ਗਰੈਵੀਟੇਸ਼ਨਲ ਲੈੱਨਜ਼ਿੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਈਨਸਟਾਈਨ ਕਰੌਸ: ਇੱਕ ਗਰੈਵੀਟੇਸ਼ਨਲ ਲੈੱਨਜ਼ ਰਾਹੀਂ ਬਣਾਈਆਂ ਗਈਆਂ, ਇੱਕੋ ਅਸਟ੍ਰੋਨੌਮੀਕਲ ਵਸਤੂ ਦੀਆਂ ਚਾਰ ਤਸਵੀਰਾਂ

ਗਰੈਵਿਟੀ ਰਾਹੀਂ ਪ੍ਰਕਾਸ਼ ਦਾ ਝੁਕਣਾ ਖਗੋਲ ਭੌਤਿਕੀ ਘਟਨਾਵਾਂ ਦੀ ਨਵੀਂ ਸ਼੍ਰੇਣੀ ਲਈ ਜ਼ਿੰਮੇਵਾਰ ਹੈ। ਜੇਕਰ ਖਗੋਲਸ਼ਾਸਤਰੀ ਅਤੇ ਕਿਸੇ ਦੂਰ ਸਥਿਤ ਨਿਸ਼ਾਨੇ ਵਾਲੀ ਢੁਕਵੇਂ ਮਾਸ ਅਤੇ ਸਾਪੇਖਿਕ ਦੂਰੀ ਵਾਲੀ ਕਿਸੇ ਵਸਤੂ ਦਰਮਿਆਨ ਕੋਈ ਭਾਰੀ ਚੀਜ਼ ਸਥਿਤ ਹੋਵੇ, ਤਾਂ ਖਗੋਲਵਿਗਿਆਨੀ ਨਿਸ਼ਾਨੇ ਦੀਆਂ ਬਹੁਗਿਣਤੀ ਵਿੱਚ ਵਿਗੜਿਆਂ ਹੋਈਆਂ ਤਸਵੀਰਾਂ ਦੇਖੇਗਾ। ਅਜਿਹੇ ਪ੍ਰਭਾਵਾਂ ਨੂੰ ਗਰੈਵੀਟੇਸ਼ਨਲ ਲੈੱਨਜ਼ਿੰਗ/ਲੈਂਜਿੰਗ ਕਿਹਾ ਜਾਂਦਾ ਹੈ। ਬਣਤਰ ਰਚਨਾ ਦੇ ਤਰੀਕੇ, ਸਕੇਲ (ਪੈਮਾਨਾ), ਅਤੇ ਮਾਸ (ਪੁੰਜ) ਡਿਸਟ੍ਰੀਬਿਊਸ਼ਨ (ਵੰਡ ਵਿਸਥਾਰ) ਤੇ ਨਿਰਭਰ ਕਰਦੇ ਹੋਏ, ਦੋ ਜਾਂ ਦੋ ਤੋਂ ਵੱਧ ਤਸਵੀਰਾਂ ਹੋ ਸਕਦੀਆਂ ਹਨ, ਆਈਨਸਟਾਈਨ ਰਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਇੱਕ ਚਮਕਦਾਰ ਛੱਲਾ ਹੋ ਸਕਦਾ ਹੈ, ਜਾਂ ਪਾਰਸ਼ਲ ਰਿੰਗਜ਼ (ਅੰਸ਼ਿਕ ਛੱਲੇ) ਜਿਹਨਾਂ ਨੂੰ ਆਰਕਾਂ ਕਹਿੰਦੇ ਹਾਂ, ਹੋ ਸਕਦੇ ਹਨ। ਸਭ ਤੋਂ ਪਹਿਲੀ ਉਦਾਹਰਨ 1979 ਵਿੱਚ ਖੋਜੀ ਗਈ ਸੀ; ਉਸ ਤੋਂ ਬਾਦ, 100 ਤੋਂ ਜਿਆਦਾ ਗਰੈਵੀਟੇਸ਼ਨਲ ਲੈੱਨਜ਼ਦੇਖੇ ਜਾ ਚੁੱਕੇ ਹਨ। ਭਾਵੇਂ ਮਲਟੀਪਲ ਤਸਵੀਰਾਂ ਇੱਕ ਦੂਜੇ ਦੇ ਇੰਨਾ ਨੇੜੇ ਹੁੰਦੀਆਂ ਹਨ ਕਿ ਦੇਖੀਆਂ ਵੀ ਨਹੀਂ ਜਾ ਸਕਦੀਆਂ, ਤਾਂ ਵੀ ਉਹਨਾਂ ਦਾ ਪ੍ਰਭਾਵ ਅਜੇ ਵੀ ਨਾਪਿਆ ਜਾ ਸਕਦਾ ਹੁੰਦਾ ਹੈ, ਉਦਾਹਰਨ ਵਜੋਂ, ਜਿਵੇਂ ਕਿਸੇ ਟਾਰਗੈੱਟ ਵਸਤੂ ਦੀ ਸਾਰੀ ਦੀ ਸਾਰੀ ਚਮਕ (ਬਰਾਈਟਨੈੱਸ) ; ਅਜਿਹੀਆਂ ਬਹੁਤ ਸਾਰੀਆਂ ਮਾਈਕ੍ਰੋਲੈੱਨਜ਼ਿੰਗ (ਸੂਖਮਲੈੱਨਜ਼ਿੰਗ) ਘਟਨਾਵਾਂ ਓਬਜ਼ਰਵ (ਦੇਖੀਆਂ) ਗਈਆਂ ਹਨ।

ਗਰੈਵੀਟੇਸ਼ਨਲ ਲੈੱਨਜ਼ਿੰਗ ਨੇ ਔਬਜ਼ਰਵੇਸ਼ਨਲ ਅਸਟ੍ਰੌਨਮੀ (ਦੇਖੀ ਜਾਣ ਵਾਲੀ ਖਗੋਲ ਵਿਗਿਆਨ) ਦੇ ਇੱਕ ਔਜ਼ਾਰ ਦੇ ਰੂਪ ਵਿੱਚ ਆਪਣੇ ਆਪ ਨੂੰ ਵਿਕਸਿਤ ਕਰ ਲਿਆ ਹੈ। ਇਸ ਨੂੰ ਡਾਰਕ ਮੈਟਰ (ਗੁਪਤ ਪਦਾਰਥ) ਦੀ ਵੰਡ ਵਿਸਥਾਰ ਅਤੇ ਮੌਜੂਦਗੀ ਨੂੰ ਪਛਾਣਨ (ਡਿਟੈਕਟ) ਕਰਨ ਲਈ ਵਰਤਿਆ ਜਾਂਦਾ ਹੈ, ਦੂਰ ਸਥਿਤ ਗਲੈਕਸੀਆਂ ਨੂੰ ਦੇਖਣ ਲਈ “ਕੁਦਰਤੀ ਟੈਲੀਸਕੋਪ” ਮੁਹੱਈਆ ਕਰਵਾਉਣ ਲਈ ਵਰਤਿਆ ਜਾਂਦਾ ਹੈ, ਅਤੇ ਹੱਬਲ ਕੌਂਸਟੈਂਟ (ਸਥਿਰਾਂਕ) ਦੇ ਆਤਮਨਿਰਭਰ ਅਨੁਮਾਨ ਨੂੰ ਪ੍ਰਾਪਤ ਕਰਨ ਲਈ ਵੀ ਵਰਤਿਆ ਜਾਂਦਾ ਹੈ। ਲੈੱਨਜ਼ਿੰਗ ਆਂਕੜੇ(ਡੈਟੇ) ਦੀਆਂ ਸਟੈਟਿਸਟੀਕਲ ਉਤਪੱਤੀਆਂ (ਐਵੋਲੀਊਸ਼ਨਾਂ) ਗਲੈਕਸੀਆਂ ਦੀ ਬਣਤਰ ਉਤਪੱਤੀ ਵਿੱਚ ਇੱਕ ਕੀਮਤੀ ਗਹਿਰੀ ਸਮਝ ਦਿੰਦੀਆਂ ਹਨ।