ਖਣਿਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭਾਂਤ ਭਾਂਤ ਦੇ ਖਣਿਜ

ਖਣਿਜ ਕੁਦਰਤੀ ਤੌਰ 'ਤੇ ਮਿਲਣ ਵਾਲਾ ਪਦਾਰਥ ਹੈ, ਜੋ ਠੋਸ, ਅਕਾਰਬਨਿਕ ਅਤੇ ਅਜੈਵਿਕ ਹੁੰਦਾ ਹੈ ਅਤੇ ਰਸਾਇਣਕ ਫਾਰਮੂਲੇ ਰਾਹੀਂ ਪੇਸ਼ ਕੀਤਾ ਜਾ ਸਕਦਾ ਹੈ, ਅਤੇ ਇਸ ਦੀ ਪਰਮਾਣੂ ਬਣਤਰ ਤਰਤੀਬਬਧ ਹੁੰਦੀ ਹੈ। ਇਹ ਇੱਕ ਚੱਟਾਨ ਤੋਂ ਭਿੰਨ ਹੁੰਦਾ ਹੈ, ਜੋ ਖਣਿਜਾਂ ਅਤੇ ਗੈਰ-ਖਣਿਜਾਂ ਦਾ ਇੱਕ ਸਮੂਹ ਹੋ ਸਕਦੀ ਹੈ ਅਤੇ ਉਸ ਦੀ ਇੱਕ ਖਾਸ ਰਸਾਇਣਕ ਰਚਨਾ ਨਹੀਂ ਹੁੰਦੀ।

ਵਿਗਿਆਨਕ ਤੌਰ 'ਤੇ ਖਣਿਜ ਕਹਾਉਣ ਖਾਤਰ ਹੇਠਾਂ ਲਿਖੇ ਗੁਣ ਚਾਹੀਦੇ ਹਨ:

  1. ਕੁਦਰਤੀ ਤੌਰ 'ਤੇ ਮਿਲਣ ਵਾਲਾ ਪਦਾਰਥ ਹੋਵੇ, ਆਦਮੀ ਦੁਆਰਾ ਪ੍ਰਯੋਗਸ਼ਾਲਾ ਵਿੱਚ ਨਾ ਬਣਾਇਆ ਹੋਵੇ।
  2. ਆਮ ਤਾਪਮਾਨ ਤੇ ਠੋਸ ਦਸ਼ਾ ਵਿੱਚ ਹੋਵੇ।
  3. ਜੈਵਕ ਰਚਨਾ ਵਾਲਾ ਨਾ ਹੋਵੇ, ਯਾਨੀ ਕਿਸੇ ਪ੍ਰਾਣੀ ਦੀ ਰਹਿੰਦ ਖੂਹੰਦ (ਹੱਡੀ, ਖੋਲ) ਨਾ ਹੋਵੇ।
  4. ਇਸ ਪਦਾਰਥ ਨੂੰ ਕਿਸੇ ਨਿਸ਼ਚਿਤ ਰਾਸਾਇਣਕ ਨਿਯਮ ਦੁਆਰਾ ਦੱਸਿਆ ਜਾ ਸਕੇ।
  5. ਇਸ ਦੇ ਪਰਮਾਣੂਆਂ ਦੀ ਬਣਤਰ ਇੱਕ ਨਿਸ਼ਚਿਤ ਤਰਤੀਬ ਵਿੱਚ ਹੋਵੇ।