਾਂ ਹੀ ਪਾਉਂਦੇ ਹਨ।ਕੰਨ ਚਿਰਵਾਉਣ ਲਈ ਬਸੰਤ ਪੰਚਮੀ ਜਾਂ ਅਜਿਹਾ ਹੀ ਕੋਈ ਹੋਰ ਸ਼ੁਭ ਦਿਨ ਮਿਥ ਲਿਆ ਜਾਂਦਾ ਹੈ।ਜੋਗ ਧਾਰਣ ਕਰਨ ਵਾਲੀਆਂ ਔੌੰਰਤਾਂ ਨੂੰ ਵੀ ਇਹੀ ਮੁੰਦਰਾਂ ਪਾਉਣੀਆਂ ਪੈਂਦੀਆਂ ਹਨ ਭਾਵੇਂ ਉਹ ਗਿ੍ਹਸਥ ਹੋਣ ਜਾਂ ਗਿ੍ਹਸਥ ਤਜ ਚੁੱਕੀਆਂ ਹੋਣ।ਕੰਨ ਪੜਵਾ ਕੇ ਮੁੰਦਰਾਂ ਪੁਆਉਣ ਕਰਕੇ ਹੀ ਇਹਨਾਂ ਨੂੰ 'ਕੰਨ ਪਾਟੇ' ਆਖਿਆ ਜਾਣ ਲਗ ਪਿਆ।[1]

ਹਵਾਲੇ[ਸੋਧੋ]

  1. ਸਾਹਿੱਤ ਕੋਸ਼ ਪਾਰਿਭਾਸ਼ਿਕ ਸ਼ਬਦਾਵਲੀ. ਪੰਜਾਬੀ ਯੂਨੀਵਰਸਿਟੀ,ਪਟਿਆਲਾ. p. 361.