ਸਮੱਗਰੀ 'ਤੇ ਜਾਓ

ਖੀਰ ਭਵਾਨੀ ਮੰਦਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੀਰ ਭਵਾਨੀ ਮੰਦਿਰ, 

ਖੀਰ ਭਵਾਨੀ ਭਵਾਨੀ ਦੇਵੀਦਾ ਹੀ ਇਕ ਨਾਮ ਹੈ, ਜਿਸਦਾ ਪ੍ਰਸਿੱਧ ਮੰਦਿਰ ਜੰਮੂ ਅਤੇ ਕਸ਼ਮੀਰ ਦੇ ਗਾਂਂਦਰਬਲ ਜਿਲ੍ਹੇ ਵਿਚ ਤੁਲਮੁਲਾ ਪਿੰਡ ਵਿਚ ਇਕ ਪਵਿੱਤਰ ਪਾਣੀ ਦੇ ਚਸ਼ਮੇ ਉੱਤੇ ਸਥਿਤ ਹੈ। ੲਿਹ ਸ੍ਰੀਨਗਰ ਤੋਂ 24 ਕਿ.ਮੀ. ਪੂਰਬ ਦਿਸ਼ਾ ਵਿਚ ਸਥਿਤ ਹੈ। ਖੀਰ ਭਵਾਨੀ ਦੇਵੀ ਦੀ ਪੂਜਾ ਲਗਭਗ ਸਾਰੇ ਕਸ਼ਮੀਰੀ ਹਿੰਦੂ ਅਤੇ ਹੋਰ ਬਹੁਤ ਸਾਰੇ ਗੈਰ ਹਿੰਦੂ ਲੋਕ ਵੀ ਕਰਦੇ ਹਨ। ਪਰੰਪਰਕ ਰੂਪ 'ਚ ਬਸੰਤ ਰੁੱਤ ਵਿਚ ਇੱਥੇ ਖੀਰ ਚੜਾਈ ਜਾਂਦੀ ਹੈ ਜਿਸ ਕਾਰਣ ਇਸ ਦਾ ਨਾਮ ਖੀਰ ਭਵਾਨੀ ਪੈ ਗਿਆ। ਇਸ ਨੂੰ ਮਹਾਂਰਕਸ਼ਾ ਦੇਵੀ ਵੀ ਕਿਹਾ ਜਾਂਦਾ ਹੈ।[1]

ਕਸ਼ਮੀਰੀ ਹਿੰਦੂ ਅਕਸਰ ਸਵੇਰੇ ਸਮੇਂ ਮੰਤਰਾਂ ਦਾ ਉਚਾਰਨ ਕਰਦੇ ਹੋਏ ੲਿਨ੍ਹਾਂ ਦਾ ਸਿਮਰਨ ਕਰਦੇ ਹਨ।

ਲੋਕ ਮਾਨਤਾ[ਸੋਧੋ]

ਅਜਿਹਾ ਮੰਨਿਆ ਜਾਂਦਾ ਹੈ ਕਿ ਕੁਦਰਤੀ ਆਫਤ ਦੀ ਭਵਿੱਖ ਬਾਣੀ ਦਾ ਇਥੇ ਪਹਿਲਾਂ ਹੀ ਸੰਕੇਤ ਮਿਲ ਜਾਂਦਾ ਹੈ, ਭਾਵ ਕੁਦਰਤੀ ਆਫ਼ਤ ਆਉਣ ਤੋਂ ਪਹਿਲਾਂ ਮੰਦਿਰ ਦੇ ਕੁੰਡ ਦਾ ਪਾਣੀ ਕਾਲਾ ਹੋ ਜਾਂਦਾ ਹੈ।

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]

  1. Mountains of India: Tourism, Adventure, Pilgrimage, M.S. Kohli, pp. 297, Indus Publishing, 2004, ISBN 978-81-7387-135-1, ... Kheer Bhawani Temple The Goddess Ragnya Devi is symbolised as a sacred spring at Tula Mula village ...