ਗਾਈਡ (ਨਾਵਲ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਾਈਡ  
200px
ਲੇਖਕਆਰ.ਕੇ. ਨਰਾਇਣ
ਮੂਲ ਸਿਰਲੇਖThe Guide
ਦੇਸ਼ਭਾਰਤ
ਭਾਸ਼ਾਅੰਗਰੇਜ਼ੀ
ਵਿਧਾਦਾਰਸ਼ਨਿਕ ਨਾਵਲ
ਪ੍ਰਕਾਸ਼ਕਵਾਈਕਿੰਗ ਪ੍ਰੈੱਸ (US)
ਮੇਥੁਏਨ (ਯੂ ਕੇ)
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ220 pp
ਆਈ.ਐੱਸ.ਬੀ.ਐੱਨ.।SBN 0-670-35668-9 (First American edition)
65644730

ਗਾਈਡ (The Guide), ਆਰ.ਕੇ. ਨਰਾਇਣ ਦਾ ਲਿਖਿਆ 1958 ਦਾ ਅੰਗਰੇਜ਼ੀ ਨਾਵਲ ਹੈ। ਇਸ ਦਾ ਸਥਾਨ ਵੀ ਉਹਦੀਆਂ ਹੋਰਨਾਂ ਅਨੇਕ ਲਿਖਤਾਂ ਦੀ ਤਰ੍ਹਾਂ ਦੱਖਣੀ ਭਾਰਤ ਵਿੱਚ ਇੱਕ ਕਲਪਿਤ ਸ਼ਹਿਰ ਮਾਲਗੁਡੀ ਹੈ।

ਸਾਰ[ਸੋਧੋ]

ਰਾਜੂ ਇੱਕ ਰੇਲਵੇ ਗਾਇਡ ਹੈ ਜੋ ਰੋਜੀ ਦਾ ਦੀਵਾਨਾ ਹੋ ਜਾਂਦਾ ਹੈ। ਰੋਜੀ, ਮਾਰਕੋ ਨਾਮਕ ਇੱਕ ਮਾਨਵਸ਼ਾਸਤਰੀ ਦੀ ਬੇਕਦਰ ਪਤਨੀ ਹੈ। ਰੋਜੀ ਨੂੰ ਨਾਚ ਨਾਲ ਬੇਹੱਦ ਲਗਾਉ ਹੈ, ਲੇਕਿਨ ਮਾਰਕੋ ਉਸਨੂੰ ਇਸਦੀ ਆਗਿਆ ਨਹੀਂ ਦਿੰਦਾ। ਰਾਜੂ ਦੀ ਗੱਲ ਮੰਨ ਕੇ ਰੋਜੀ ਨੇ ਇੱਕ ਬਾਰ ਫਿਰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਮਾਰਕੋ ਨੂੰ ਛੱਡ ਦੇਣ ਦਾ ਮਨ ਬਣਾਇਆ। ਰਾਜੂ, ਰੋਜੀ ਦਾ ਸਟੇਜ ਪ੍ਰਬੰਧਕ ਬਣ ਗਿਆ ਅਤੇ ਰਾਜੂ ਦੇ ਪ੍ਰਬੰਧਨ ਕੌਸ਼ਲ ਦੇ ਕਾਰਨ ਉਹ ਛੇਤੀ ਹੀ ਸਫਲ ਨਾਚੀ ਬਣ ਗਈ। ਲੇਕਿਨ ਰਾਜੂ ਦੇ ਮਨ ਵਿੱਚ ਅਹਿਮ ਆ ਗਿਆ ਅਤੇ ਉਸਨੇ ਰੋਜੀ ਤੇ ਕੰਟਰੋਲ ਰੱਖਣ ਦੀ ਕੋਸ਼ਿਸ਼ ਕੀਤੀ। ਹੌਲੀ - ਹੌਲੀ ਰਾਜੂ ਅਤੇ ਰੋਜੀ ਦੇ ਰਿਸ਼ਤੇ ਕੌੜੇ ਹੁੰਦੇ ਗਏ। ਮਾਰਕੋ ਇੱਕ ਬਾਰ ਫਿਰ ਸਾਹਮਣੇ ਆਉਂਦਾ ਹੈ। ਉੱਧਰ ਰਾਜੂ ਜਾਹਲਸਾਜੀ ਦੇ ਇੱਕ ਮਾਮਲੇ ਵਿੱਚ ਫਸ ਜਾਂਦਾ ਹੈ ਅਤੇ ਉਸਨੂੰ ਦੋ ਸਾਲ ਦੀ ਕੈਦ ਹੋ ਜਾਂਦੀ ਹੈ। ਸਜ਼ਾ ਭੁਗਤ ਕੇ ਜਦੋਂ ਰਾਜੂ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਇੱਕ ਪਿੰਡ ਦੇ ਲੋਕ ਉਸਨੂੰ ਸਾਧੁ ਮੰਨ ਲੈਂਦੇ ਹਨ। ਤਦ ਤੱਕ ਉਸਦੇ ਮਨ ਵਿੱਚ ਮਾਲਗੁੜੀ ਅਤੇ ਰੋਜੀ ਦੇ ਪ੍ਰਤੀ ਵੈਰਾਗ ਪੈਦਾ ਹੋ ਜਾਂਦਾ ਹੈ ਅਤੇ ਉਸੀ ਪਿੰਡ ਦੇ ਇੱਕ ਉਜਾੜ ਮੰਦਿਰ ਵਿੱਚ ਸ਼ਰਨ ਲੈ ਲੈਂਦਾ ਹੈ। ਉਹ ਛੋਟੀਆਂ ਮੋਟੀਆਂ ਸਮਸਿਆਵਾਂ ਵਿੱਚ ਪਿੰਡ ਵਾਲਿਆਂ ਦੀ ਮਦਦ ਕਰਦਾ ਹੈ ਅਤੇ ਇਸ ਤਰ੍ਹਾਂ ਉਹ ਨਾਮੀ ਸਾਧੁ ਹੋ ਜਾਂਦਾ ਹੈ। ਇੱਕ ਬਾਰ ਉਸ ਪਿੰਡ ਵਿੱਚ ਅਕਾਲ ਪੈਂਦਾ ਹੈ। ਤਦ ਪਿੰਡ ਵਾਲੇ ਉਸਨੂੰ ਵਰਖਾ ਲਈ ਉਪਵਾਸ ਕਰਨ ਨੂੰ ਕਹਿੰਦੇ ਹਨ। ਲੋਕਾਂ ਦੀ ਗੱਲ ਮੰਨ ਕੇ ਰਾਜੂ ਉਪਵਾਸ ਉੱਤੇ ਬੈਠ ਜਾਂਦਾ ਹੈ। ਮੀਡੀਆ ਦੁਆਰਾ ਚਰਚਾ ਵਿੱਚ ਆਉਣ ਤੇ ਉਸਨੂੰ ਦੇਖਣ ਦੂਰ ਦੂਰ ਤੋਂ ਲੋਕ ਆਉਂਦੇ ਹਨ। ਉਪਵਾਸ ਦੀ ਹਾਲਤ ਵਿੱਚ ਕਈ ਦਿਨ ਗੁਜ਼ਰ ਗਏ। ਇੱਕ ਦਿਨ ਉਹ ਜਦੋਂ ਨਦੀ ਦੇ ਕੰਢੇ ਪੂਜਾ ਲਈ ਪੁੱਜਦਾ ਹੈ ਤਾਂ ਉਸਨੂੰ ਲੱਗਦਾ ਹੈ ਕਿ ਪਹਾੜ ਤੋਂ ਪਾਣੀ ਡਿੱਗ ਰਿਹਾ ਹੈ। ਨਾਵਲ ਦੇ ਅੰਤ ਵਿੱਚ ਵੀ ਇਸ ਪ੍ਰਸ਼ਨ ਦਾ ਜਵਾਬ ਨਹੀਂ ਮਿਲਦਾ ਹੈ ਕਿ ਕੀ ਰਾਜੂ ਭੁੱਖ ਨਾਲ ਮਰ ਜਾਂਦਾ ਹੈ ਜਾਂ ਅਕਾਲ ਖ਼ਤਮ ਹੋ ਜਾਂਦਾ ਹੈ।