ਸਮੱਗਰੀ 'ਤੇ ਜਾਓ

ਗਰੀਨਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Greenland।sland.jpg
ਗਰੀਨਲੈਂਡ ਦੇ ਨਾਲ ਲੱਗਦੇ ਇੱਕ ਟਾਪੂ ਦੀ ਹਵਾਈ ਤਸਵੀਰ

ਗਰੀਨਲੈਂਡ ਦੁਨੀਆ ਵਿੱਚ ਇੱਕ ਸਭ ਤੋਂ ਵੱਡਾ ਧਰਤੀ ਦਾ ਟੁਕੜਾ ਹੈ, ਜੋ ਇੱਕ ਟਾਪੂ ਹੈ ਅਤੇ ਇਸ ਨੂੰ ਮਹਾਂਦੀਪ ਨਹੀਂ ਮੰਨਿਆਂ ਜਾਂਦਾ। ਇਹ ਉੱਤਰੀ ਅਮਰੀਕਾ ਮਹਾਂਦੀਪ ਦੇ ਵਿੱਚ ਆਉਂਦਾ ਹੈ, ਪਰ ਇਤਿਹਾਸਿਕ ਤੋਰ ਤੇ ਇਹ ਯੂਰੋਪ ਦੇ ਨਾਲ ਜੂੜਿਆ ਹੈ। ਇਹ ਆਰਕਟਿਕ ਅਤੇ ਅਟਲਾਂਟਿਕ ਮਹਾਂਸਾਗਰਾਂ ਦੋਨ੍ਹਾਂ ਵਿੱਚ ਸਥਿਤ ਹੈ। ਦਸੰਬਰ 2006 ਦੇ ਅਨੁਮਾਨ ਮੁਤਾਬਕ ਇਥੋਂ ਦੀ ਵਸੋਂ 57600 ਹੈ। ਗਲੋਬਲ ਵਾਰਮਿੰਗ ਦੇ ਖਤਰੇ ਕਾਰਨ ਇਸ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਦੇ ਖਤਰੇ ਦਾ ਅਨੁਮਾਨ ਹੈ।[1] ਗਰੀਨਲੈਂਡ, ਡੇਨਮਾਰਕ ਰਾਜ ਦਾ ਇੱਕ ਦੇਸ਼ ਹੈ। 1979 ਵਿੱਚ ਡੇਨਮਾਰਕ ਨੇ ਗਰੀਨਲੈਂਡ ਨੂੰ ਸਵੈਰਾਜ ਦਾ ਦਰਜਾ ਦਿੱਤਾ ਅਤੇ ਜੂਨ 2009 ਤੋਂ ਗਰੀਨਲੈਂਡ ਨੂੰ ਡੇਨਮਾਰਕ ਰਾਜ ਦੇ ਵਿੱਚ ਵੱਖਰਾ ਦੇਸ਼ ਬਣਾਇਆ ਗਿਆ।

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]