ਖੜਾਮਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੈਰਾਂ ਵਿਚ ਪਾਉਣ ਵਾਲੀ ਇਕ ਕਿਸਮ ਦੀ ਲੱਕੜ ਦੀ ਬਣੀ ਜੁੱਤੀ ਨੂੰ ਖੜਾਮਾ ਕਹਿੰਦੇ ਹਨ। ਇਸ ਦਾ ਤਲਾ ਲੱਕੜ ਦਾ ਹੁੰਦਾ ਸੀ। ਉੱਪਰ ਚਮੜੇ ਜਾਂ ਨੁਮਾਰ ਜਾਂ ਕੱਪੜੇ ਦੀ ਬਣੀ ਹੋਈ ਚੌੜੀ ਵੱਧਰੀ ਲੱਗੀ ਹੁੰਦੀ ਸੀ। ਇਸ ਖੜਾਮ ਨੂੰ ਵੱਧਰੀ ਵਾਲੀ ਖੜਾਮ ਕਹਿੰਦੇ ਸਨ। ਕਈ ਖੜਾਮਾਂ ਉੱਪਰ ਵੱਧਰੀ ਦੀ ਥਾਂ ਲੱਕੜ ਦੀ ਛੋਟੀ ਜਿਹੀ ਕਿੱਲੀ, ਜਿਸ ਦੇ ਉੱਪਰਲੇ ਹਿੱਸੇ ਵਿਚ ਟੋਪੀ ਬਣੀ ਹੁੰਦੀ ਸੀ, ਉਸ ਥਾਂ ਤੇ ਲਾਈ ਹੁੰਦੀ ਸੀ, ਜਿੱਥੇ ਤਲ ਉੱਪਰ ਪੈਰ ਦੇ ਅੰਗੂਠੇ ਨੇ ਆਉਣਾ ਹੁੰਦਾ ਸੀ। ਇਸ ਖੜਾਮ ਨੂੰ ਅੰਗੂਠੇ ਵਾਲੀ ਖੜਾਮ ਕਹਿੰਦੇ ਸਨ। ਕਈ ਇਲਾਕਿਆਂ ਵਿਚ ਇਸ ਨੂੰ ਪਊਏ ਵੀ ਕਹਿੰਦੇ ਸਨ। ਖੜਾਮਾ ਨੂੰ ਪਵਿੱਤਰ ਮੰਨਿਆ ਜਾਂਦਾ ਸੀ। ਆਮ ਤੌਰ ਤੇ ਸਾਧੂ-ਸੰਤ, ਪੰਡਤ ਜਾਂ ਅਮੀਰ ਪਰਿਵਾਰ ਖੜਾਮਾ ਪਾਉਂਦੇ ਸਨ। ਉਨ੍ਹਾਂ ਸਮਿਆਂ ਵਿਚ ਖੜਾਮਾਂ ਮੁਟਿਆਰਾਂ ਦੇ ਸ਼ੁਕੀਨੀ ਦਾ ਹਿੱਸਾ ਵੀ ਹੁੰਦੀਆਂ ਸਨ। ਆਮ ਲੋਕ ਤਾਂ ਨੰਗੇ ਪੈਰੀਂ ਹੀ ਰਹਿੰਦੇ ਸਨ। ਖੜਾਮਾਂ ਤੋਂ ਪਹਿਲਾਂ ਰੱਸੀਆਂ ਦੀਆਂ ਜੁੱਤੀਆਂ ਬਣਾਈਆਂ ਜਾਂਦੀਆਂ ਸਨ। ਖੜਾਮਾਂ ਜੁੱਤੀ ਦਾ ਪੁਰਾਣਾ ਰੂਪ ਹਨ।

ਹੁਣ ਖੜਾਮਾਂ ਨਾ ਸਾਧ-ਸੰਤ, ਨਾ ਪੰਡਤ, ਨਾ ਕੋਈ ਅਮੀਰ ਪਰਿਵਾਰ ਅਤੇ ਨਾ ਹੀ ਕੋਈ ਸ਼ੁਕੀਨ ਮੁਟਿਆਰ ਪਾਉਂਦੀ ਹੈ। ਹੁਣ ਤਾਂ ਬਾਜ਼ਾਰ ਵਿਚੋਂ ਭਾਂਤ-ਭਾਂਤ ਦੀ ਜੁੱਤੀਆਂ, ਸੈਂਡਲ, ਗੁਰਗਾਬੀਆਂ ਅਤੇ ਬੂਟ ਮਿਲਦੇ ਹਨ। ਨਾ ਹੀ ਅੱਜ ਦੀ ਪੀੜ੍ਹੀ ਨੇ ਖੜਾਮਾਂ ਵੇਖੀਆਂ ਹੋਣਗੀਆਂ ? ਖੜਾਮਾਂ ਤਾਂ ਹੁਣ ਕਿਸੇ ਅਜਾਇਬ ਘਰ ਵਿਚ ਹੀ ਮਿਲ ਸਕਦੀਆਂ ਹਨ।[1]

ਖੜਾਮਾ ਜੁੱਤੀ ਪੈਰਾਂ ਵਿੱਚ ਪਾਉਣ ਵਾਲੀ ਇੱਕ ਕਿਸਮ ਦੀ ਲੱਕੜ ਦੀ ਬਣੀ ਹੁੰਦੀ ਹੈ। ਇਸ ਜੁੱਤੀ ਦਾ ਤਲਾ ਲੱਕੜ ਦਾ ਬਣਾ ਹੁੰਦਾ ਹੈ। ਉੱਪਰ ਚਮੜੇ, ਨੁਮਾਈ ਜਾਂ ਕੱਪੜੇ ਦੀ ਬਣਾਈ ਹੋਈ ਚੌੜੀ ਵੱਧਰੀ ਲੱਗਦੀ ਹੈ। ਇਸ ਖੜਾਮ ਨੂੰ ਵੱਧਰੀ ਵਾਲੀ ਖੜਾਮ ਕਹਿੰਦੇ ਹਨ। ਕਈ ਖੜਾਮਾਂ ਉੱਪਰ ਵੱਧਰੀ ਦੀ ਥਾਂ ਲੱਕੜ ਦੀ ਛੋਟੀ ਕਿਲੇ, ਜਿਸ ਦੇ ਉੱਪਰਲੇ ਹਿੱਸੇ ਵਿੱਚ ਟੋਪੀ ਬਣੀ ਹੋਈ ਹੁੰਦੀ ਹੈ, ਉਸ ਥਾਂ 'ਤੇ ਲਾਈ ਹੁੰਦੀ ਹੈ, ਜਿੱਥੇ ਪੈਰ ਦੇ ਅੰਗੂਠੇ ਨੂੰ ਆਉਣ ਦਾ ਰਸਤਾ ਬਣਾਇਆ ਹੁੰਦਾ ਹੈ। ਇਸ ਖੜਾਮ ਨੂੰ ਅੰਗੂਠੇ ਵਾਲੀ ਖੜਾਮ ਕਹਿੰਦੇ ਹਨ। ਕੁਝ ਇਲਾਕਿਆਂ ਵਿੱਚ ਇਸ ਨੂੰ ਪਊਏ ਵੀ ਕਹਿੰਦੇ ਹਨ।

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.

ਬਾਹਰੀ ਲਿੰਕ[ਸੋਧੋ]

  • ਖੜਾਮਾਂ ਦੀ ਯੂਟਿਊਬ ਉੱਤੇ ਵੀਡੀਓ

[1]