ਕੱਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੱਕ ਸ਼ੀਸ਼ੇ ਦਾ ਗੋਲਾ

ਕੱਚ ਜਾਂ ਕੰਚ ਇੱਕ ਰਵੇਹੀਨ ਪਾਰਦਰਸ਼ੀ ਠੋਸ ਪਦਾਰਥ ਹੈ ਜਿਸ ਦੀ ਵਰਤੋਂ ਖਿੜਕੀਆਂ ਦੇ ਸ਼ੀਸ਼ੇ, ਸਜਾਵਟੀ ਚੀਜ਼ਾਂ ਅਤੇ ਤਕਨਾਲੋਜ਼ੀ ਵਿੱਚ ਹੁੰਦੀ ਹੈ। ਪੁਰਣੇ ਸਮੇਂ ਵਿੱਚ ਕੱਚ ਰੇਤ ਅਤੇ ਸਿਲਕਾ (ਸਿਲੀਕਾਨ ਡਾਈਆਕਸਾਈਡ) ਤੋਂ ਬਣਾਇਆ ਜਾਂਦਾ ਸੀ। ਵਿਸ਼ੇਸ਼ ਕਿਸਮ ਦੇ ਸਿਲਕਾ ਅਧਾਰ ਵਾਲੇ ਕੱਚ ਨੂੰ ਸਪੈਸਲ ਕਿਸਮ ਦੇ ਸੋਡਾ ਲਾਈਮ ਕੱਚ ਜਿਸ ਵਿੱਚ ਲਗਭਗ 75% ਸਿਲੀਕਾਨ ਡਾਈਆਕਸਾਈਡ (SiO
2
), ਸੋਡੀਅਮ ਆਕਸਾਈਡ Na
2
O
ਅਤੇ ਸੋਡੀਅਮ ਕਾਰਬੋਨੇਟ Na
2
CO
3
ਤੋਂ ਬਣਾਇਆ ਜਾਂਦਾ ਸੀ। ਬਹੁਤ ਸਾਫ ਅਤੇ ਹੰਢਣਸਾਰ ਕੱਚ ਨੂੰ ਸੁੱਧ ਸਿਲੀਕਾ ਤੋਂ ਬਣਾਇਆ ਜਾਂਦਾ ਸੀ। ਕੱਚ ਦੀ ਖੋਜ ਸੰਸਾਰ ਲਈ ਬਹੁਤ ਵੱਡੀ ਘਟਨਾ ਸੀ ਅਤੇ ਅੱਜ ਦੀ ਵਿਗਿਆਨਕ ਉੱਨਤੀ ਵਿੱਚ ਕੱਚ ਦਾ ਬਹੁਤ ਜਿਆਦਾ ਮਹੱਤਵ ਹੈ।

ਵਿਗਿਆਨ ਦੀ ਦ੍ਰਿਸ਼ਟੀ ਤੋਂ ਕੱਚ ਦੀ ਪਰਿਭਾਸ਼ਾ ਬਹੁਤ ਵਿਆਪਕ ਹੈ, ਜਿਸ ਅਨੁਸਾਰ ਉਹਨਾਂ ਸਾਰੇ ਠੋਸ ਪਦਾਰਥਾਂ ਨੂੰ ਕੱਚ ਕਹਿੰਦੇ ਹਨ ਜੋ ਤਰਲ ਦਸ਼ਾ ਤੋਂ ਠੰਡੇ ਹੋਕੇ ਠੋਸ ਦਸ਼ਾ ਵਿੱਚ ਆਉਣ ਤੇ ਕਰਿਸਟਲੀ ਸੰਰਚਨਾ ਨਹੀਂ ਪ੍ਰਾਪਤ ਕਰਦੇ।

ਕਿਸਮਾਂ[ਸੋਧੋ]

  1. 'ਫਿਉਜ਼ ਕੱਚ ਇੱਕ ਸਿਲਕਾ (SiO2) ਹੈ। ਇਹ ਬਹੁਤ ਘੱਟ ਗਰਮੀ ਨਾਲ ਫੈਲਦਾ ਹੈ। ਇਹ ਸਖਤ ਅਤੇ ਤਾਪਮਾਨ ਰੋਧਕ (1000–1500 °C) ਹੈ। ਇਸ ਦੀ ਵਰਤੋਂ ਭੱਠੀਆ ਵਿੱਚ ਕੀਤੀ ਜਾਂਦੀ ਹੈ।
  2. ਸੋਡਾ ਲਾਈਮ ਕੱਚ: ਇਸ ਨੂੰ ਖਿੜਕੀ ਵਾਲਾ ਕੱਚ ਵੀ ਕਿਹਾ ਜਾਂਦਾ ਹੈ ਇਸ ਦੀ ਬਣਤਰ ਸਿਲੀਕਾ 72% + ਸੋਡੀਅਮ ਆਕਸਾਈਡ (Na2O) 14.2% + ਚੂਨਾ (CaO) 10.0% + ਮੈਗਨੀਸ਼ੀਆ (MgO) 2.5% + ਅਲੁਮੀਨਾ (Al2O3) 0.6% ਹੈ। ਇਹ ਪਾਰਦਰਸ਼ੀ ਹੈ।ਇਸ ਦੀ ਵਰਤੋਂ ਖਿਕੜੀਆ ਦੇ ਸ਼ੀਸੇ ਬਣਾਉਣ ਲਈ ਕਿਤੀ ਜਾਂਦੀ ਹੈ। ਇਸ ਦਾ ਤਾਪ ਰੋਧਕ (500–600 °C) ਹੈ।
  3. ਸੋਡੀਅਮ ਬੋਰੋਸਿਲੀਕੇਟ ਕੱਚ: ਸਿਲੀਕਾ 81% + ਬੋਰਿਕਸਆਕਸਾਈਡ (B2O3) 12% + ਸੋਡਾ (Na2O) 4.5% + ਐਲੂਮੀਨਾ (Al2O3) 2.0% ਨਾਲ ਬਣਾਇਆ ਜਾਂਦਾ ਹੈ। ਇਸ ਦੀ ਵਰਤੋਂ ਕਾਰ ਦੀਆਂ ਲਾਈਟਾਂ ਲਈ ਕੀਤੀ ਜਾਂਦੀ ਹੈ।
  4. ਲੈੱਡ ਆਕਸਾਈਡ ਕੱਚ: ਸਿਲੀਕਾ 59% + ਲੈੱਡ ਆਕਸਾਈਡ (PbO) 25% + ਪੋਟਾਸ਼ੀਅਮ ਆਕਸਾਈਡ (K2O) 12% + ਸੋਡਾ (Na2O) 2.0% + ਜ਼ਿਕ ਆਕਸਾਈਡ (ZnO) 1.5% + ਐਲੂਮੀਨਾ 0.4% ਨਾਲ ਬਣਾਇਆ ਜਾਂਦਾ ਹੈ। ਇਸ ਦੀ ਘਣਤਾ ਬਹੁਤ ਜ਼ਿਆਦਾ ਹੁੰਦੀ ਹੈ।
  5. ਐਲੂਮੀਨੋਸਿਲਿਕੇਟ ਕੱਚ: ਸਿਲੀਕਾ 57% + ਐਲੂਮੀਨਾ 16% + ਚੂਨਾ 10% + ਮੈਗਨੀਸੀਆ 7.0% + ਬੇਰੀਅਮ ਆਕਸਾਈਡ (BaO) 6.0% + ਬੋਰਿਕ ਆਕਸਾਈਡ (B2O3) 4.0% ਨਾਲ ਬਣਾਇਆ ਜਾਂਦਾ ਹੈ। ਇਸ ਨੂੰ ਫੈਬਰਿਕ ਕੱਚ ਲਈ ਵਰਤਿਆ ਜਾਂਦਾ ਹੈ।
  6. ਆਕਸਾਈਡ ਕੱਚ: ਐਲੂਮੀਨਾ 90% + ਜਰਮੈਨੀਅਮ ਆਕਸਾਈਡ (GeO2) 10% ਨਾਲ ਬਣਾਈਆ ਜਾਂਦਾ ਹੈ। ਇਸ ਦੀ ਵਰਤੋਂ ਸੰਚਾਰ ਵਿੱਚ ਕੀਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. Mining the sea sand. Seafriends.org.nz (1994-02-08). Retrieved 2012-05-15.