ਖੁੰਭ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਐਮਾਨੀਟਾ ਮੁਸਕਾਰੀਆ ਨਾਂ ਦੀ ਇੱਕ ਖੁੰਭ

ਖੁੰਭ (ਜਾਂ ਖੁੰਬ) ਕਿਸੇ ਉੱਲੀ ਦਾ ਗੁੱਦੇਦਾਰ ਅਤੇ ਬੀਜਾਣੂਦਾਰ ਫਲ ਦੇਣ ਵਾਲਾ ਹਿੱਸਾ ਹੁੰਦਾ ਹੈ ਜੋ ਆਮ ਤੌਰ ਉੱਤੇ ਜ਼ਮੀਨ ਉਤਲੀ ਮਿੱਟੀ ਉੱਤੇ ਜਾਂ ਉਸ ਉੱਲੀ ਦੇ ਖਾਣੇ ਦੇ ਸਰੋਤ ਉੱਤੇ ਬਣਦਾ ਹੈ। "ਖੁੰਭ" ਦੀ ਮਿਆਰੀ ਕਿਸਮ ਫ਼ਸਲ ਦੇ ਰੂਪ 'ਚ ਉਗਾਈ ਜਾਣ ਵਾਲੀ ਚਿੱਟ-ਬਟਨੀ ਖੁੰਭ (ਅਗੈਰੀਕਸ ਬਾਈਸਪੋਰਸ) ਹੈ; ਇਸੇ ਕਰ ਕੇ ਖੁੰਭ ਬਹੁਤਾ ਕਰ ਕੇ ਉਹਨਾਂ ਉੱਲੀਆਂ ਨੂੰ ਆਖਿਆ ਜਾਂਦਾ ਹੈ ਜਿਹਨਾਂ ਵਿੱਚ ਇੱਕ ਡੰਡਲ, ਇੱਕ ਟੋਪੀ ਅਤੇ ਟੋਪੀ ਦੇ ਹੇਠਲੇ ਪਾਸੇ ਗਲਫੜੇ ਜਾਂ ਮੁਸਾਮ (ਛੇਕ) ਹੋਣ। ਇਹਨਾਂ ਛੇਕਾਂ ਵਿੱਚ ਸੂਖਮ ਬੀਜਾਣੂ ਬਣਦੇ ਹਨ ਜੋ ਉੱਲੀ ਨੂੰ ਜ਼ਮੀਨ ਜਾਂ ਕਿਸੇ ਹੋਰ ਸਤ੍ਹਾ ਉੱਤੇ ਅਗਾਂਹ ਵਧਣ ਵਿੱਚ ਮਦਦ ਕਰਦੇ ਹਨ। ਖੁੰਬ ਵਿੱਚ ਕੈਲਸ਼ੀਅਮ, ਫਾਸਫੋਰਸ, ਲੋਹਾ, ਪੋਟਾਸ਼, ਖਣਿਜ ਪਦਾਰਥ ਅਤੇ ਵਿਟਾਮਿਨ ‘ਸੀ’ ਵੀ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ। ਇਨ੍ਹਾਂ ਵਿੱਚ ਕਾਰਬੋਹਾਈਡ੍ਰੇਟ ਅਤੇ ਚਿਕਨਾਹਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਲਈ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਹੈ।[1]

ਗੈਲਰੀ[ਸੋਧੋ]

Edible mushroom (1)
Edible mushroom (2)

ਹਵਾਲੇ[ਸੋਧੋ]