ਸਮੱਗਰੀ 'ਤੇ ਜਾਓ

ਖੁਤਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੁਤਬਾ(ਬਹੁਵਚਨ-ਖੁਤਬ) ਅਰਬੀ ਸ਼ਬਦ ਹੈ ਜਿਸ ਦਾ ਅਰਥ ਧਾਰਮਿਕ ਭਾਸ਼ਣ ਜਾਂ ਉਪਦੇਸ਼ ਹੈ ਜਿਹੜਾ ਕਿ ਸ਼ੁਕਰਵਾਰ(ਜੁਮਾਂ) ਜਾਂ ਹੋਰ ਵਿਸ਼ੇਸ਼ ਦਿਨਾਂ ਤੇ ਮਸੀਤ ਵਿੱਚ ਆਏ ਨਮਾਜੀਆਂ ਨੂੰ ਸੰਬੋਧਿਤ ਕਰਕੇ ਮੋਲਵੀ ਜਾਂ ਮੁੱਲਾਂ(ਖੁਤੀਬ) ਦੁਆਰਾ ਦਿੱਤਾ ਜਾਂਦਾ ਹੈ।ਖੁਤਬੇ ਰਾਹੀਂ ਸਰੋਤਿਆਂ ਨੂੰ ਸ਼ਰ੍ਹਾਂ ਅਨੁਸਾਰ ਜੀਵਣ ਜੀਣ ਦੇ ਢੰਗ ਦੱਸੇ ਜਾਂਦੇ ਹਨ ਅਤੇ ਗੈਰ-ਸ਼ਰਈ ਹਰਕਤਾਂ ਤੋਂ ਵਰਜਿਆਂ ਜਾਂਦਾ ਹੈ।ਪੰਜਾਬੀ ਵਿੱਚ 'ਖੁਤਬ ਮੁਹੰਮਦ ਬੂਟਾ','ਖੁਤਬ ਦਿਲਪਜੀਰ'ਅਤੇ 'ਖੁਤਬ ਮੁਸਲਿਮ'ਨਾਮਕ ਕਾਵਿ ਪੁਸਤਕਾਂ ਵੀ ਪ੍ਰਾਪਤ ਹਨ।