ਗਿਆਨੀ ਪ੍ਰੀਤਮ ਸਿੰਘ ਢਿਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਿਆਨੀ ਪ੍ਰੀਤਮ ਸਿੰਘ ਢਿਲੋਂ ਭਾਰਤੀ ਦੀ ਆਜ਼ਾਦੀ ਦਾ ਇੱਕ ਘੁਲਾਟੀਆ ਅਤੇ ਸਿੱਖ ਮਿਸ਼ਨਰੀ ਸੀ। ਉਸਨੇ ਗਦਰ ਪਾਰਟੀ ਦੇ ਇੱਕ ਮੈਂਬਰ ਦੇ ਤੌਰ 'ਤੇ, ਬ੍ਰਿਟਿਸ਼ ਭਾਰਤੀ ਫੌਜ ਵਿੱਚ ਅਸਫਲ ਰਹੀ 1915 ਗਦਰ ਸਾਜ਼ਿਸ਼ ਦੀ ਯੋਜਨਾ ਵਿੱਚ ਭੂਮਿਕਾ ਨਿਭਾਈ ਸੀ। ਗਿਆਨੀ ਪ੍ਰੀਤਮ ਸਿੰਘ ਢਿਲੋਂ, ਭਾਰਤੀ ਆਜ਼ਾਦੀ ਲਹਿਰ ਦੇ ਪ੍ਰਸਿੱਧ ਸਿੱਖ ਆਗੂ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਪ੍ਰਮੁੱਖ ਮੈਂਬਰ ਗੁਰਬਖਸ਼ ਸਿੰਘ ਢਿਲੋਂ ਦਾ ਇੱਕ ਕਰੀਬੀ ਦੋਸਤ ਸੀ। ਉਹ ਸੁਭਾਸ਼ ਚੰਦਰ ਬੋਸ ਦਾ ਵੀ ਨੇੜਲਾ ਸਹਿਯੋਗੀ ਸੀ। ਪ੍ਰੀਤਮ ਸਿੰਘ ਨੂੰ  ਦੂਜੇ ਵਿਸ਼ਵ ਯੁੱਧ ਦੇ ਦੌਰਾਨ ਇੰਡੀਅਨ ਨੈਸ਼ਨਲ ਆਰਮੀ ਦੀ ਸਥਾਪਨਾ ਲਈ ਜਪਾਨੀ ਸਹਿਯੋਗ ਦੀ ਮੰਗ ਕਰਕੇ  ਵੀ ਉਸੇ ਵਿਚਾਰ ਨੂੰ ਮੁੜ ਸੁਰਜੀਤ ਕਰਨ ਲਈ ਵੀ ਯਾਦ ਕੀਤਾ ਜਾਂਦਾ ਹੈ। 1942 ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਪ੍ਰੀਤਮ ਸਿੰਘ ਦੀ ਮੌਤ ਹੋ ਗਈ।

ਹਵਾਲੇ[ਸੋਧੋ]