ਛਟੀ ਦੀ ਰਸਮ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Harry sidhuz ਨੇ ਸਫ਼ਾ ਛਟੀ ਨੂੰ ਛਟੀ ਦੀ ਰਸਮ ’ਤੇ ਭੇਜਿਆ
ਸਫ਼ੇ ਨੂੰ ਖ਼ਾਲੀ ਕੀਤਾ
ਲਾਈਨ 1: ਲਾਈਨ 1:
'''ਛਟੀ''' ਜਾਂ '''ਛੱਟੀ''' (ਸ਼ਾਬਦਿਕ ਅਰਥ "ਛੇਵੀਂ") ਬੱਚੇ ਦੇ ਜਨਮ ਤੋਂ ਬਾਅਦ ਛੇਵੇਂ ਦਿਨ ਕੀਤੀਆਂ ਜਾਂਦੀਆਂ ਰਸਮਾਂ ਨੂੰ ਕਿਹਾ ਜਾਂਦਾ ਹੈ। ਇਸ ਦਿਨ ਸਾਰੇ ਰਿਸ਼ਤੇਦਾਰ ਬੱਚੇ ਨੂੰ ਸ਼ਗਨ ਦਿੰਦੇ ਹਨ। ਬੱਚੇ ਦੇ ਨਾਨਕੇ ਬੱਚੇ ਲਈ ਕੱਪੜੇ, ਗਹਿਣੇ ਆਦਿ ਚੀਜ਼ਾਂ ਲੈਕੇ ਆਉਂਦੇ ਹਨ। ਇਸ ਦਿਨ ਮਾਂ ਨੂੰ ਜਣੇਪੇ ਤੋਂ ਬਾਅਦ ਪਹਿਲੀ ਵਾਰ ਇਸ਼ਨਾਨ ਕਰਵਾਇਆ ਜਾਂਦਾ ਹੈ। ਬੱਚੇ ਦੇ ਨਾਮਕਰਨ ਦੀ ਰਸਮ ਵੀ ਇਸੇ ਦਿਨ ਕੀਤੀ ਜਾਂਦੀ ਹੈ।

==ਵਿਸ਼ੇਸ਼ ਰਸਮਾਂ==
===ਹਿੰਦੂਆਂ ਵਿੱਚ===
ਛਟੀ ਦੇ ਦਿਨ [[ਹਿੰਦੂ]]ਆਂ ਵਿੱਚ ਵਿਸ਼ੇਸ਼ ਤੌਰ ਉੱਤੇ ਛਟੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ।<ref name="ਛਟੀ - ਬੇਦੀ">{{cite book|title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼|author=ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ|publisher=ਨੈਸ਼ਨਲ ਬੁੱਕ ਸ਼ਾਪ, ਦਿੱਲੀ|year=2010|pages=1350}}</ref>

===ਮੁਸਲਮਾਨਾਂ ਵਿੱਚ===
ਛਟੀ ਦੇ ਦਿਨ [[ਮੁਸਲਮਾਨਾਂ]] ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਹਨ ਅਤੇ ਦਾਅਵਤਾਂ ਦਿੱਤੀਆਂ ਜਾਂਦੀਆਂ ਹਨ। ਕਿਸੇ ਪੀਰ-ਫ਼ਕੀਰ ਦੀ ਖ਼ਾਨਗਾਹ ਉੱਤੇ ਚਿਰਾਗ ਜਲਾਏ ਜਾਂਦੇ ਹਨ। ਅਮੀਰ ਘਰਾਂ ਵਿੱਚ ਆਤਸਬਾਜ਼ੀ ਚਲਾਉਣ ਦਾ ਰਵਾਜ਼ ਵੀ ਹੈ।<ref name="ਛਟੀ - ਬੇਦੀ"/>
===ਮੁਹਾਵਰੇ===
ਇਸ ਦਿਨ ਦੇ ਸੰਬੰਧੀ ਬਹੁਤ ਸਾਰੇ ਮੁਹਾਵਰੇ ਹਨ। ਪਰ ਸਭ ਤੋਂ ਮਸ਼ਹੂਰ ਮੁਹਾਵਰਾ ਛਟੀ ਦਾ ਦੁੱਧ ਯਾਦ ਆਉਣ ਦਾ ਮੁਹਾਵਰਾ ਹੈ। ਇਹ ਮਹਾਵਰਾ ਅਕਸਰ ਦੁੱਖ ਅਤੇ ਤਕਲੀਫ ਵਿੱਚ ਜਾਂ ਤਕਲੀਫ ਪਹੁੰਚਾਣ ਉੱਤੇ ਬੋਲਿਆ ਜਾਂਦਾ ਹੈ।

ਕੁੱਝ ਹੋਰ ਮੁਹਾਵਰੇ ਇਹ ਹਨ:
*ਛਟੀ ਦਾ ਰਾਜਾ (ਗਰੀਬ)
*ਛਟੀ ਦਾ ਖਾਧਾ ਪੀਤਾ ਕੱਢਣਾ (ਸਖ਼ਤ ਦੰਡ ਦੇਣਾ)
*ਛਟੀ ਦੇ ਪੋਤੜੇ ਅਜੇ ਤੱਕ ਨਹੀਂ ਸੁੱਕੇ (ਬੇਵਕੂਫੀ ਦੀਆਂ ਗੱਲਾਂ ਕਰਨ ਤੇ ਕਿਹਾ ਜਾਂਦਾ ਹੈ)

ਇਸ ਬਾਰੇ ਅਮੀਰ ਲਖਨਵੀ ਦਾ ਮਸ਼ਹੂਰ ਉਰਦੂ ਸ਼ੇਅਰ ਹੈ:

;ਜਾਨਿਬ ਮੈਕਦਾ ਕ੍ਯਾ ਵੋ ਸਿਤਮ-ਈਜਾਦ ਯਾਦ
;ਮੈਕਸ਼ੋ ਦੂਧ ਛਟੀ ਕਾ ਜੋ ਤੁਮਹੇਂ ਯਾਦ ਆਯਾ

==ਹਵਾਲੇ==
{{ਹਵਾਲੇ}}

[[ਸ਼੍ਰੇਣੀ:ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਨਾਲ ਸੁਧਾਰੇ ਸਫ਼ੇ]]
[[ਸ਼੍ਰੇਣੀ:ਪੰਜਾਬੀ ਸੱਭਿਆਚਾਰ]]

04:23, 23 ਮਾਰਚ 2024 ਦਾ ਦੁਹਰਾਅ