ਸਮੱਗਰੀ 'ਤੇ ਜਾਓ

ਖਾਲਿਦ ਚੌਧਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖਾਲਿਦ ਚੌਧਰੀ
ਜਨਮ(1919-12-20)20 ਦਸੰਬਰ 1919
ਕਰੀਮਗੰਜ, ਅਸਾਮ, ਭਾਰਤ
ਮੌਤ30 ਅਪ੍ਰੈਲ 2014(2014-04-30) (ਉਮਰ 94)
ਕੋਲਕਾਤਾ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਸਟੇਜ ਅਤੇ ਸੈੱਟ ਡਾਇਰੈਕਟਰ, ਬੰਗਾਲੀ ਅਤੇ ਹਿੰਦੀ ਥਿਏਟਰ, ਪੇਂਟਰ ਸੰਗੀਤਕਾਰ
ਜੀਵਨ ਸਾਥੀਕੰਵਾਰੇ ਰਹੇ

ਖਾਲਿਦ ਚੌਧਰੀ (20 ਦਸੰਬਰ 1919 – 30 ਅਪਰੈਲ 2014) ਇੱਕ ਬੰਗਾਲੀ ਕਲਾਕਾਰ ਅਤੇ ਰੰਗਕਰਮੀ ਸਨ। ਉਹਨਾਂ ਨੇ ਸੰਭੂ ਮਿੱਤਰ, ਤਰਿਪਤੀ ਮਿਤਰਾ ਅਤੇ ਸ਼ਿਆਮਾਨੰਦ ਜਾਲਾਨ ਸਹਿਤ ਵੱਖ ਵੱਖ ਹਿੰਦੀ ਅਤੇ ਬੰਗਾਲੀ ਨਾਟਕਾਂ ਦਾ ਨਿਰਦੇਸ਼ਨ ਕੀਤਾ। ਉਹ ਜੀਵਨਭਰ ਕੰਵਾਰੇ ਰਹੇ। ਉਹਨਾਂ ਨੂੰ 2012 ਵਿੱਚ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ।[1] 30 ਅਪਰੈਲ 2014 ਨੂੰ 95 ਸਾਲ ਦੀ ਉਮਰ ਵਿੱਚ ਉਹਨਾਂ ਦਾ ਨਿਧਨ ਹੋ ਗਿਆ।

ਲੋਕ ਸੰਗੀਤ ਅਤੇ ਲੋਕਧਾਰਾ ਖੋਜ

[ਸੋਧੋ]

ਖਾਲਿਦ ਚੌਧਰੀ 1960 ਦੇ ਦਹਾਕੇ ਵਿੱਚ ਲੋਕ ਸੰਗੀਤ ਅਤੇ ਲੋਕ-ਕਥਾ ਖੋਜ ਨਾਲ ਜੁੜੇ ਰਹੇ ਸਨ। ਉਹ 1965 ਵਿੱਚ ਅਪਣੀ ਲੋਕ ਸੰਗੀਤ ਅਤੇ ਲੋਕਧਾਰਾ ਖੋਜ ਸੰਸਥਾ ਦੀ ਸਥਾਪਨਾ ਵੇਲੇ ਸਕੱਤਰ ਸਨ, ਜਿਸ ਕਰਕੇ ਪੂਰਬੀ ਭਾਰਤ ਤੋਂ ਬਹੁਤ ਸਾਰੇ ਲੋਕ ਸੰਗੀਤਾਂ ਨੂੰ ਇਕੱਠਾ ਕੀਤਾ ਸੀ। ਇਹ ਪੂਰਾ ਸੰਗ੍ਰਹਿ ਬਾਅਦ ਵਿੱਚ ਲੋਕ ਸੰਸਕ੍ਰਿਤੀ ਓ ਆਦਿਵਾਸੀ ਸੰਸਕਰਣ ਕੇਂਦਰ (ਲੋਕ ਅਤੇ ਆਦਿਵਾਸੀ ਸੱਭਿਆਚਾਰ ਕੇਂਦਰ) ਪੱਛਮੀ ਬੰਗਾਲ ਸਰਕਾਰ ਨੂੰ ਦਾਨ ਕਰ ਦਿੱਤਾ ਸੀ।

ਹਵਾਲੇ

[ਸੋਧੋ]
  1. "Padma Awards". pib. January 27, 2013.