ਗਣਿਤਿਕ ਭੌਤਿਕ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਣਿਤਿਕ ਭੌਤਿਕ ਵਿਗਿਆਨ ਦੀ ਇੱਕ: ਸ਼੍ਰੋਡਿੰਜਰ ਦੀ ਸਮੀਕਰਨ ਦੇ ਹੱਲ

ਗਣਿਤਿਕ ਭੌਤਿਕ ਵਿਗਿਆਨ, ਭੌਤਿਕ ਵਿਗਿਆਨ ਵਿੱਚ ਸਮੱਸਿਆਵਾਂ ਉੱਤੇ ਲਾਗੂ ਕਰਨ ਲਈ ਗਣਿਤਿਕ ਤਰੀਕਿਆਂ ਦੇ ਵਿਕਾਸ ਵੱਲ ਇਸ਼ਾਰਾ ਕਰਦੀ ਹੈ। ਜਰਨਲ ਔਫ ਮੈਥੇਮੈਟੀਕਲ ਫਿਜ਼ਿਕਸ ਇਸ ਖੇਤਰ ਨੂੰ “ਭੌਤਿਕ ਵਿਗਿਆਨ ਵਿੱਚ ਸਮੱਸਿਆਵਾਂ ਲਈ ਗਣਿਤ ਦੇ ਉਪਯੋਗ ਅਤੇ ਅਜਿਹੇ ਉਪਯੋਗਾਂ ਲਈ ਢੁਕਵੇਂ ਗਣਿਤਿਕ ਤਰੀਕਿਆਂ ਦਾ ਵਿਕਾਸ ਅਤੇ ਭੌਤਿਕੀ ਥਿਊਰੀਆਂ ਦੇ ਫਾਰਮੂਲਾ ਸੂਤਰੀਕਰਨ ਲਈ ਉਪਯੋਗ” ਪਰਿਭਾਸ਼ਿਤ ਕਰਦਾ ਹੈ। ਇਹ ਅਪਲਾਈਡ ਮੈਥੇਮੈਟਿਕਸ (ਲਾਗੂ ਕੀਤੇ ਜਾਣ ਵਾਲੇ ਗਣਿਤ) ਦੀ ਇੱਕ ਸ਼ਾਖਾ ਹੈ।