ਸਮੱਗਰੀ 'ਤੇ ਜਾਓ

ਕੰਪਿਊਟਰ ਕੀਬੋਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੰਪਿਊਟਰ ਕੀਬੋਰਡ ਤੇ ਟਾਈਪ

ਕੰਪਿਊਟਰ ਕੀਬੋਰਡ (ਜਾਂ ਆਮ ਤੌਰ 'ਤੇ ਸਿਰਫ਼ ਕੀਬੋਰਡ) ਕੰਪਿਊਟਰ ਦਾ ਇੱਕ ਇਨਪੁਟ ਜੰਤਰ ਹੈ। ਇਹ ਇੱਕ ਟਾਇਪਰਾਈਟਰ-ਕਿਸਮ ਦਾ ਯੰਤਰ ਹੁੰਦਾ ਹੈ। ਇਸ ਤੇ ਬਟਨ ਲੱਗੇ ਹੁੰਦੇ ਹਨ ਜਿਹਨਾਂ ਦੀ ਮਦਦ ਨਾਲ਼ ਡੈਟਾ ਜਾਂ ਹਦਾਇਤਾਂ ਕੰਪਿਊਟਰ ਵਿੱਚ ਦਾਖ਼ਲ ਕੀਤੀਆਂ ਜਾਂਦੀਆਂ ਹਨ। ਇਹ ਬਟਨ ਇਲੈਕਟ੍ਰਾਨਿਕ ਸਵਿੱਚ ਦਾ ਕੰਮ ਕਰਦੇ ਹਨ ਅਤੇ ਦਬਾਣ ਉੱਤੇ ਕੰਪਿਊਟਰ ਨੂੰ ਇੱਕ ਖ਼ਾਸ ਡਿਜਿਟਲ ਸੰਕੇਤ (ਬਾਇਟ) ਭੇਜਦੇ ਹਨ ਜੋ ਕਿ ਦਬਾਈ ਗਈ ਕੁੰਜੀ ਦੀ ਪਛਾਣ ਹੁੰਦੀ ਹੈ।