ਸਮੱਗਰੀ 'ਤੇ ਜਾਓ

ਖੜਤਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੜਤਾਲਾਂ ਦੇ ਇੱਕ ਜੋੜੇ ਦਾ ਕਲੋਜ਼-ਅੱਪ
ਇੱਕ ਖੜਤਾਲ ਦਾ ਕਲੋਜ਼-ਅੱਪ
ਖੜਤਾਲ ਵਾਦਕ, ਰਾਜਸਥਾਨ

ਖੜਤਾਲ ਨੂੰ ਕਰਤਾਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਰ ਤੋਂ ਭਾਵ ਹਥ ਅਤੇ ਤਾਲ ਭਾਵ ਖੜਕਾਉਣਾ। ਇਹ ਛੈਣਿਆਂ ਵਾਂਗ ਵਜਾਇਆ ਜਾਂਦਾ ਹੈ।[1] ਇਹ ਪ੍ਰਚੀਨ ਸਮੇਂ ਤੋਂ ਲੈ ਕੇ ਹੁਣ ਤਕ ਇਹ ਸਾਧੂ ਸੰਤਾਂ ਦਾ ਮਨ ਭਾਉਂਦਾ ਸਾਜ਼ ਰਿਹਾ ਹੈ। ਅੱਜ ਵੀ ਇਹ ਮੰਦਰ, ਗੁਰਦੁਆਰਿਆਂ ਵਿੱਚ ਭਜਨ, ਕੀਰਤਨਾਂ ਨਾਲ ਵਜਾਈ ਜਾਂਦੀ ਹੈ।

ਇਸ ਦੇ ਛੈਣਿਆਂ ਦੀ ਆਵਾਜ਼ ਬੜੀ ਪਿਆਰੀ ਤੇ ਮਿੱਠੀ ਲੱਗਦੀ ਹੈ।[1] ਬਣਾਵਟ ਇਹ ਲੱਕੜੀ ਦੇ ਦੋ, ਇੱਕ ਸਮਾਨ ਟੁਕੜਿਆਂ ਨਾਲ ਬਣਾਈ ਜਾਂਦੀ ਹੈ। ਇਸ ਦੀ ਲੰਬਾਈ 5 ਇੰਚ ਤੋਂ ਲੈ ਕੇ 10 ਇੰਚ ਤਕ ਅਤੇ ਚੌੜਾਈ 2 ਇੰਚ ਤੋਂ ਲੈ ਕੇ 3 ਇੰਚ ਤਕ ਹੁੰਦੀ ਹੈ। ਇਸ ਵਿੱਚ ਖੰਜਰੀ ਦੇ ਸਮਾਨ ਪਿੱਤਲ ਦੇ ਗੋਲ ਆਕਾਰ ਦੇ ਛੋਟੇ ਛੋਟੇ ਛੈਣੇ ਦੋ ਤਿੰਨ ਜਗ੍ਹਾ ਤੇ ਲਗਾਏ ਜਾਂਦੇ ਹਨ। ਇਹ ਇਕੋ ਹੱਥ ਵਿੱਚ ਪਕੜੀ ਜਾਂਦੀ ਹੈ। ਇੱਕ ਲਕੜੀ ਦੇ ਟੁਕੜੇ ਵਿੱਚ ਅੰਗੂਠਾ ਪਾਉਣ ਦੀ ਥਾਂ ਹੁੰਦੀ ਹੈ ਅਤੇ ਦੂਸਰੇ ਟੁਕੜੇ ਵਿੱਚ ਉਂਗਲੀਆਂ ਪਾਉਣ ਦੀ ਅਤੇ ਇਨ੍ਹਾਂ ਦੋਹਾਂ ਟੁਕੜਿਆਂ ਨੂੰ ਆਪਸ ਵਿੱਚ ਖੜਕਾਉਣਾ ਹੀ ਇਸ ਦੀ ਵਾਦਨ ਸ਼ੈਲੀ ਹੈ।

ਹਵਾਲੇ

[ਸੋਧੋ]
  1. 1.0 1.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).