ਸਮੱਗਰੀ 'ਤੇ ਜਾਓ

ਖਲੀਲ-ਜਿਬਰਾਨ ਦੀਆਂ ਲਿਖਤਾਂ ਦਾ ਅਣਮੁਲਾ ਖਜ਼ਾਨਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਸਾਰ ਪ੍ਰਸਿਧ ਲੇਖਕ ਖਲੀਲ ਜਿਬਰਾਨ ਮੂਲ ਤੌਰ 'ਤੇ ਲਿਬਨਾਨ ਦੇਸ਼ ਦਾ ਰਹਿਣ ਵਾਲਾ ਸੀ}ਉਸ ਦੀਆਂ ਲਿਖਤਾਂ ਪੂਰਬ ਦੀ ਸਿਆਣਪ ਦੀ ਗਵਾਹੀ ਭਰਦੀਆਂ ਹਨ|'ਖਲੀਲ ਜਿਬਰਾਨ ਦੀਆਂ ਲਿਖਤਾਂ ਦਾ ਅਣਮੁਲਾ ਖਜ਼ਾਨਾ' ਸੰਗ੍ਰਹਿ ਵਿੱਚ ਉਸਦੀਆਂ ਦਸ ਪੁਸਤਕਾਂ ਸ਼ਾਮਲ ਕੀਤੀਆਂ ਗਈਆਂ ਹਨ|ਇਹ ਸੰਗ੍ਰਹਿ ਅੰਗਰੇਜ਼ੀ ਵਿੱਚ ਹੈ|ਖਲੀਲ ਜਿਬਰਾਨ ਦੀਆਂ ਇਹਨਾਂ ਲਿਖਤਾਂ ਦਾ ਉਲੱਥਾ ਤੇ ਸੰਪਾਦਨ ਮਾਰਟਿਨ ਐਨ ਵੋਲ੍ਫ਼,ਏੰਥੋਨੀ ਆਰ ਫੇਰ੍ਰਿਸ ਤੇ ਅੰਦਰਿਊਦਿਬ ਸ਼ੇਰ੍ਫਨ ਨਾਮੀ ਤਿੰਨ ਮਾਹਿਰਾਂ ਨੇ ਕੀਤਾ ਹੈ| ਨਿਊ ਜਰਸੀ ਦੇ ਕੈਸਲ-ਬੁਕ੍ਸ ਵਾਲੇ ਇੱਸ ਦੇ ਪ੍ਰਕਾਸ਼ਕ ਹਨ|ਲਗਭਗ ਇੱਕ ਹਜ਼ਾਰ ਸਫਿਆਂ ਦੀ ਇਹ ਪੁਸਤਕ ਗਿਆਨ ਤੇ ਸਿਆਣਪ ਦਾ ਨਾ ਮੁੱਕਣ ਵਾਲਾ ਖਜ਼ਾਨਾ ਹੈ|