ਸਥਾਈ ਅੰਕ (ਹਿਸਾਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗਣਿਤਿਕ ਸਥਿਰਾਂਕ ਤੋਂ ਰੀਡਿਰੈਕਟ)

ਗਣਿਤ ਵਿੱਚ, ਵਿਸ਼ੇਸ਼ਣ ਸਥਿਰਾਂਕ ਦਾ ਅਰਥ ਹੈ ਨਾ-ਬਦਲਣ ਵਾਲਾ। ਨਾਓਂ ਸਥਿਰਾਂਕ ਦੇ ਦੋ ਅਰਥ ਹੋ ਸਕਦੇ ਹਨ। ਇਹ ਕਿਸੇ ਸਥਿਰ ਕੀਤੇ ਹੋਏ ਅਤੇ ਚੰਗੀ ਤਰਾਂ ਪਰਿਭਾਸ਼ਿਤ ਨੰਬਰ ਜਾਂ ਹੋਰ ਗਣਿਤਿਕ ਚੀਜ਼ਾਂ ਵੱਲ ਇਸ਼ਾਰਾ ਕਰ ਸਕਦਾ ਹੈ। ਸ਼ਬਦ ਗਣਿਤਿਕ ਸਥਿਰਾਂਕ (ਅਤੇ ਭੌਤਿਕੀ ਸਥਿਰਾਂਕ ਵੀ) ਕਦੇ ਕਦੇ ਇੱਕ ਅਰਥ ਨਾਲੋਂ ਦੂਜੇ ਅਰਥ ਨੂੰ ਵੱਖਰਾ ਕਰਨ ਵਾਸਤੇ ਵਰਤਿਆ ਜਾਂਦਾ ਹੈ। ਇੱਕ ਸਥਿਰਾਂਕ ਕਿਸੇ ਸਥਿਰ ਫੰਕਸ਼ਨ ਜਾਂ ਇਸਦੇ ਮੁੱਲ ਨੂੰ ਵੀ ਦਰਸਾ ਸਕਦਾ ਹੈ (ਉਹਨਾਂ ਨੂੰ ਪਛਾਣਨ ਵਾਸਤੇ ਇਸਦੀ ਵਰਤੋਂ ਆਮ ਹੁੰਦੀ ਰਹਿੰਦੀ ਹੈ)। ਅਜਿਹਾ ਸਥਿਰਾਂਕ ਸਾਂਝੇ ਤੌਰ 'ਤੇ ਇੱਕ ਅਜਿਹੇ ਅਸਥਿਰਾਂਕ ਨਾਲ ਪ੍ਰਸਤੁਤ ਕੀਤਾ ਜਾਂਦਾ ਹੈ ਜੋ ਅਧਿਐਨ ਕੀਤੀ ਜਾਣ ਵਾਲੀ ਸਮੱਸਿਆ ਦੇ ਪ੍ਰਮੁੱਖ ਅਸਥਿਾਂਕ (ਜਾਂ ਅਸਥਿਰਾਂਕਾਂ) ਉੱਤੇ ਨਿਰਭਰ ਨਹੀਂ ਕਰਦਾ। ਇੰਟੀਗ੍ਰੇਸ਼ਨ ਵਾਲੇ ਸਥਿਰਾਂਕ ਦਾ ਦਾ ਮਾਮਲਾ ਅਜਿਹਾ ਹੀ ਹੁੰਦਾ ਹੈ ਜੋ ਦਿੱਤੇ ਹੋਏ ਫੰਕਸ਼ਨ ਦੇ ਕਿਸੇ ਖਾਸ ਐਂਟੀਡੈਰੀਵੇਟਿਵ ਵਿੱਚ ਜੋੜਿਆ ਇੱਕ ਮਨਚਾਹਿਆ ਸਥਿਰਾਂਕ ਫੰਕਸ਼ਨ ਹੁੰਦਾ ਹੈ (ਜੋ ਇੰਟੀਗ੍ਰੇਸ਼ਨ ਦੇ ਅਸਥਰਿਾਂਕ ਉੱਤੇ ਨਿਰਭਰ ਨਹੀਂ ਹੁੰਦਾ)।