ਸਮੱਗਰੀ 'ਤੇ ਜਾਓ

ਗਲੀਏ ਚਿੱਕੜ ਦੂਰ ਘਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਲੀਏ ਚਿੱਕੜ ਦੂਰ ਘਰ ਪੰਜਾਬੀ ਦੇ ਲੋਕਧਾਰਾ ਸ਼ਾਸ਼ਤਰੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਸਵੈ-ਜੀਵਨੀ ਹੈ। ਬੇਦੀ ਦੀ ਇਹ ਸਵੈ ਜੀਵਨੀ 1986 ਵਿੱਚ ਪ੍ਰਕਾਸ਼ਿਤ ਹੋਈ ਅਤੇ 1988 ਵਿੱਚ ਇਸਨੂੰ ਭਾਰਤੀ ਸਾਹਿਤ ਅਕਾਦਮੀ ਸਨਮਾਨ ਮਿਲਿਆ।

ਕਿਤਾਬ ਬਾਰੇ

[ਸੋਧੋ]

ਇਸ ਰਚਨਾ ਵਿੱਚ ਬੇਦੀ ਨੇ ਆਪਣੇ ਜੀਵਨ ਬਿਰਤਾਂਤ ਨੂੰ ਪੇਸ਼ ਕੀਤਾ ਹੈ। ਇਸ ਵਿੱਚ 1947 ਤੋਂ 1959 ਤੱਕ ਲਗਭਗ 12 ਸਾਲਾਂ ਦਾ ਜ਼ਿਕਰ ਹੈ। ਬਾਰਾਂ ਸਾਲਾਂ ਅਨੁਸਾਰ ਇਸ ਸਵੈ ਜੀਵਨੀ ਦੇ 12 ਕਾਂਡ ਹਨ। ਇਸ ਵਿੱਚ ਪਟਿਆਲੇ ਤੋਂ ਰਾਜੋਰੀ ਗਾਰਡਨ ਤੱਕ ਦੇ ਜੀਵਨ ਸਫ਼ਰ ਦਾ ਬਿਆਨ ਹੈ। ਇਸ ਦੀ ਸ਼ੈਲੀ ਬਿਆਨੀਆ ਨਾਟਕੀ ਅਤੇ ਪ੍ਰਤੀਕਮਈ ਹੈ। ਇਸ ਰਚਨਾ ਵਿੱਚ ਬੇਦੀ ਨੇ ਆਪਣੇ ਕਿੱਤੇ ਅਤੇ ਸਖਸ਼ੀਅਤ ਨੂੰ ਪੇਸ਼ ਕੀਤਾ ਹੈ। ਇਸ ਵਿੱਚ ਉਹ ਕਸ਼ਮੀਰੀਆਂ ਉੱਤੇ ਕਬਾਇਲੀ ਹਮਲੇ ਅਤੇ ਸੰਘਰਸ਼ ਦੀ ਤਾਂਘ ਦਾ ਜ਼ਿਕਰ ਕਰਦਾ ਹੈ। ਇਸ ਤੋਂ ਇਲਾਵਾ ਬੇਦੀ ਦੀਆਂ ਦੋ ਹੋਰ ਸਵੈ-ਜੀਵਨੀਆਂ ਅੱਧੀ ਮਿੱਟੀ ਅੱਧਾ ਸੋਨਾ ਅਤੇ ਮੇਰੇ ਰਾਹਾਂ ਦੇ ਰੰਗ ਹਨ।

ਕਾਂਡ

[ਸੋਧੋ]
  • ਨਵੇਂ ਲੋਕ ਨਵੇਂ ਕਜੀਏ
  • ਧੁੰਏ ਦਾ ਜੰਗਲ
  • ਸੂਰਜ ਗੋਡੇ ਗੋਡੇ
  • ਟੁੱਟੀ ਭੱਜੀ ਨੌਕਰੀ
  • ਵਿਹਲਾ ਚੱਕਰ
  • ਟੋਟਾ ਕੁ ਧੁੱਪ
  • ਇੱਕ ਰੰਗ ਹੋਣੀ ਦਾ
  • ਸੁੱਕੀ ਡਾਲ ਤੇ ਪੀਲੇ ਪੱਤਰ
  • ਅੱਖਾਂ ਵਿੱਚ ਸੁਪਨੇ ਲਟਕਦੇ

ਹਵਾਲੇ

[ਸੋਧੋ]