ਗਲੋਬਲ ਗੁਲਾਬੀ ਹਿਜਾਬ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੀਬੀਆ ਦੇ ਸਾਬ੍ਰਾਥਾ ਮੈਡੀਕਲ ਵਿਦਿਆਰਥੀ, 2012 'ਚ ਛਾਤੀ ਦੇ ਕੈਂਸਰ ਲਈ ਇੱਕ ਮੁਹਿੰਮ ਦਾ ਪ੍ਰਚਾਰ ਕਰਦੇ ਹੋਏ

ਗਲੋਬਲ ਗੁਲਾਬੀ ਹਿਜਾਬ ਦਿਵਸ ਇੱਕ ਅਜਿਹੀ ਪਹਿਲਕਦਮੀ ਸੀ ਜਿਸ ਨੂੰ ਸੰਸਥਾਪਕ, ਹੇਂਦ ਅਲ-ਬੁਰੀ ਅਤੇ ਕੋਲੰਬੀਆ, ਮਿਸੂਰੀ ਵਿੱਚ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਇੱਕ ਸਮੂਹ ਵਜੋਂ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦੇਸ਼ ਮੁਸਲਮਾਨਾਂ ਦੁਆਰਾ ਛਾਤੀ ਦੇ ਕੈਂਸਰ ਦੀ ਜਾਗਰੂਕਤਾ ਬਾਰੇ ਗੱਲਬਾਤ ਵਿੱਚ ਸ਼ਾਮਲ ਹੋਣ ਅਤੇ ਗੁਲਾਬੀ ਸਿਰ ਵਾਲੇ ਕੱਪੜੇ ਪਹਿਨਣ ਸਮੇਂ ਵੱਖੋ-ਵੱਖਰੀਆਂ ਥਾਵਾਂ 'ਤੇ ਜਾਣ ਅਤੇ ਮੁਹਿੰਮ ਲਈ ਜਾਗਰੂਕਤਾ ਪੈਦਾ ਕਰਨ ਵਾਲੇ ਹੋਰ ਪ੍ਰੋਗਰਾਮਾਂ ਨੂੰ ਲੈ ਕੇ ਮੁਸਲਿਮ ਔਰਤਾਂ ਦੀਆਂ ਧਾਰਨਾਵਾਂ ਨੂੰ ਦੂਰ ਕਰਨਾ ਸੀ। ਗਲੋਬਲ ਗੁਲਾਬੀ ਹਿਜਾਬ ਦਿਵਸ ਨੂੰ ਪਿਛਲੀ ਵਾਰ 2011 ਵਿੱਚ ਮਨਾਇਆ ਗਿਆ ਸੀ।[1]

ਗਲੋਬਲ ਗੁਲਾਬੀ ਹਿਜਾਬ ਦਿਵਸ ਇੱਕ ਵਿਸ਼ਵ-ਵਿਆਪੀ ਅੰਦੋਲਨ ਸੀ, ਜਿਸ 'ਚ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ ਜਿਸ 'ਚ ਮਰਦ ਵੀ ਸ਼ਾਮਲ ਸਨ ਜੋ ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਕਈ ਗੁਲਾਬੀ ਕੁਫ਼ੀ ਪਹਿਨਦੇ ਸਨ। ਇਸ ਨੇ ਪੂਰੇ ਯੂਨਾਈਟਿਡ ਸਟੇਟ ਦੇ ਬਹੁਤ ਸਾਰੇ ਇਸਲਾਮੀ ਸਕੂਲਾਂ ਅਤੇ ਵਿਦਿਆਰਥੀ ਸੰਗਠਨਾਂ ਵਿੱਚ ਆਪਣਾ ਪ੍ਰਭਾਵ ਬਣਾਇਆ ਸੀ।

ਇਤਿਹਾਸ[ਸੋਧੋ]

ਗੁਲਾਬੀ ਹਿਜਾਬ ਦਿਵਸ ਦੀ ਸਥਾਪਨਾ 2004 ਵਿੱਚ ਹੈਂਦ ਇਲ ਬੁਰੀ ਦੁਆਰਾ ਕੀਤੀ ਗਈ ਸੀ, ਜਿਸ ਸਮੇਂ ਉਹ ਹਾਈ ਸਕੂਲ ਵਿਦਿਆਰਥੀ ਸੀ। ਇਹ ਛੋਟੇ ਪੱਧਰ 'ਤੇ, ਕੋਲੰਬੀਆ ਵਿੱਚ ਇੱਕ ਹਾਈ ਸਕੂਲ 'ਚ ਸ਼ੁਰੂ ਹੋਇਆ। ਕੁੜੀਆਂ ਦੇ ਇੱਕ ਸਮੂਹ ਨੇ ਇੱਕ ਦਿਨ ਗੁਲਾਬੀ ਹਿਜਾਬਾਂ ਨੂੰ ਪਹਿਨਣ ਦਾ ਫੈਸਲਾ ਕੀਤਾ ਕਿ ਉਹ ਆਪਣੇ ਹਿਜ਼ਾਬਾਂ ਅਤੇ ਇਸਲਾਮ ਬਾਰੇ ਪ੍ਰਸ਼ਨ ਪੁੱਛਣ ਲਈ ਹੋਰਨਾਂ ਨੂੰ ਉਤਸਾਹਿਤ ਕਰਨ।

ਪਿਛਲੀਆਂ ਤਾਰੀਖਾਂ[ਸੋਧੋ]

  • ਬੁੱਧਵਾਰ, 29 ਅਕਤੂਬਰ, 2008
  • ਬੁੱਧਵਾਰ, 28 ਅਕਤੂਬਰ, 2009
  • ਬੁੱਧਵਾਰ, 27 ਅਕਤੂਬਰ, 2010
  • ਬੁੱਧਵਾਰ, 26 ਅਕਤੂਬਰ, 2011

ਹਵਾਲੇ[ਸੋਧੋ]

  1. Official Website Pink Hijab Day Website
  2. Toronto Star article Toronto Star Newspaper. Mon Oct 15 2007
  3. blog post Archived 2020-06-06 at the Wayback Machine. We Love Hijab
  4. Pink Hijab Day Page[permanent dead link] Susan G. Komen. 2009
  5. Thaqalayn Archived 2011-07-28 at the Wayback Machine. Muslim Association of York University
  6. [http://fatcatwebproductions.com/ThePaper_2014/md-thenews/content/pink-hijabis-breast-cancer-awareness
  7. [http://fatcatwebproductions.com/ThePaper_2014/md-thenews/content/second-annual-pink-hijab-day-houston-success

ਬਾਹਰੀ ਲਿੰਕ[ਸੋਧੋ]