ਗ਼ਰੀਬੀ ਰੇਖਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਸਵੀਰ:Percent of population living on less than :.25 per day.svg
1.25 ਡਾਲਰ ਪ੍ਰਤੀ ਦਿਨ ਤੋਂ ਘੱਟ ਤੇ ਜੀਵਨ ਦਾ ਨਿਰਵਾਹ ਕਰ ਰਹੀ ਦੁਨੀਆਂ ਦੀ ਅਬਾਦੀ ਦੀ ਪ੍ਰਤੀਸ਼ਤ
ਗ਼ਰੀਬੀ ਰੇਖਾ ਦਾ ਗ਼ਰਾਫ

ਗਰੀਬੀ ਰੇਖਾ ਆਮਦਨ ਦਾ ਘੱਟੋ ਪੱਧਰ ਹੈ ਜੋ ਇੱਕ ਖਾਸ ਦੇਸ਼ ਲਈ ਜ਼ਿੰਦਗੀ ਜਿਉਣ ਲਈ ਕਾਫੀ ਹੈ। ਅੰਤਰਰਾਸ਼ਟਰੀ ਪੱਧਰ ਤੇ ਗਰੀਬੀ ਰੇਖਾ ਦਾ ਪੱਧਰ ਸਾਲ 2008 ਵਿੱਚ ਵਿੱਚ $ 1.25 ਡਾਲਰ ਸੀ।[1][2]

ਯੋਜਨਾ ਕਮਿਸ਼ਨ (ਭਾਰਤ)[ਸੋਧੋ]

ਭਾਰਤ ਦੇ ਯੋਜਨਾ ਕਮਿਸ਼ਨ ਅਨੁਸਾਰ ਪਿੰਡਾਂ ਵਿੱਚ ਰਹਿਣ ਵਾਲਾ ਵਿਅਕਤੀ ਜਿਸਦਾ ਮਾਸਿਕ ਖ਼ਰਚਾ 816 ਰੁਪਏ ਅਤੇ ਸ਼ਹਿਰਾਂ ਵਿੱਚ ਰਹਿਣ ਵਾਲਾ ਵਿਅਕਤੀ ਜਿਸਦਾ ਮਾਸਿਕ ਖ਼ਰਚਾ 1000 ਰੁਪਏ ਹੋਵੇ, ਉਹ ਗ਼ਰੀਬ ਨਹੀਂ ਹਨ। ਇਸ ਦੇ ਮੁਕਾਬਲੇ ਵਰਤਮਾਨ ਖੋਜ ਅਧਿਐਨ ਲਈ ਸਸ਼ਕਤੀਕਰਨ ਰੇਖਾ ਤੈਅ ਕਰਨ ਲਈ ਪ੍ਰਤੀ ਵਿਅਕਤੀ ਮਾਸਿਕ ਖ਼ਰਚਾ 1336 ਰੁਪਏ ਮਿੱਥਿਆ ਗਿਆ ਹੈ। ਭਾਵੇਂ ਇਹ ਖ਼ਰਚਾ ਸਰਕਾਰੀ ਗ਼ਰੀਬੀ ਰੇਖਾ ਦੇ ਮੁਕਾਬਲੇ ਜ਼ਿਆਦਾ ਹੈ ਰੰਗਾਰਾਜਨ ਪੈਨਲ ਦੀ ਰਿਪੋਰਟ ਮੁਤਾਬਕ ਜੋ ਪੇਂਡੂ 32 ਰੁਪਏ ਦਿਹਾੜੀ ਤੇ ਸ਼ਹਿਰੀ 47 ਰੁਪਏ ਦਿਹਾੜੀ ਤੋਂ ਘੱਟ ਕਮਾਉਂਦੇ ਹਨ , ਗਰੀਬੀ ਰੇਖਾ ਤੋਂ ਥੱਲੇ ਹਨ।[3][4]SECC ਸਮਾਜਿਕ-ਮਾਲੀ ਜਨ ਗਨਣਾ ਮੁਤਾਬਕ 35% ਭਾਰਤੀ ਸ਼ਹਿਰੀ ਗਰੀਬੀ ਰੇਖਾ ਤੋਂ ਥੱਲੇ ਹਨ। [5]

ਸਸ਼ਕਤੀਕਰਨ ਰੇਖਾ[ਸੋਧੋ]

ਮੈਕਕਿਨਸੇ ਗਲੋਬਲ ਇੰਸਟੀਚਿਊਟ ਵੱਲੋਂ ਫਰਵਰੀ 2014 ਵਿੱਚ ‘ਗ਼ਰੀਬੀ ਤੋਂ ਸਸ਼ਕਤੀਕਰਨ ਵੱਲ’ ਨਾਮੀਂ ਖੋਜ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਸੰਸਥਾ ਵੱਲੋਂ ਪਰਿਵਾਰ ਦੀ ਖ਼ਰਚ ਕਰਨ ਦੀ ਸਮਰੱਥਾ ਨੂੰ ਆਧਾਰ ਬਣਾਉਂਦੇ ਹੋਏ ਜ਼ਰੂਰੀ ਲੋੜਾਂ ਦੀ ਪੂਰਤੀ ਸਬੰਧੀ ਇੱਕ ਰੇਖਾ ਬਣਾਈ ਗਈ ਹੈ ਜਿਸਨੂੰ ‘ਸਸ਼ਕਤੀਕਰਨ ਰੇਖਾ’ ਦਾ ਨਾਂ ਦਿੱਤਾ ਗਿਆ ਹੈ। ਇਸ ਸੰਸਥਾ ਨੇ ਅੱਠ ਬੁਨਿਆਦੀ ਸਹੂਲਤਾਂ ਨੂੰ ਸ਼ਾਮਲ ਕੀਤਾ ਹੈ।

 • ਖ਼ੁਰਾਕ
 • ਸਿਹਤ
 • ਸਿੱਖਿਆ
 • ਸਾਫ਼-ਸਫ਼ਾਈ
 • ਪਾਣੀ
 • ਮਕਾਨ
 • ਬਾਲਣ
 • ਸਮਾਜਿਕ ਸੁਰੱਖਿਆ

ਹਵਾਲੇ[ਸੋਧੋ]

 1. Hagenaars, Aldi & de Vos, Klaas The Definition and Measurement of Poverty. Journal of Human Resources, 1988
 2. Hagenaars, Aldi & van Praag, Bernard A Synthesis of Poverty Line Definitions. Review of Income and Wealth, 1985
 3. ਗਰੀਬੀ ਰੇਖਾ ਪ੍ਰੀਭਾਸ਼ਾ
 4. ਗਰੀਬੀ ਰੇਖਾ ਮਾਣਕਾ ਲਈ ਨਵੀਂ ਨੀਤੀ
 5. ਜਾਤੀ ਜਨਗਨਣਾ ( ਗ਼ੈਰ-ਸਰਕਾਰੀ ਅੰਕੜੇ) ਫਾਈਨੈਂਸਲ ਐਕਸਪਰੈਸ