ਸਮੱਗਰੀ 'ਤੇ ਜਾਓ

ਗਰੇਟ ਇਸਟਰਨ ਹੋਟਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦ ਗਰੇਟ ਇਸਟਰਨ ਹੋਟਲ (ਆਧਿਕਾਰਿਕ ਤੋਰ ਤੇ ਲਲਿਤ ਗਰੇਟ ਇਸਟਰਨ ਹੋਟਲ) ਕਲੋਨੀਅਲ ਸਮੇਂ ਦਾ ਇੱਕ ਹੋਟਲ ਹੈ ਜੋ ਭਾਰਤ ਦੇ ਕੋਲਕਾਤਾ ਸ਼ਹਿਰ (ਜੋ ਪਹਿਲਾਂ ਕੈਲਕਟਾ ਦੇ ਨਾਂ ਤੋਂ ਜਾਣਿਆ ਜਾਂਦਾ ਸੀ) ਵਿੱਚ ਸਥਿਤ ਹੈ। ਇਸ ਹੋਟਲ ਦੀ ਸਥਾਪਨਾ 1840 ਜਾਂ 1841 ਵਿੱਚ ਕੀਤੀ ਗਈ ਸੀ ਜਦੋਂ ਕੋਲਕਾਤਾ ਇਸਟ ਇੰਡੀਆ ਕੰਪਨੀ ਦਾ ਮਹਤਵਪੂਰਣ ਕੇਂਦਰ ਹੋਇਆ ਕਰਦਾ ਸੀ। ਆਪਣੇ ਮਸ਼ਹੂਰ ਦਿਨਾਂ ਵਿੱਚ “ਪੁਰਬ ਦੇ ਗਹਿਣਿਆਂ” ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਗਰੇਟ ਇਸਟਰਨ ਹੋਟਲ ਨੇ ਇਸ ਸ਼ਹਿਰ ਦੀ ਯਾਤਰਾ ਕਰਨ ਆਏ ਬਹੁਤ ਸਾਰੇ ਮਹਤਵਪੂਰਣ ਸਖਸ਼ੀਅਤਾਂ ਦੀ ਮੇਜ਼ਬਾਨੀ ਕੀਤੀ ਹੈ। 1947 ਵਿੱਚ ਭਾਰਤ ਨੂੰ ਸਵਤੰਤਰਤਾ ਮਿਲਣ ਤੋਂ ਬਾਅਦ, ਹੋਟਲ ਨੇ ਆਪਣਾ ਵਪਾਰ ਚਾਲੂ ਰੱਖਿਆ ਪਰ ਪਛਮੀ ਬੰਗਾਲ ਦੇ ਨਕਸਲੀ ਸਮੇਂ ਵਿੱਚ ਹੋਟਲ ਦਾ ਕੰਮ ਘਾਟੇ ਵਿੱਚ ਚਲਾ ਗਿਆ। ਕੁਝ ਸਮੇਂ ਬਾਅਦ ਰਾਜ ਸਰਕਾਰ ਨੇ ਪ੍ਬੰਧਨ ਦਾ ਕੰਮ ਆਪਣੇ ਹੱਥ ਵਿੱਚ ਲੈ ਲਿਆ। ਸਾਲ 2005 ਵਿੱਚ, ਇਸ ਹੋਟਲ ਨੂੰ ਇੱਕ ਨੀਜੀ ਕੰਪਨੀ ਨੂੰ ਬੇਚ ਦਿੱਤਾ ਗਿਆ ਅਤੇ ਇਸਦੀ ਵਿਆਪਕ ਮੁਰੰਮਤ ਤੋਂ ਬਾਅਦ, ਇਸਨੂੰ ਨਵੰਬਰ 2013 ਵਿੱਚ ਦੁਬਾਰਾ ਖੋਲਿਆ ਗਿਆ।

ਇਤਿਹਾਸ

[ਸੋਧੋ]

ਅੰਗਰੇਜ਼ ਕੋਲਕਾਤਾ ਵਿੱਚ ਆਧੁਨਿਕ ਹੋਟਲ ਲੈਕੇ ਆਏ। ਜਿਸ ਵਿੱਚ ਜੋਨ ਸਪੈਂਸ ਹੋਟਲ ਸਭ ਤੋਂ ਪੂਰਾਣਾ ਹੈ। ਸਪੈਂਸ, ਏਸ਼ੀਆ ਦਾ ਪਹਿਲਾ ਹੋਟਲ ਸੀ ਜੋ ਜਨਤਕ ਲਈ ਸਾਲ 1830 ਵਿੱਚ ਖੋਲਿਆ ਗਿਆ। ਦ ਗਰੇਟ ਇਸਟਰਨ ਹੋਟਲ 1840 ਜਾਂ 1841 ਵਿੱਚ ਡੇਵਿਡ ਵਿਲਸਨ ਦੁਆਰਾ ਔਕਲੈਂਡ ਦੇ ਹੋਟਲ ਦੇ ਤੋਰ ਸਥਾਪਿਤ ਕੀਤਾ ਗਿਆ। ਇਹ ਜੌਰਜ ਇਡਨ, ਔਕਲੈਂਡ ਦੇ ਪਹਿਲੇ ਅਰਲ, ਤੇ ਫਿਰ ਭਾਰਤ ਦੇ ਗਵਰਨਲ ਜ਼ਨਰਲ, ਦੇ ਨਾਂ ਤੇ ਰੱਖਿਆ ਗਿਆ। ਹੋਟਲ ਖੋਲਣ ਤੋਂ ਪਹਿਲਾਂ ਵਿਲਸਨ ਉਸ ਹੀ ਥਾਂ ਤੇ ਬੇਕਰੀ ਚਲਾਇਆ ਕਰਦਾ ਸੀ। ਹੋਟਲ ਨੂੰ 100 ਕਮਰੇ ਅਤੇ ਗਰਾਊਂਡ ਫਲੋਰ ਤੇ ਇੱਕ ਡਿਪਾਰਟਮੈਂਟ ਸਟੋਰ ਨਾਲ ਖੋਲਿਆ ਗਿਆ (ਸਪੈਂਸ ਹੋਟਲ, ਜੋਕਿ 1830 ਵਿੱਚ ਸਥਾਪਿਤ ਕੀਤਾ ਗਿਆ ਪਰ ਹੋਂਦ ਵਿੱਚ ਨਹੀਂ ਹੈ, ਨੂੰ ਕੈਲਕਟਾ ਦਾ ਪਹਿਲਾ ਪ੍ਮੁੱਖ ਮੰਨਿਆ ਜਾਂਦਾ ਹੈ)।[1] ਔਕਲੈਂਡ ਨੂੰ 1860 ਦੇ ਦਸ਼ਕ ਵਿੱਚ ਫੈਲਿਆ ਗਿਆ ਅਤੇ ਪ੍ਬੰਧਨ ਕਮੇਟੀ ਦਾ ਨਾਂ ਡੀ. ਵਿਲਸਨ ਅਤੇ ਕੰਪਨੀ ਤੋਂ ਬਦਲ ਕੇ ਗਰੇਟ ਇਸਟਰਨ ਹੋਟਲ ਵਾਇਨ ਅਤੇ ਜਨਰਲ ਪੁਰਵੇਇੰਗ ਰੱਖ ਦਿੱਤਾ ਗਿਆ। ਸਾਲ 1883 ਵਿੱਚ, ਇਸਦਾ ਬਿਜਲੀਕਰਣ ਕੀਤਾ ਗਿਆ ਅਤੇ ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਹੋਟਲ ਸੀ। ਸਾਲ 1859 ਵਿੱਚ ਇਸ ਹੋਟਲ ਨੇ ਪਹਿਲੀ ਵਾਰ ਆਪਣੇ ਬੋਰਡ ਆਫ਼ ਡਰੈਕਟਰਸ ਵਿੱਚ ਭਾਰਤੀਆਂ ਨੂੰ ਸ਼ਾਮਿਲ ਕਰਨਾ ਸ਼ੁਰੂ ਕੀਤਾ ਸੀ।[1] ਇਹ ਸਾਲ 1915 ਵਿੱਚ ਦ ਗਰੇਟ ਇਸਟਰਨ ਹੋਟਲ ਬਣਿਆ।[2][3]

ਆਪਣੇ ਪ੍ਸਿਧ ਦਿਨਾਂ ਵਿੱਚ ਇਸ ਹੋਟਲ ਨੂੰ ਕਈ ਨਾਮਾਂ ਤੋਂ ਬੁਲਾਇਆ ਜਾਂਦਾ ਸੀ ਜਿਸ ਵਿੱਚ ”ਜਵੈਲ ਆਫ਼ ਇਸਟ” ਅਤੇ “ਸੇਵੋਯ ਆਫ਼ ਦ ਇਸਟ”[2] ਪ੍ਮੁੱਖ ਨਾਂ ਸੀ।[2] ਰੁਯਾਰਡ ਕਿਪਲਿੰਗ ਨੇ ਇਸ ਹੋਟਲ ਦਾ ਜਿਕ੍ਰ ਆਪਣੀ ਲਗੂ ਕਥਾ ਸੀਟੀ ਆਫ਼ ਡੈਡਫੁੱਲ ਨਾਇਟਸ ਵਿੱਚ ਕੀਤਾ ਹੈ। ਇਹ ਹੋਟਲ ਆਪਣੀ ਜਵਾਨੀ ਦੇ ਦਿਨਾਂ ਵਿੱਚ (1883) ਬਹੁਤ ਵਿਸ਼ਾਲ ਸੀ ਅਤੇ ਇਸਦੇ ਬਾਰੇ ਵਿੱਚ ਇੱਕ ਕਹਾਵਤ ਮਸ਼ਹੂਰ ਸੀ ਕਿ “ਜੇਕਰ ਕੋਈ ਇਸ ਵਿੱਚ ਇੱਕ ਪਾਸੇ ਤੋਂ ਪ੍ਵੇਸ਼ ਕਰਦਾ ਹੈ ਤਾਂ ਉਹ ਇੱਕ ਕੁੱਲ ਪੋਸ਼ਾਕ ਖਰੀਦਕੇ, ਵਿਆਹ ਦਾ ਤੋਹਫ਼ਾ ਖਰੀਦਕੇ ਜਾਂ ਬੂਟਿਆਂ ਦੇ ਬੀਜ ਮੁੱਲ ਲੈਕੇ, ਫਿਰ ਸਵਾਦਿਸ਼ਟ ਭੋਜਨ ਦਾ ਆਨੰਦ ਲੈਕੇ, ਇੱਕ ਬੁਰੱਰਾ ਪੈਗ਼ (ਦੋਹਰਾ) ਅਤੇ ਜੇਕਰ ਮਧੂਬਾਲਾ ਮੰਨਦੀ ਹੋਵੇ, ਦੂਜੇ ਪਾਸੇ ਤੋਂ ਬਾਹਰ ਆਕੇ ਉਸ ਨਾਲ ਵਿਆਹ ਕਰਵਾਇਆ ਜਾ ਸਕਦਾ ਹੈ।”[4] ਇਸ ਹੋਟਲ ਵਿੱਚ ਇਤਿਹਾਸ ਦੀਆਂ ਕਈ ਮਹਤਵਪੂਰਣ ਸਖਸ਼ੀਅਤਾਂ ਨੇ ਆਪਣਾ ਸਮੇਂ ਗੁਜ਼ਾਰਿਆ ਹੈ ਜਿਸ ਵਿੱਚ ਪ੍ਮੁੱਖ ਹਨ ਨਿਕੀਤਾ ਖੁਸਚੇਵ ਅਤੇ ਨਿਕੋਲਾਈ ਬੁੱਲਗਣੀਨ[2], ਈਲੀਜ਼ਾਬੈਥ।I, ਮਾਰਕ ਟਵੇ੍ਨ[2], ਡੇਵ ਬੁੱਬੈਕ[5] ਅਤੇ ਸੰਭਵਤਾ ਹੋ ਚੀ ਮੀਨ੍ਹ।

ਹਵਾਲੇ

[ਸੋਧੋ]
  1. Denby, Elaine (April 2004). Grand Hotels: Reality and।llusion. Reaktion. p. 197. Retrieved 19 January 2016.
  2. 2.0 2.1 2.2 2.3 2.4 Mookerjee, Madhumita; Chaudhuri, Sumanta Ray (20 November 2005). "End of an era: Great Eastern changes hands". DNA. Retrieved 19 January 2016.
  3. "About The Lalit Great Eastern Kolkata". cleartrip.com. Retrieved 19 January 2016.
  4. Dasgupta, Minakshie; Gupta, Bunny; Chaliha, Aya (March 1995). Calcutta Cookbook: A Treasury of Recipes from Pavement to Place. Penguin Books. p. 158. Retrieved 19 January 2016.
  5. "Deff Brubeck and Cold War politics". jstor.org. 26 February 2009. Retrieved 19 January 2016.