ਗਾਡੀ ਲੁਹਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗਾਡੀ ਲੁਹਾਰ ਵੀ ਪੱਖੀਵਾਸਾਂ ਦਾ ਹੀ ਇੱਕ ਕਬੀਲਾ ਹੈ। ਇਹ ਆਪਣਾ ਸਮਾਨ ਲੈ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੇ ਹਨ ਭਾਵ ਕਿ ਇਹਨਾਂ ਦੇ ਰਹਿਣ ਦੀ ਕੋਈ ਪੱਕੀ ਰਹਾਇਸ਼ ਨਹੀਂ ਹੁੰਦੀ। ਇਹ ਆਪਣਾ ਸਮਾਨ ਗੱਡਿਆਂ ਤੇ ਲੱਦ ਕੇ ਹਮੇਸ਼ਾ ਹੀ ਰਹਿਣ ਦੀ ਥਾਂ ਬਦਲਦੇ ਰਹਿੰਦੇ ਹਨ।ਇਨ੍ਹਾਂ ਤੋਂ ਇਹਨਾਂ ਦੇ ਮੂਲ ਸਥਾਨ ਬਾਰੇ ਜਾਂ ਪਿਛੋਕੜ ਬਾਰੇ ਪੁੱਛਿਆ ਜਾਵੇ ਤਾਂ ਇਹ ਆਪਣਾ ਮੂਲ ਸਥਾਨ ਉਦੈਪੁਰ, ਮਾਰਵਾੜ ਅਤੇ ਚਿਤੌੜ ਹੀ ਦੱਸਦੇ ਹਨ। ਇਹ ਵੱਡੇ-ਵੱਡੇ ਸਮੂਹਾਂ ਵਿੱਚ ਰਹਿੰਦੇ ਹਨ ਇਸ ਲਈ ਇਹਨਾਂ ਦੇ ਡੇਰੇ ਪਿੰਡ ਜਾਂ ਸ਼ਹਿਰ ਤੋਂ ਬਾਹਰ ਹੀ ਹੁੰਦੇ ਹਨ। ਇਸ ਕਬੀਲੇ ਦੀ ਖ਼ਾਸੀਅਤ ਹੈ ਕਿ ਇਹਨਾਂ ਦੇ ਬੈਲ ਸੋਹਣੇ,ਗੱਡੀਆਂ ਹਲਕੀਆਂ ਤੇ ਸੋਹਣੀਆਂ ਹੁੰਦੀਆਂ ਹਨ। ਇੰਨ੍ਹਾਂ ਦੇ ਡੇਰੇ ਵੈਸੇ ਤਾਂ ਸਾਰੇ ਪੰਜਾਬ ਵਿੱਚ ਹੀ ਹਨ ਪਰ ਰੋਪੜ, ਪਟਿਆਲਾ, ਫਾਜ਼ਿਲਕਾ ਅਤੇ ਹਰਿਆਣੇ ਦੇ ਪਾਣੀਪਤ, ਸਰਸਾ ਤੇ ਕਰਨਾਲ ਆਦਿ ਥਾਵਾਂ ਤੇ ਜ਼ਿਆਦਾਤਰ ਵੇਖੇ ਜਾਂਦੇ ਹਨ।

ਕੰਮ[ਸੋਧੋ]

ਇਨ੍ਹਾਂ ਦਾ ਮੁੱਖ ਕੰਮ ਲੋਹੇ ਨੂੰ ਕੁੱਟ ਕੇ ਉਸ ਤੋਂ ਸੰਦ ਬਣਾਾਉਣਾ ਹਥਿਆਰ ਬਣਾਉਣਾ ਅਤੇ ਬੱਠਲਾ ਦੇ ਥੱਲੇ ਲਾਉਣਾ,ਪਸ਼ੂਆਂ ਦੇ ਖੁਰ ਬਣਾਉਣਾ ਆਦਿ।ਇਹਨਾਂ ਦੀ ਇਹ ਵੀ ਖਾਸੀਅਤ ਹੈ ਕਿ ਇਹ ਰੰਬੇ, ਖੁਰਪੇ ਛਿਣਨੇ,ਛੱਕੇ ਤੇ ਬਾਲਟੀਆਂ, ਤੱਕਲੇ ਤੇ ਛੁਰੀਆਂ ਆਦਿ ਸੰਦ ਬਹੁਤ ਹੀ ਸੋਖਿਆਂ ਹੀ ਬਣਾ ਲੇੈਂਦੇ ਹਨ।

[1] ਕਬੀਲੇ ਦੇ ਟੈਬੂ:1,ਚਿਤੌੜ ਜਾਣ 2,ਗੁਆਚਿਆ ਵਕਾਰ ਪ੍ਰਾਪਤ ਕਰ ਲੈਣ ਤੋਂ ਪਹਿਲਾਂ ਵਸੇਬਾ ਕਰਨਾ 3,ਲੈਂਪ ਬਾਲਣਾ 4,ਲੱਛਣ ਦਾ ਉਪਯੋਗ ਕਰਨਾ 5,ਇਕ ਥਾਂ ਤੋਂ ਦੂਜੀ ਥਾਂ ਜਾਣ ਸਮੇਂ ਮੰਜੀ ਸਿੱਧੀ ਰੱਖਣਾ 6.ਬਾਹਰੀ ਜਾਤੀ ਵਿਦਰੋਹ[2]

ਗਾਡੀ ਲੁਹਾਰ ਕਬੀਲੇ ਦੇ ਲੋਕਾਂ ਦੇ ਮੁੱਖ ਤੌਰ 'ਤੇ ਨੌਜਵਾਨ ਗੋਤਾਂ ਦੇ ਨਾਮ ਪ੍ਰਚਲਿਤ ਹਨ=1,ਸਾਖਲੇ 2,ਰਾਠੌਰ 3,ਪਿਆਰਾ 4,ਪਰਮਾਰ 5,ਬੌੜਾਣੇ 6,ਚੌਹਾਨ 7,ਡਾਬੀ 8,ਗਹਿਲੋਤ (ਪੰਨਾ ਨੰ:20)

ਕਬੀਲੇ ਦਾ ਵਿਆਹ ਪ੍ਰਬੰਧ: ਕਬੀਲੇ ਵਿੱਚ ਪੰਜ ਪ੍ਰਕਾਰ ਦੇ ਵਿਆਹ ਰੂਪ ਪ੍ਰਚਲਿਤ ਹਨ ਜਿਹਨਾਂ ਵਿਚੋਂ ਵਟਾਂਦਰੇ ਦਾ ਰੂਪ ਸਭ ਤੋਂ ਵਧੇਰੇ ਪ੍ਰਚਲਿਤ ਹੈ।ਜਿਵੇਂ 1,ਬ੍ਰਹਮਾ ਰੂਪ 2,ਰਾਕਸ਼ਸ ਰੂਪ 3,ਅਰਸ਼ਾ ਰੂਪ 4 ਗੰਧਰਵ ਵਿਆਹ 5, ਪਿਸ਼ਾਚ ਵਿਆਹ[3]

ਹਵਾਲੇ[ਸੋਧੋ]

  1. ਕਰੈਲ ਸਿੰਘ ਥਿੰਦ|ਪਬਲੀਕੇਸ਼ਨ ਬਿਊਰੋ,ਪੰਜਾਬ ਯੂਨੀਵਰਸਿਟੀ, ਪਟਿਆਲਾ|2002|ਪੰਨਾ ਨੰ-33
  2. ਕਿਰਪਾਲ ਕਜ਼ਾਕ, ਗਾਡੀ ਲੁਹਾਰ ਕਬੀਲੇ ਦਾ ਸੱਭਿਆਚਾਰ, ਪਬਲੀਕੇਸ਼ਨ ਬਿਊਰੋ ਪਟਿਆਲਾ ਪੰਨਾ ਨੰ:15
  3. ਕਿਰਪਾਲ ਕਜ਼ਾਕ, ਗਾਡੀ ਲੁਹਾਰ ਕਬੀਲੇ ਦਾ ਸੱਭਿਆਚਾਰ, ਪਬਲੀਕੇਸ਼ਨ ਬਿਊਰੋ ਪਟਿਆਲਾ, ਪੰਨਾ ਨੰ:50