ਖੇਤੀ ਇੰਜੀਨਅਰਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖੇਤੀ ਇੰਜੀਨੀਅਰ ਵਿਗਿਆਨਕ ਨਿਯਮਾਂ ਦੀ ਵਰਤੋਂ ਕਰਕ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ, ਉਤਪਾਦਨ ਵਿੱਚ ਵਾਧਾ ਕਰਦਾ ਹੈ। ਉਹ ਖੇਤੀ ਦੀਆਂ ਪੁਰਾਣੀਆਂ ਧਾਰਨਾਵਾਂ ਤੋੜ ਕੇ ਉਨ੍ਹਾਂ ਵਿੱਚ ਤਬਦੀਲੀ ਕਰਦਾ ਹੈ, ਸਸਤਾ ਅਤੇ ਵਧੀਆ ਉਤਪਾਦਨ ਤਿਆਰ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਦਾ ਹੈ। ਉਸ ਨੂੰ ਖੇਤੀ ਸੰਬੰਧੀ ਬੁਨਿਆਦੀ ਢਾਂਚੇ ਦਾ ਚੰਗਾ ਗਿਆਨ ਹੋਣਾ ਇਸ ਦਾ ਮੂਲ ਕਾਰਨ ਹੈ। ਖੇਤੀ ਇੰਜੀਨੀਅਰਿੰਗ ਖੇਤੀ, ਖਾਧ ਪਦਾਰਥਾਂ ਅਤੇ ਜੈਵ-ਪ੍ਰਣਾਲੀਆਂ ਨਾਲ ਸੰਬੰਧਿਤ ਇੰਜੀਨੀਅਰਿੰਗ ਦਾ ਨਾਂਅ ਹੈ। ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਲਈ ਇਸ ਦਾ ਬਹੁਤ ਮਹੱਤਵ ਹੈ। ਇੰਜੀਨੀਅਰ ਢਾਂਚਿਆਂ, ਸੰਦਾਂ, ਮਸ਼ੀਨਾਂ, ਧਾਤਾਂ, ਰਸਾਇਣਾਂ, ਖੇਤੀ ਉਤਪਾਦਨ, ਕੁਦਰਤੀ ਸਾਧਨਾਂ ਦਾ ਪ੍ਰਬੰਧ ਤੇ ਵਿਗਿਆਨ ਦਾ ਪ੍ਰਯੋਗ ਆਦਿ ਤੋਂ ਇਲਾਵਾ ਖੇਤੀ ਉਤਪਾਦਨਾਂ ਨਾਲ ਸੰਬੰਧਿਤ ਸਮੱਸਿਆਵਾਂ ਦੇ ਹੱਲ ਲਈ ਆਪਣੇ ਇੰਜੀਨੀਅਰੀ ਸੰਬੰਧੀ ਗਿਆਨ ਅਤੇ ਦਿਮਾਗ ਦੀ ਸਿਰਜਣਾਤਮਿਕਤਾ ਨੂੰ ਨਵੀਆਂ ਵਸਤਾਂ ਬਣਾਉਣ ਅਤੇ ਪੁਰਾਣੀਆਂ ਵਸਤੂਆਂ ਵਿੱਚ ਤਬਦੀਲੀਆਂ ਕਰਨ ਲਈ ਵਰਤਦਾ ਹੈ। ਖੇਤੀ ਇੰਜੀਨੀਅਰ ਕਿਸਾਨਾਂ ਲਈ ਪੱਥਪ੍ਰਦਰਸ਼ਕ ਹੁੰਦੇ ਹਨ ਜੋ ਸਮੇਂ-ਸਮੇਂ ਉਨ੍ਹਾਂ ਦਾ ਮਾਰਗ-ਦਰਸ਼ਨ ਕਰਦੇ ਹਨ। ਖੇਤੀ ਇੰਜੀਨੀਅਰ ਦੀ ਭੂਮਿਕਾ-ਇਕ ਖੇਤੀ ਇੰਜੀਨੀਅਰ ਨੂੰ ਮੁਦਰਾ, ਪਾਣੀ, ਫਸਲ ਅਤ ਇੰਜੀਨੀਅਰੀ ਦੇ ਸਿਧਾਂਤਾਂ ਨੂੰ ਖੇਤੀ ਖੇਤਰ ਵਿੱਚ ਪ੍ਰਯੋਗ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖੇਤੀ ਇੰਜੀਨੀਅਰ ਖੇਤੀ ਨਾਲ ਸੰਬੰਧਿਤ ਹਾਰਡਵੇਅਰ ਤਿਆਰ ਕਰਦਾ ਹੈ ਜੋ ਯੰਤਰਾਂ, ਉਪਜ, ਉਪਜ ਤੋਂ ਬਣਨ ਵਾਲੇ ਉਤਪਾਦਨਾਂ, ਰੁਜ਼ਗਾਰ ਦੇਣ ਵਾਲ ਸਾਧਨਾਂ ਆਦਿ ਨਾਲ ਸੰਬੰਧਿਤ ਹੁੰਦ ਹਨ। ਖੇਤੀ ਇੰਜੀਨੀਅਰ ਵਿਗਿਆਨਕ ਨਿਯਮਾਂ ਦੀ ਵਰਤੋਂ ਕਰ ਕੇ ਸਮੱਸਿਆਵਾਂ ਦਾ ਸਮਾਧਾਨ ਕਰਦਾ ਹੈ, ਉਤਪਾਦਨ ਵਿੱਚ ਵਾਧਾ ਕਰਦਾ ਹੈ। ਉਹ ਖਤੀ ਦੀਆਂ ਪੁਰਾਣੀਆਂ ਧਾਰਨਾਵਾਂ ਤੋੜ ਕੇ ਉਨ੍ਹਾਂ ਵਿੱਚ ਤਬਦੀਲੀ ਕਰਦਾ ਹੈ, ਸਸਤਾ ਅਤ ਵਧੀਆ ਉਤਪਾਦਨ ਤਿਆਰ ਕਰਨ ਵਿੱਚ ਕਿਸਾਨਾਂ ਦੀ ਮਦਦ ਕਰਦਾ ਹੈ। ਉਸ ਨੂੰ ਖੇਤੀ ਸੰਬੰਧੀ ਬੁਨਿਆਦੀ ਢਾਂਚੇ ਦਾ ਚੰਗਾ ਗਿਆਨ ਹੋਣਾ ਇਸ ਦਾ ਮੂਲ ਕਾਰਨ ਹੈ। ਖੇਤੀ ਇੰਜੀਨੀਅਰ ਮੁਢਲੇ ਤੌਰ ’ਤੇ ਖੋਜ ਅਤੇ ਵਿਕਾਸ, ਉਤਪਾਦਨ, ਪ੍ਰਬੰਧ ਅਤੇ ਮੁਰੰਮਤ ਦੇ ਮੁੱਖ ਕਾਰਜ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ।