ਸਮੱਗਰੀ 'ਤੇ ਜਾਓ

ਕੱਚਮਈ ਮਾਦਾ ਦੇ ਤਰਲ ਤੋਂ ਮੌਤ ਦਾ ਸਮਾਂ ਜਾਂਚਣ ਦੇ ਸਮੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀਵਨ ਦੇ ਦੌਰਾਨ ਅੱਖ ਵਿੱਚ ਪੋਟਾਸ਼ੀਅਮ ਦੀ ਇਕਾਗਰਤਾ ਬਹੁਤ ਘੱਟ ਹੁੰਦੀ ਹੈ ਅਤੇ ਅੱਖ ਦੀ ਪਰਿਧੀ ਦੇ ਊਤਕਾਂ ਵਿੱਚ ਕਾਫੀ ਮਾਤਰਾ ਵਿੱਚ ਹੁੰਦੀ ਹੈ। ਇਹ ਇਲੈਕਟ੍ਰੋਲਾਈਟਿਕ ਅਸੰਤੁਲਨ ਜ਼ਰੂਰੀ ਸੈੱਲ ਦੇ ਕੰਮ ਵਿੱਚ ਹੋਈ ਊਰਜਾ-ਖਪਤ ਦਾ ਨਤੀਜਾ ਹੈ। ਲਾਸ਼ਾਂ ਦੀ ਵੱਡੀ ਲੜੀ ਤੇ ਕੀਤੇ ਪ੍ਰਯੋਗਾਂ ਦੇ ਆਧਾਰ ਤੇ ਬਹੁਤ ਸਾਰੇ ਲੇਖਕਾਂ ਨੇ ਮੌਤ ਦੇ ਸਮੇਂ ਅਤੇ ਕੱਚਮਈ ਮਾਦਾ ਦੇ ਤਰਲ ਵਿੱਚ ਪੋਟਾਸ਼ੀਅਮ ਇਕਾਗਰਤਾ ਵਿਚਕਾਰ ਰੇਖਿਕ ਰਿਸ਼ਤਾ ਸਥਾਪਿਤ ਕੀਤਾ ਹੈ,ਅਤੇ ਉਸ ਅਨੁਸਾਰ ਅੱਖ ਵਿੱਚ ਮੌਜੂਦ ਕੱਚਮਈ ਮਾਦਾ ਦੇ ਤਰਲ ਤੋਂ ਮੌਤ ਦਾ ਸਮਾਂ ਜਾਂਚਣ ਲਈ ਦੋ ਸਮੀਕਰਨ ਦਿੱਤੇ ਗਏ ਹਨ ਜੋ ਹੇਠ ਲਿਖੇ ਅਨੁਸਾਰ ਹਨ-

  • ਸਟਰਨਰ ਸਮੀਕਰਨ- TSD = 7.14 [K+] – 39.1
  • ਮਡੀਆ ਸਮੀਕਰਨ- TSD = 5.26 [K+] – 30.9

ਜਿੱਥੇ TSD ਦਾ ਮਤਲਬ ਹੈ ਘੰਟਿਆਂ ਵਿੱਚ ਮੌਤ ਦਾ ਸਮਾਂ (time since death (hours)) ਅਤੇ [K+] ਦਾ ਮਤਲਬ ਹੈ ਅੱਖ ਵਿੱਚ ਮੌਜੂਦ ਕੱਚਮਈ ਮਾਦਾ ਵਿੱਚ ਪੋਟਾਸ਼ੀਅਮ ਦੀ ਇਕਾਗਰਤਾ (potassium concentration (mmoll-1))