ਗਿਲਗਾਮੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਿਲਗਾਮੇਸ਼ ਜਾਂ ਗਿਲਗਮੇਸ਼ ਮੈਸੋਪੋਟਾਮੀਆ ਦੀ ਪ੍ਰਾਚੀਨ ਐਪਿਕ ਰਚਨਾ ਹੈ, ਜਿਸ ਨੂੰ ਵਿਸ਼ਵ ਸਾਹਿਤ ਦੀ ਪਹਿਲੀ ਮਹਾਨ ਰਚਨਾ ਮੰਨਿਆ ਜਾਂਦਾ ਹੈ। ਗਿਲਗਮੇਸ਼, ਪ੍ਰਾਚੀਨ ਸੁਮੇਰੀ ਮਹਾਕਾਵਿ ਦਾ ਅਤੇ ਉਸ ਦੇ ਨਾਇਕ ਦਾ ਨਾਮ ਹੈ। ਗਿਲਗਮੇਸ਼ ਇਸ ਕਵਿਤਾ ਵਿੱਚ ਪਰਲੋ ਦੀ ਕਥਾ ਆਪਣੇ ਪੂਰਵਜ ਜਿਉਸੁੱਦੂ ਦੇ ਮੂੰਹੋਂ ਸੁਣਦਾ ਹੈ ਕਿ ਕਿਸ ਪ੍ਰਕਾਰ ਉਸਨੇ ਪਰਲੋ ਦੇ ਮੌਕੇ ਉੱਤੇ ਜੀਵਾਂ ਦੇ ਜੋੜੇ ਆਪਣੀ ਵੱਡੀ ਕਿਸ਼ਤੀ ਵਿੱਚ ਇਕੱਠੇ ਕਰ ਉਹਨਾਂ ਦੀ ਰੱਖਿਆ ਕੀਤੀ ਸੀ। ਗਿਲਗਾਮੇਸ਼ ਦਾ ਸਾਹਿਤਕ ਇਤਿਹਾਸ ਉਰੂਕ ਦੇ ਬਾਦਸ਼ਾਹ ਗਿਲਗਾਮੇਸ਼ ਬਾਰੇ ਪੰਜ ਸੁਮੇਰੀ ਕਵਿਤਾਵਾਂ ਨਾਲ ਸ਼ੁਰੂ ਹੁੰਦਾ ਹੈ। ਇਹ ਸੁਤੰਤਰ ਕਹਾਣੀਆਂ ਸਮੁੱਚੇ ਮਹਾਕਾਵਿ ਲਈ ਸਰੋਤ ਸਮੱਗਰੀ ਦੇ ਤੌਰ 'ਤੇ ਵਰਤੀਆਂ ਗਈਆਂ ਹਨ। ਸਮੁੱਚੇ ਮਹਾਕਾਵਿ ਦਾ ਪਹਿਲਾ ਮਿਲਦਾ ਵਰਜਨ 18ਵੀਂ ਸਦੀ ਈਪੂ ਦਾ ਹੈ।

ਹਵਾਲੇ[ਸੋਧੋ]