ਗਾਰਡੀਅਨਜ਼ ਔਫ ਦ ਗਲੈਕਸੀ 2

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search


ਗਾਰਡੀਅਨਜ਼ ਔਫ ਦ ਗਲੈਕਸੀ 2 ਇੱਕ 2017 ਦੀ ਅਮਰੀਕੀ ਸੂਪਰਹੀਰੋ ਫਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੀ ਗਾਰਡੀਅਨਜ਼ ਔਫ ਦ ਗਲੈਕਸੀ ਟੀਮ 'ਤੇ ਅਧਾਰਤ ਹੈ, ਇਸ ਦੀ ਸਿਰਜਣਾ ਮਾਰਵਲ ਸਟੂਡੀਓਜ਼ ਨੇ ਕੀਤੀ ਹੈ ਅਤੇ ਵੰਡ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਦੁਆਰਾ ਕੀਤੀ ਗਈ ਸੀ। ਇਹ ਗਾਰਡੀਅਨਜ਼ ਔਫ ਦ ਗਲੈਕਸੀ (2014) ਫਿਲਮ ਦਾ ਦੂਜਾ ਭਾਗ ਹੈ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ ਦੀ 15ਵੀਂ ਫਿਲਮ ਹੈ। ਜੇਮਜ਼ ਗੱਨ ਵਲੋਂ ਨਿਰਦੇਸ਼ਤ ਅਤੇ ਲਿਖੀ ਗਈ ਇਸ ਫ਼ਿਲਮ ਵਿੱਚ ਕ੍ਰਿਸ ਪ੍ਰੈਟ, ਜ਼ੋ ਸੈਲਡੈਨਿਆ, ਡੇਵ ਬਾਉਟੀਸਟਾ, ਵਿਨ ਡੀਜ਼ਲ, ਬ੍ਰੈਡਲੇ ਕੂਪਰ, ਮਾਇਕਲ ਰੂਕਰ, ਕੈਰਿਨ ਗਿਲਨ, ਪੌਂਮ ਕਲੈਮੈੱਟਿਫ, ਐਲਿਜ਼ਾਬੈੱਥ ਡੈਬਿੱਕੀ, ਕ੍ਰਿਸ ਸੁਲੀਵਾਨ, ਸ਼ੌਨ ਗੱਨ, ਸਿਲਵੈੱਸਟਰ ਸਟੈਲਨ, ਅਤੇ ਕਰਟ ਰੱਸਲ ਨੇ ਵੱਖ-ਵੱਖ ਕਿਰਦਾਰ ਕੀਤੇ ਹਨ। ਫਿਲਮ ਵਿੱਚ, ਗਾਰਡੀਅਨਜ਼ ਬ੍ਰਹਿਮੰਡ ਦੇ ਵੱਖ-ਵੱਖ ਹਿੱਸਿਆਂ ਵਿੱਚ ਘੁੰਮਦੇ ਹਨ ਤਾਂ ਕਿ ਉਹ ਪੀਟਰ ਕੁਇਲ ਦੇ ਰਹੱਸਮਏ ਪਿਛੋਕੜ ਬਾਰੇ ਹੋਰ ਜਾਣ ਸਕਣ।