ਖੋਖਰ (ਮੁਕਤਸਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੋਖਰ
ਦੇਸ਼ India
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)

ਖੋਖਰ ਜ਼ਿਲ੍ਹਾ ਮੁਕਤਸਰ ਦਾ ਇੱਕ ਪਿੰਡ ਹੈ ਜੋ ਮੁਕਤਸਰ-ਕੋਟਕਪੂਰਾ ਸੜਕ ‘ਤੇ ਸਥਿਤ ਇਤਿਹਾਸਕ ਪਿੰਡ ਸਰਾਏਨਾਗਾ ਤੋਂ ਲਗਪਗ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਪਿੰਡ ਦੀ ਕੁੱਲ ਵੱਸੋਂ ਲਗਪਗ 5000 ਦੇ ਕਰੀਬ ਹੈ। ਵੋਟਾਂ ਦੀ ਗਿਣਤੀ 2100 ਹੈ। ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇੱਕ ਸਰਕਾਰੀ ਡਿਸਪੈਂਸਰੀ ਹੈ ਤੇ ਇੱਕ ਪਸ਼ੂ ਹਸਪਤਾਲ ਵੀ ਹੈ। ਪਿੰਡ ਦਾ ਇੱਕ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਹੈ ਤੇ ਦੂਸਰਾ ਗੁਰਦੁਆਰਾ ਚਰਨ ਕਮਲ ਦਸਮੇਸ਼ ਜੀ ਹੈ। ਪਿੰਡ ਦੇ ਬਾਹਰਵਾਰ ਸੰਤਸਰ ਡੇਰਾ ਹੈ ਜਿਸਦੇ ਨਾਲ ਹੀ ਬਾਬੇ ਹਰੀ ਰਾਮ ਦੀ ਸਮਾਧ ਹੈ। ਪਿੰਡ ਵਿੱਚ ਦੋ ਮੰਦਰ ਵੀ ਹਨ।ਇਹ ਪਿੰਡ ਚੇਤੰਨ ਤੇ ਉੱਦਮੀ ਲੋਕਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਪਿੰਡ ਵਿੱਚ ਸੈਮੀਨਾਰ ਤੇ ਹਰ ਸਾਲ ਲੋਕ ਪੱਖੀ ਨਾਟਕ ਮੇਲਾ ਹੁੰਦਾ ਹੈ।

ਪਿਛੋਕੜ[ਸੋਧੋ]

ਇਹ ਮੰਨਿਆ ਜਾਂਦਾ ਹੈ ਕਿ ਪਿੰਡ ਦੇ ਛੱਪੜ ‘ਤੇ ਸਭ ਤੋਂ ਪਹਿਲਾਂ ਖੋਖਰ ਨਾਂ ਦੇ ਵਿਅਕਤੀ ਨੇ ਪਿੰਡ ਦੀ ਮੋੜ੍ਹੀ ਗੱਡੀ ਸੀ। ਉਸੇ ਦੇ ਨਾਂ ਨਾਲ ਹੀ ਪਿੰਡ ਦਾ ਨਾਂ ਖੋਖਰ ਪੈ ਗਿਆ। ਖੋਖਰ ਦੇ ਤਿੰਨ ਪੁੱਤਰ ਸਨ, ਕੱਲ੍ਹਾ, ਮੱਲ੍ਹਾ ਤੇ ਲੋਹਾ। ਅੱਗੋਂ ਲੋਹੇ ਦਾ ਪੁੱਤਰ ਸੀ ਬਾਜਾ। ਇਸ ਪਿੰਡ ਵਿੱਚ ਆਪਣੇ ਉਹਨਾਂ ਪੂਰਵਜਾਂ ਦੇ ਨਾਂ ‘ਤੇ ਅੱਜ ਵੀ ਤਿੰਨ ਪੱਤੀਆਂ ਕੱਲ੍ਹਾ, ਮੱਲ੍ਹਾ ਤੇ ਬਾਜਾ ਹਨ।[1]

ਹਵਾਲੇ[ਸੋਧੋ]

  1. ਰਾਮ ਸਵਰਨ ਲੱਖੇਵਾਲੀ. "ਚੇਤੰਨ ਤੇ ਉੱਦਮੀ ਲੋਕਾਂ ਦਾ ਪਿੰਡ".