ਖੁਸ਼ੀਆਂ ਦਾ ਸ਼ਹਿਰ
ਦਿੱਖ
ਖੁਸ਼ੀਆਂ ਦਾ ਸ਼ਹਿਰ (ਫ਼ਰਾਂਸੀਸੀ: La Cité de la joie) ਦੁਨੀਆ ਦੇ ਸਭ ਤੋਂ ਵੱਧ ਪੜੇ ਜਾਂਦੇ ਫਰਾਂਸੀਸੀ ਲੇਖਕ ਡੋਮੀਨੀਕਿਉ ਲਾਪਿਰੇ ਨੇ ਆਪਣੀ ਇੱਕ ਭਾਰਤ ਯਾਤਰਾ ਦੋਰਾਨ ਕਲਕੱਤਾ ਸ਼ਹਿਰ ਨੂੰ ਇੱਕ ਰਿਕਸ਼ੇ ਤੇ ਸਵਾਰ ਹੋ ਕਿ ਐਨਾ ਨੇੜਿਓ ਵੇਖਿਆ ਕਿ ਉਹ ਗਰੀਬਾਂ ਨਾਲ ਭਰੇ ਇਸ ਸ਼ਹਿਰ ਤੋਂ ਪਰਭਾਵਤ ਹੋਏ ਬਿਨਾਂ ਨਾਂ ਰਹਿ ਸਕਿਆ| ਲੇਖਕ ਨੇ ਮਹਿਸੂਸ ਕੀਤਾ ਕਿ ਭਾਈਚਾਰਾ,ਬਹਾਦਰੀ,ਪਿਆਰ,ਆਪਸੀ ਅਪਣੱਤ ਤੇ ਖੁਸ਼ੀਆਂ ਜੋ ਇਸ ਸ਼ਹਿਰ ਵਿਚੋਂ ਲਭਦੀਆਂ ਹਨ ਉਹ ਚਮਕਦੇ-ਦਮਕਦੇ ਯੂਰਪ ਦੇ ਕਿਸੇ ਸ਼ਹਿਰ ਚੋਂ ਵੀ ਨਹੀੰ ਲਭਦੀਆਂ| ਭੀੜ-ਭੜੱਕੇ ਵਾਲੇ ਕਲਕੱਤੇ ਸ਼ਹਿਰ ਦੀਆਂ ਇਹਨਾਂ ਖੂਬੀਆਂ ਨੂੰ ਹੀ ਲੇਖਕ ਨੇ ਕਲਮਬੰਦ ਕਰਕੇ ਆਪਣੀ ਇਸ ਮਹਾਂਨ ਰਚਨਾਂ ਨੂੰ 'ਖੁਸ਼ੀਆਂ ਦਾ ਸ਼ਹਿਰ'(City of joy)ਦਾ ਨਾਮ ਦਿੱਤਾ ਹੈ|ਮੂਲ ਰੂਪ ਵਿੱਚ ਇਹ LA CITE DE LA JOE ਦੇ ਨਾਮ ਹੇਠ ਫਰਾਂਸੀਸੀ ਭਾਸ਼ਾ ਵਿੱਚ 1985 ਵਿੱਚ ਛਪੀ ਸੀ ਤੇ ਫਿਰ ਪਹਿਲੀਵਾਰ 1986 ਵਿੱਚ City of joy ਦੇ ਨਾਮ ਹੇਠ ਅੰਗ੍ਰੇਜ਼ੀ ਭਾਸ਼ਾ ਵਿੱਚ ਛਾਪੀ ਗਈ ਸੀ|