ਖੋਲ ਦੋ
ਦਿੱਖ
"ਖੋਲ ਦੋ" | |
---|---|
ਲੇਖਕ ਸਆਦਤ ਹਸਨ ਮੰਟੋ | |
ਦੇਸ਼ | ਭਾਰਤ,ਪਾਕਿਸਤਾਨ |
ਭਾਸ਼ਾ | ਉਰਦੂ |
ਵੰਨਗੀ | ਨਿੱਕੀ ਕਹਾਣੀ |
ਖੋਲ ਦੋ ਉਰਦੂ ਲੇਖਕ ਸਆਦਤ ਹਸਨ ਮੰਟੋ (1912-1955) ਦੀਆਂ ਸਭ ਤੋਂ ਮਸ਼ਹੂਰ ਅਤੇ ਵਿਵਾਦਗ੍ਰਸਤ ਕਹਾਣੀਆਂ ਵਿੱਚੋਂ ਇੱਕ ਹੈ। ਇਹ ਭਾਰਤ ਦੀ ਵੰਡ ਦੌਰਾਨ ਹਿੰਸਾ ਦਾ ਸ਼ਿਕਾਰ ਬਣੇ ਲੋਕਾਂ ਨੂੰ ਦਿਖਾਉਂਦੀਆਂ ਸ਼ਾਹਕਾਰ ਕਹਾਣੀਆਂ ਵਿੱਚੋਂ ਇੱਕ ਹੈ। ਹੋਰਨਾਂ ਵਾਂਗ ਮੰਟੋ ਦੋਸ਼ੀਆਂ ਨੂੰ ਹਿੰਦੂ ਜਾਂ ਮੁਸਲਮਾਨ, ਹਿੰਦੁਸਤਾਨੀ ਜਾਂ ਪਾਕਿਸਤਾਨੀ ਦੇ ਤੌਰ 'ਤੇ ਨਹੀਂ ਦੇਖਦਾ, ਉਹ ਉਹਨਾਂ ਨੂੰ ਹਿੰਸਾ ਅਤੇ ਵਹਿਸ਼ਤ ਨਾਲ ਪਾਗਲ ਮਨੁੱਖੀ ਪ੍ਰਾਣੀਆਂ ਦੇ ਤੌਰ 'ਤੇ ਦਰਸਾਉਂਦਾ ਹੈ।