ਖੋਖਰ ਕਲਾਂ, ਸੰਗਰੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਖੋਖਰ ਕਲਾਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਲਹਿਰਾਗਾਗਾ ਦੇ ਨੇੜੇ ਦਿੜ੍ਹਬਾ ਹਲਕੇ ਦਾ ਇਕ ਪਿੰਡ ਹੈ। ਇਹ ਲਹਿਰਾਗਾਗਾ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਇਸ ਪਿੰਡ ਦਾ ਥਾਣਾ ਲਹਿਰਾ, ਡਾਕਖਾਨਾ ਗੋਬਿੰਦਗੜ੍ਹ ਜੇਜੀਆਂ ਅਤੇ ਤਹਿਸੀਲ ਲਹਿਰਾ ਹੈ। ਇਸ ਪਿੰਡ ਦੀ ਆਬਾਦੀ 2000 ਦੇ ਕਰੀਬ ਹੈ। ਪਿੰਡ ਦੀ ਵੋਟ 1609 ਹੈ। ਪਿੰਡ ਵਿੱਚ ਕੁੱਲ ਸੱਤ ਵਾਰਡ ਹਨ। ਇਸ ਪਿੰਡ ਵਿੱਚ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਗੁਰੂ-ਘਰ ਬਣਿਆ ਹੋਇਆ ਹੈ।