ਖੁਸ਼ਹਾਲ ਸਰ ਝੀਲ
ਦਿੱਖ
ਖੁਸ਼ਹਾਲ ਸਰ ਝੀਲ | |
---|---|
ਸਥਿਤੀ | ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ |
ਗੁਣਕ | 34°06′41.34″N 74°47′58″E / 34.1114833°N 74.79944°E |
ਮੂਲ ਨਾਮ | Lua error in package.lua at line 80: module 'Module:Lang/data/iana scripts' not found. |
Primary outflows | ਅੰਚਾਰ ਝੀਲ ਦਾ ਚੈਨਲ |
ਵੱਧ ਤੋਂ ਵੱਧ ਲੰਬਾਈ | 1.6 km (0.99 mi) |
ਵੱਧ ਤੋਂ ਵੱਧ ਚੌੜਾਈ | 0.6 km (0.37 mi) |
Surface elevation | 1,582 m (5,190 ft) |
ਖੁਸ਼ਹਾਲ ਸਰ ਝੀਲ ਸ਼੍ਰੀਨਗਰ, ਜੰਮੂ ਅਤੇ ਕਸ਼ਮੀਰ, ਭਾਰਤ ਵਿੱਚ ਪੈਂਦੀ ਇੱਕ ਝੀਲ ਹੈ। ਇਹ ਬਹੁਤ ਹੀ ਖਸਤਾ ਹਾਲਤ ਵਿੱਚ ਹੈ ਅਤੇ ਕਈ ਥਾਵਾਂ 'ਤੇ ਨਾਜਾਇਜ਼ ਉਸਾਰੀਆਂ ਅਤੇ ਲੈਂਡਫਿਲਿੰਗ ਨਾਲ ਇਸ 'ਤੇ ਕਬਜ਼ਾ ਕੀਤਾ ਹੋਇਆ ਹੈ। [1] ਇਹ ਝੀਲ ਕਦੇ ਜ਼ੂਨੀਮਾਰ ਤੋਂ ਲੈ ਕੇ ਆਲੀ ਮਸਜਿਦ ਤੱਕ ਫੈਲੀ ਹੋਈ ਸੀ ਪਰ ਹੁਣ ਇਹ ਕਾਫ਼ੀ ਘੱਟ ਗਈ ਹੈ। ਇਹ ਇੱਕ ਛੋਟੇ ਚੈਨਲ ਰਾਹੀਂ ਅੰਚਰ ਝੀਲ ਨਾਲ ਜੁੜਿਆ ਹੋਇਆ ਹੈ। ਇੱਕ ਹੋਰ ਛੋਟੀ ਝੀਲ, ਜਿਸਨੂੰ ਗਿਲਸਰ ਵਜੋਂ ਜਾਣਿਆ ਜਾਂਦਾ ਹੈ, ਇੱਕ ਤੰਗ ਸਟਰੇਟ ਰਾਹੀਂ ਖੁਸ਼ਹਾਲ ਸਰ ਨਾਲ ਜੁੜਿਆ ਹੋਇਆ ਹੈ, ਜੋ ਕਿ ਇੱਕ ਪੁਲ ਦੁਆਰਾ ਫੈਲਿਆ ਹੋਇਆ ਹੈ ਜਿਸਨੂੰ ਗਿਲ ਕਡਲ ਕਿਹਾ ਜਾਂਦਾ ਹੈ। ਗਿਲਸਰ ਝੀਲ ਬਦਲੇ ਵਿਚ ਨਾਲੇ ਅਮੀਰ ਖਾਨ ਰਾਹੀਂ ਨਿਜੀਨ ਝੀਲ ਨਾਲ ਜੁੜੀ ਹੋਈ ਹੈ। ਇਸ ਝੀਲ ਦਾ ਇਸ ਵੇਲੇ ਬਹੁਤ ਹੀ ਮਾੜਾ ਹਾਲ ਹੈ ਅਤੇ ਇਸਦੀ ਸਾੰਭ ਦੀ ਬਹੁਤ ਜ਼ਰੂਰਤ ਹੈ।
ਹਵਾਲੇ
[ਸੋਧੋ]- ↑ "Encroachments killing Khushal Sar". 15 May 2012. Archived from the original on April 2, 2015. Retrieved 20 Mar 2015.