ਸਮੱਗਰੀ 'ਤੇ ਜਾਓ

ਕੰਪਿਊਟਰ ਮੈਮਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
1 ਜੀ.ਬੀ ਡੀ.ਡੀ.ਆਰ-2 ਰੈਮ

ਕੰਪਿਊਟਰ ਮੈਮਰੀ ਕੰਪਿਊਟਰ ਵਿੱਚ ਡਿਜੀਟਲ ਡਾਟਾ ਜਮ੍ਹਾਂ ਕਰਨ ਲਈ ਵਰਤੀ ਜਾਂਦੀ ਇੱਕ ਤਕਨੀਕ ਹੈ। ਮੈਮਰੀ ਦਾ ਕੰਮ ਕਿਸੇ ਵੀ ਨਿਰਦੇਸ਼, ਸੂਚਨਾ ਅਤੇ ਨਤੀਜਾ ਨੂੰ ਸੈਂਚੀਆਂ ਕਰ ਕੇ ਰੱਖਣਾ ਹੁੰਦਾ ਹੈ। ਕੰਪਿਊਟਰ ਦੇ ਸੀ.ਪੀ.ਯੂ ਵਿੱਚ ਹੋਣ ਵਾਲੀ ਸਭ ਕਰਿਆਵਾਂ ਸਭ ਤੋਂ ਪਹਿਲਾਂ ਮੈਮਰੀ ਵਿੱਚ ਜਾਂਦੀਆਂ ਹਨ। ਇਹ ਇੱਕ ਤਰ੍ਹਾਂ ਨਾਲ ਕੰਪਿਊਟਰ ਦਾ ਭੰਡਾਰਖਾਨਾ ਹੁੰਦਾ ਹੈ। ਮੈਮਰੀ ਕੰਪਿਊਟਰ ਦਾ ਬਹੁਤ ਜ਼ਿਆਦਾ ਮਹੱਤਵਪੂਰਨ ਭਾਗ ਹੈ ਜਿੱਥੇ ਡਾਟਾ ਅਤੇ ਪ੍ਰੋਗਰਾਮ ਪ੍ਰਕਿਰਿਆ ਦੇ ਦੌਰਾਨ ਸਥਿਤ ਰਹਿੰਦੇ ਹਨ ਅਤੇ ਲੋੜ ਪੈਣ ਉੱਤੇ ਤੁਰੰਤ ਉਪਲਬਧ ਹੁੰਦੇ ਹਨ।

ਕਿਸਮਾਂ

[ਸੋਧੋ]

ਵਰਤੋਂ ਦੇ ਅਧਾਰ ’ਤੇ ਮੈਮਰੀ ਦੋ ਕਿਸਮ ਦੀ ਹੈ:

ਮੁੱਖ ਮੈਮਰੀ

[ਸੋਧੋ]
1 ਜੀ.ਬੀ ਐਸ.ਡੀ ਰੈਮ ਇੱਕ ਨਿੱਜੀ ਕੰਪਿਊਟਰ ਵਿੱਚ ਲੱਗੀ ਹੋਈ ਮੁੱਢਲੀ ਭੰਡਾਰਣ ਮੈਮਰੀ

ਮੁੱਖ ਜਾਂ ਮੇਨ ਮੈਮਰੀ ਕੰਪਿਊਟਰ ਦੇ ਮਾਇਕਰੋਪ੍ਰੋਸੇਸਰ ਜਾਂ ਮਦਰਬੋਰਡ ਦੇ ਅੰਦਰ ਲੱਗੀ ਰਹਿੰਦੀ ਹੈ। ਇਸਨੂੰ ਮੁੱਢਲੀ ਭੰਡਾਰਣ ਇਕਾਈ ਜਾਂ ਪ੍ਰਾਇਮਰੀ ਸਟੋਰੇਜ ਯੂਨਿਟ ਵੀ ਕਹਿੰਦੇ ਹਨ।

ਪਹੁੰਚ ਦੇ ਅਧਾਰ ’ਤੇ ਵੀ ਇਹ ਦੋ ਕਿਸਮਾਂ ਦੀ ਹੈ:

ਰੈਮ

[ਸੋਧੋ]

ਰੈਮ ਯਾਨੀ ਰੈਂਡਮ ਐਕਸੈਸ ਮੈਮਰੀ ਇੱਕ ਕਾਰਜਕਾਰੀ ਮੈਮਰੀ ਹੁੰਦੀ ਹੈ। ਇਹ ਉਦੋਂ ਕੰਮ ਕਰਦੀ ਹੈ ਜਦੋਂ ਕੰਪਿਊਟਰ ਕਾਰਜਸ਼ੀਲ ਰਹਿੰਦਾ ਹੈ। ਕੰਪਿਊਟਰ ਨੂੰ ਬੰਦ ਕਰਣ ਉੱਤੇ ਰੈਮ ਵਿੱਚ ਸਟੋਰ ਸਾਰਾ ਡਾਟਾ ਨਸ਼ਟ ਹੋ ਜਾਂਦਾ ਹੈ। ਕੰਪਿਊਟਰ ਦੇ ਚਾਲੂ ਰਹਿਣ ਉੱਤੇ ਪ੍ਰੋਸੈਸਰ ਰੈਮ ਵਿੱਚ ਸਟੋਰ ਅੰਕੜਿਆਂ ਅਤੇ ਸੂਚਨਾਵਾਂ ਦੇ ਅਧਾਰ ’ਤੇ ਕੰਮ ਕਰਦਾ ਹੈ। ਇਸ ਮੈਮਰੀ ਵਿੱਚ ਸਟੋਰ ਸੂਚਨਾਵਾਂ ਨੂੰ ਪ੍ਰੋਸੇਸਰ ਪੜ੍ਹ ਵੀ ਸਕਦਾ ਹੈ ਅਤੇ ਉਹਨਾਂ ਨੂੰ ਮਿਟਾ ਜਾਂ ਉਹਨਾਂ ਵਿੱਚ ਫੇਰ-ਬਦਲ ਵੀ ਸਕਦਾ ਹੈ।

ਰੋਮ

[ਸੋਧੋ]

ਰੋਮ ਯਾਨੀ ਮੋਟਾ ਪਾਠ ਵਿੱਚ ਸਟੋਰ ਸੂਚਨਾ ਨੂੰ ਕੇਵਲ ਪੜ੍ਹਿਆ ਜਾ ਸਕਦਾ ਹੈ ਉਸਨੂੰ ਮਿਟਾਇਆ ਜਾਂ ਬਦਲਿਆ ਨਹੀਂ ਕੀਤਾ ਜਾ ਸਕਦਾ। ਕੰਪਿਊਟਰ ਦੇ ਬੰਦ ਹੋਣ ’ਤੇ ਵੀ ਰੋਮ ਵਿਚਲਾ ਡਾਟਾ ਨਸ਼ਟ ਨਹੀਂ ਹੁੰਦਾ।

ਗੌਣ ਮੈਮਰੀ

[ਸੋਧੋ]
40 ਜੀ.ਬੀ ਹਾਰਡ ਡਿਸਕ ਡ੍ਰਾਈਵ, ਕੰਪਿਊਟਰ ਦੀ ਸੈਕੰਡਰੀ ਭੰਡਾਰਣ ਮੈਮਰੀ

ਗੌਣ ਮੈਮਰੀ ਜਾਂ ਆਕਜਿਲਰੀ ਸਟੋਰੇਜ ਯੂਨਿਟ ਨੂੰ ਦੂਜੀ ਭੰਡਾਰਣ ਇਕਾਈ ਜਾਂ ਸੈਕੰਡਰੀ ਸਟੋਰੇਜ ਯੂਨਿਟ ਵੀ ਕਹਿੰਦੇ ਹਨ।

ਹਵਾਲੇ

[ਸੋਧੋ]